ਲਾਵਾਰਿਸ ਹਾਲਤ ’ਚ ਖੜ੍ਹੀ ਗੱਡੀ ’ਚੋਂ 36 ਪੇਟੀਆਂ ਸ਼ਰਾਬ ਦੀਆਂ ਬਰਾਮਦ

03/25/2021 6:24:52 PM

ਜਲੰਧਰ (ਵਰੁਣ)— ਭੂਰ ਮੰਡੀ ’ਚ ਇਕ ਪਾਰਕਿੰਗ ਸਥਾਨ ਤੋਂ ਲਾਵਾਰਿਸ ਹਾਲਤ ’ਚ ਖੜ੍ਹੀ ਇਕ ਗੱਡੀ ’ਚੋਂ 36 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ ਹਨ। ਇਹ ਸ਼ਰਾਬ ਚੰਡੀਗੜ੍ਹ ਦੀ ਹੈ। ਸੂਚਨਾ ਮਿਲਦੇ ਹੀ ਸੀ. ਆਈ. ਏ. ਸਟਾਫ-1 ਦੀ ਟੀਮ ਨੇ ਮੌਕੇ ’ਤੇ ਪਹੰੁਚ ਕੇ ਕਾਰ ਨੂੰ ਕਬਜ਼ੇ ਨੂੰ ਲਿਆ। ਸਵਿੱਫਟ ਡਿਜ਼ਾਇਰ ਕਾਰ ਦੇ ਮਾਲਕ ਦਾ ਪੁਲਸ ਵੱਲੋਂ ਪਤਾ ਲਗਾਇਆ ਜਾ ਰਿਹਾ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਪੁਲਸ ਨੂੰ ਵੇਖ ਕੇ ਸ਼ਰਾਬ ਤਸਕਰ ਉਕਤ ਸਥਾਨ ’ਤੇ ਖੜ੍ਹੀ ਗੱਡੀ ਛੱਡ ਕੇ ਫਰਾਰ ਹੋ ਗਿਆ ਹੋਵੇਗਾ। ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

 


shivani attri

Content Editor

Related News