ਰੂਪਨਗਰ ਪੁਲਸ ਵੱਲੋਂ ਹਿਮਾਚਲ ''ਚੋਂ 2 ਲੱਖ ਕਿਲੋਗ੍ਰਾਮ ਲਾਹਣ ਬਰਾਮਦ

06/13/2020 4:22:41 PM

ਰੂਪਨਗਰ (ਵਿਜੇ ਸ਼ਰਮਾ)— ਪੰਜਾਬ ਦੀ ਸਰਹੱਦ ਪਾਰ ਤੋਂ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਅਤੇ ਤਸਕਰੀ ਕਰਨ ਵਾਲਿਆਂ 'ਤੇ ਸ਼ਿਕੰਜਾ ਕਸਦੇ ਹੋਏ ਰੂਪਨਗਰ ਪੁਲਸ ਨੇ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੇ ਨਾਲ ਹੀ ਗੈਰ-ਕਾਨੂੰਨੀ ਸ਼ਰਾਬ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਬਰਾਮਦ ਕੀਤੀ ਹੈ। ਇਹ ਬਰਾਮਦਗੀ 10 ਘੰਟੇ ਲੰਬੀ ਚੱਲੀ ਸਖਤ ਕਾਰਵਾਈ ਹਿਮਾਚਲ ਦੇ ਜੰਗਲੀ ਇਲਾਕੇ ਦੇ ਪਿੰਡ ਮਾਜਰੀ ਅਤੇ ਦਾਬਤ ਤੋਂ ਕੀਤੀ ਗਈ।

ਇਹ ਵੀ ਪੜ੍ਹੋ: ਸੁਪਨਿਆਂ ਨੂੰ ਪੂਰਾ ਕਰਨ ਲਈ ਅਮਰੀਕਾ ਗਏ ਕਪੂਰਥਲੇ ਦੇ ਨੌਜਵਾਨ ਦੀ ਹਾਦਸੇ ’ਚ ਮੌਤ

ਇਸ ਕਾਰਵਾਈ ਦੌਰਾਨ 7 ਦਾਰੂ ਦੀਆਂ ਭੱਠੀਆਂ ਅਤੇ 2 ਲੱਖ ਕਿਲੋਗ੍ਰਾਮ ਲਾਹਣ (ਕੱਚੀ ਦਾਰੂ) ਬਰਾਮਦ ਕੀਤੀ ਗਈ। ਇਸ ਕਾਰਵਾਈ ਨੂੰ ਇਕ ਸੰਘਣੇ ਜੰਗਲੀ ਖੇਤਰ 'ਚ ਕੰਢੇਦਾਰ ਝਾੜੀਆਂ ਅਤੇ ਮੌਸਮੀ ਦਰਿਆਵਾਂ ਨਾਲ ਭਰੇ ਇਲਾਕੇ 'ਚ ਬੀਤੇ ਦਿਨ ਸਵੇਰੇ 3 ਤੋਂ 1 ਵਜੇ ਤੱਕ ਅੰਜ਼ਾਮ ਦਿੱਤਾ ਗਿਆ। ਰੂਪਨਗਰ ਦੇ ਐੱਸ. ਐੱਸ. ਪੀ. ਸਵਪਨ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਹਿਮਾਚਲ ਪੁਲਸ ਨਾਲ ਸਾਂਝੇ ਤੌਰ 'ਤੇ ਇਹ ਮੁਹਿੰਮ ਚਲਾਈ ਸੀ ਅਤੇ ਲੱਗਭੱਗ 22 ਪੁਲਸ ਟੀਮਾਂ ਨੇ ਇਸ ਕਾਰਵਾਈ 'ਚ ਭਾਗ ਲਿਆ।

ਇਹ ਵੀ ਪੜ੍ਹੋ:  ਜਲੰਧਰ 'ਚ ਨਹੀਂ ਰੁਕ ਰਿਹਾ 'ਕੋਰੋਨਾ', 6 ਨਵੇਂ ਮਾਮਲੇ ਆਏ ਸਾਹਮਣੇ

ਪੁਲਸ ਟੀਮਾਂ ਨੇ ਪੰਜਾਬ ਦੀ ਸਰਹੱਦ ਤੋ ਲਗਭਗ 2 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਦੋਵੇਂ ਪਿੰਡਾਂ ਦੇ ਆਲੇ-ਦੁਆਲੇ ਦੇ ਸਾਰੇ ਖੇਤਰਾਂ ਨੂੰ ਘੇਰ ਲਿਆ ਅਤੇ ਕਰੀਬ 6 ਕਿਲੋਮੀਟਰ ਦੇ ਖੇਤਰ 'ਚ ਇਹ ਕਾਰਵਾਈ ਚਲਾਈ ਗਈ। ਰੂਪਨਗਰ ਦੇ ਐੱਸ. ਐੱਸ. ਪੀ. ਸਵਪਨ ਸ਼ਰਮਾ ਨੇ ਦੱਸਿਆ ਕਿ ਹਿਮਾਚਲ ਦੇ ਉਕਤ ਦੋਵੇਂ ਪਿੰਡ, ਉਨ੍ਹਾਂ ਦੇ ਆਲੇ-ਦੁਆਲੇ ਦੇ ਖੇਤਰ ਸ਼ਰਾਬ ਅਤੇ ਨਸ਼ਾ ਤਸਕਰੀ ਲਈ ਬਦਨਾਮ ਹਨ। ਉਨ੍ਹਾਂ ਦੱਸਿਆ ਕਿ ਪਿਛਲੇ 5 ਸਾਲਾਂ 'ਚ, ਪੰਜਾਬ 'ਚ 26 ਅਤੇ ਹਿਮਾਚਲ 'ਚ 38 ਕੇਸ ਇਨ੍ਹਾਂ ਇਲਾਕਿਆਂ ਦੇ ਰਹਿਣ ਵਾਲੇ ਲੋਕਾਂ ਵਿਰੁੱਧ ਦਰਜ ਕੀਤੇ ਗਏ ਹਨ।


shivani attri

Content Editor

Related News