ਭੋਗਪੁਰ ਵਿਖੇ ਨੌਜਵਾਨ ਦੀ ਲਾਸ਼ ਬਰਾਮਦ, ਫੈਲੀ ਸਨਸਨੀ

06/27/2019 6:04:21 PM

ਭੋਗਪੁਰ (ਰਾਜੇਸ਼ ਸੂਰੀ, ਰਾਣਾ ਭੋਗਪੁਰੀਆ)— ਥਾਣਾ ਭੋਗਪੁਰ ਦੇ ਹੇਠ ਪੈਂਦੇ ਪਿੰਡ ਟਾਂਡੀ ਨੇੜੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਥੋਂ ਭੋਗਪੁਰ ਭੁਲੱਥ ਸੜਕ ਤੋਂ ਇਕ ਲਾਸ਼ ਬਰਾਮਦ ਕੀਤੀ ਗਈ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਇਸ ਲਾਸ਼ ਦੀ ਪਛਾਣ ਅਮਨਦੀਪ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਮੋਗਾ ਥਾਣਾ ਭੋਗਪੁਰ ਦੇ ਤੌਰ 'ਤੇ ਕੀਤੀ ਗਈ ਹੈ। ਮ੍ਰਿਤਕ ਨੌਜਵਾਨ 'ਤੇ ਕਈ ਜਗ੍ਹਾ ਸੱਟਾਂ ਦੇ ਨਿਸ਼ਾਨ ਪਾਏ ਗਏ ਹਨ।

ਮਾਮਲੇ ਦੀ ਜਾਣਕਾਰੀ ਦਿੰਦਿਆਂ ਸਬ ਡਿਵੀਜ਼ਨ ਆਦਮਪੁਰ ਦੇ ਡੀ. ਐੱਸ. ਪੀ. ਗੁਰਦੇਵ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਹਰ ਪਹਿਲੂ ਤੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਮ੍ਰਿਤਕ ਅਮਨਦੀਪ ਸਿੰਘ ਬੀਕਾਨੇਰ ਦਾ ਰਹਿਣ ਵਾਲਾ ਸੀ ਅਤੇ ਡਰਾਈਵਰੀ ਦਾ ਕੰਮ ਕਰਦਾ ਸੀ। ਉਹ ਪਰਸੋ ਬੀਕਾਨੇਰ ਤੋਂ ਪਿੰਡ ਨੂੰ ਚੱਲਿਆ ਸੀ। ਬੀਤੇ ਦਿਨ ਉਸ ਦੀ ਆਪਣੀ ਪਤਨੀ ਦੇ ਨਾਲ ਫੋਨ 'ਤੇ ਗੱਲ ਹੋਈ ਤਾਂ ਉਸ ਨੇ ਕਿਹਾ ਸੀ ਕਿ ਉਹ ਜਲੰਧਰ ਪਹੁੰਚ ਗਿਆ ਹੈ ਅਤੇ ਉਹ ਇਥੋਂ ਚਾਹ-ਪਾਣੀ ਪੀ ਕੇ ਘਰ ਆਉਂਦਾ ਹੈ। ਜਦੋਂ ਕਾਫੀ ਦੇਰ ਤੱਕ ਘਰ ਨਾ ਆਇਆ ਤਾਂ ਮਾਂ ਵੱਲੋਂ ਫੋਨ ਕਰਨ 'ਤੇ ਉਸ ਦਾ ਫੋਨ ਕਿਸੇ ਹੋਰ ਵਿਅਕਤੀ ਨੇ ਚੁੱਕਿਆ ਅਤੇ ਅਮਨਦੀਪ ਦੇ ਨਾਲ ਗੱਲ ਨਾ ਹੋ ਸਕੀ। ਉਸ ਤੋਂ ਬਾਅਦ ਉਸ ਦਾ ਫੋਨ ਬੰਦ ਹੋ ਗਿਆ ਅਤੇ ਅੱਜ ਉਸ ਦੀ ਲਾਸ਼ ਬਰਾਮਦ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨਸ਼ੇ ਦਾ ਆਦੀ ਸੀ। ਉਸ ਦੀ ਲਾਸ਼ ਕੋਲੋਂ ਮਿਲੇ ਬੈਗ 'ਚੋਂ ਸਰਿੰਜ ਅਤੇ ਸ਼ਰਾਬ ਵੀ ਮਿਲੀ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਭੋਗਪੁਰ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

shivani attri

This news is Content Editor shivani attri