ਬੇਆਬਾਦ ਪਲਾਟ ਵਿਚੋਂ ਛਾਪੇਮਾਰੀ ਦੌਰਾਨ 1 ਕੁਇੰਟਲ 40 ਕਿਲੋ ਲਾਹਣ ਬਰਾਮਦ

02/24/2021 9:47:17 AM

ਨਕੋਦਰ ( ਪਾਲੀ )- ਸਦਰ ਪੁਲਸ ਨੇ ਪਿੰਡ ਤਲਵੰਡੀ ਭਰੋ ਵਿਚੋਂ ਬੇਆਬਾਦ ਪਲਾਟ ਵਿਚੋਂ ਛਾਪੇਮਾਰੀ ਦੌਰਾਨ 1 ਕੁਇੰਟਲ 40 ਕਿਲੋ ਲਾਹਣ ਬਰਾਮਦ ਕਰ ਕੇ ਦੋ ਵਿਅਕਤੀਆਂ ਖ਼ਿਲਾਫ਼ ਵੱਖ- ਵੱਖ ਮਾਮਲੇ ਦਰਜ ਕੀਤੇ ਗਏ ਹਨ। ਮੁਲਜ਼ਮ ਪੁਲਸ ਪਾਰਟੀ ਦੇ ਹੱਥ ਨਹੀਂ ਲੱਗੇ। ਉੱਗੀ ਚੌਂਕੀ ਇੰਚਾਰਜ ਸਬ ਇੰਸਪੈਕਟਰ ਇਕਬਾਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਸੂਰਜ ਭਾਨ ਪੁੱਤਰ ਰਾਮਾ ਵਾਸੀ ਪਿੰਡ ਤਲਵੰਡੀ ਭਰੋ ਜੋ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕੱਦ ਕਰਦਾ ਹੈ। ਜਿਸ ਨੇ ਨਜਾਇਜ਼ ਦੇਸੀ ਸ਼ਰਾਬ ਕੱਢਣ ਲਈ ਪਿੰਡ' ਚ ਬੇਆਬਾਦ ਪਲਾਟ ਵਿਚ ਭਾਰੀ ਮਾਤਰਾ ਵਿਚ ਲਾਹਣ ਪਾਈ ਹੋਈ ਹੈ। 

ਸਬ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਸਮੇਤ ਪੁਲਸ ਪਾਰਟੀ ਉਕਤ ਪਲਾਟ 'ਚ ਛਾਪੇਮਾਰੀ ਕਰਕੇ ਪਲਾਸਟਿਕ ਦਿ ਕੇਨੀ ਚੋਂ 50 ਕਿੱਲੋ ਲਾਹਣ ਫੜਨ' ਚ ਸਫ਼ਲਤਾ ਹਾਸਲ ਕੀਤੀ ਹੈ। ਇਸੇ ਤਰ੍ਹਾਂ ਇਕ ਹੋਰ ਮਾਮਲੇ ਵਿਚ ਏ .ਐੱਸ .ਆਈ. ਭੁੱਟੋ ਲਾਲ ਨੇ ਸਮੇਤ ਪੁਲਸ ਪਾਰਟੀ ਮੁਖਬਰ ਖਾਸ ਦੀ ਇਤਲਾਹ ਉਤੇ ਜੱਸਾ ਪੁੱਤਰ ਸੁਲੱਖਣ ਸਿੰਘ ਵਾਸੀ ਪਿੰਡ ਤਲਵੰਡੀ ਭਰੋ ਵੱਲੋਂ ਸ਼ਰਾਬ ਕੱਢਣ ਲਈ ਬੇਆਬਾਦ ਪਲਾਟ ਵਿਚ ਦੋ ਕੇਨੀਆਂ ਵਿਚ ਪਾਈ 90 ਕਿਲੋ ਲਾਹਣ ਬਰਾਮਦ ਕੀਤੀ। 

ਉੱਗੀ ਚੌਂਕੀ ਇੰਚਾਰਜ ਸਬ ਇੰਸਪੈਕਟਰ ਇਕਬਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਸੂਰਜ ਭਾਨ ਪੁੱਤਰ ਰਾਮਾ ਅਤੇ ਜੱਸਾ ਪੁੱਤਰ ਸੁਲੱਖਣ ਸਿੰਘ ( ਦੋਵੇਂ) ਵਾਸੀਆਨ ਪਿੰਡ ਤਲਵੰਡੀ ਭਰੋ ਖ਼ਿਲਾਫ਼ ਥਾਣਾ ਸਦਰ ਵਿਚ ਐਕਸਾਈਜ਼ ਐਕਟ ਤਹਿਤ ਦੋ ਵੱਖ- ਵੱਖ ਮਾਮਲੇ ਦਰਜ ਕੀਤੇ ਗਏ ਹਨ। ਫ਼ਰਾਰ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। 


shivani attri

Content Editor

Related News