6930 ਮਿਲੀ ਨਾਜਾਇਜ ਸ਼ਰਾਬ ਸਮੇਤ ਕਾਬੂ, ਮਾਮਲਾ ਦਰਜ

06/04/2020 6:33:37 PM

ਸੁਲਤਾਨਪੁਰ ਲੋਧੀ (ਧੀਰ)— ਥਾਣਾ ਕਬੀਰਪੁਰ ਦੀ ਪੁਲਸ ਨੇ ਗਸ਼ਤ ਦੌਰਾਨ ਇਕ ਵਿਅਕਤੀ ਨੂੰ 6930 ਮਿਲੀ ਨਾਜਾਇਜ ਸ਼ਰਾਬ ਸਮੇਤ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਕਬੀਰਪੁਰ ਕ੍ਰਿਪਾਲ ਸਿੰਘ ਨੇ ਦੱਸਿਆ ਕਿ ਏ.ਐਸ.ਆਈ ਦਰਸ਼ਨ ਲਾਲ ਪੁਲਿਸ ਪਾਰਟੀ ਦੇ ਨਾਲ ਗਸ਼ਤ ਦੌਰਾਨ ਟੀ ਪੁਆਇੰਟ ਉੱਚਾ ਬੋਹਡ਼ਵਾਲਾ ਮੌਜੂਦ ਸਨ ਤਾਂ ਪਿੰਡ ਪਰਮਜੀਤਪੁਰ ਕਾਲੋਨੀਆਂ ਵੱਲੋਂ ਇੱਕ ਮੋਨਾ ਵਿਅਕਤੀ ਆਪਣੇ ਸੱਜੇ ਹੱਥ ’ਚ ਪਲਾਸਟਿਕ ਦੀ ਕੈਨੀ ਚੁੱਕੀ ਪੈਦਲ ਆਉਂਦਾ ਦਿਖਾਈ ਦਿੱਤਾ, ਜੋ ਪੁਲਸ ਪਾਰਟੀ ਨੂੰ ਦੇਖ ਕੇ ਪਿੱਛੇ ਨੂੰ ਮੁਡ਼ਨ ਲੱਗਾ, ਜਿਸਦੇ ਬਾਅਦ ਉਸ ਨੂੰ ਪੁਲਿਸ ਪਾਰਟੀ ਦੀ ਮਦਦ ਨਾਲ ਸ਼ੱਕ ਦੇ ਆਧਾਰ ’ਤੇ ਕਾਬੂ ਕਰਕੇ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਆਪਣਾ ਨਾਮ ਬਲਕਾਰ ਪੁੱਤਰ ਜੋਗਿੰਦਰ ਸਿੰਘ ਵਾਸੀ ਉੱਚਾ ਬੋਹਡ਼ਵਾਲਾ ਥਾਣਾ ਕਬੀਰਪੁਰ ਦੱਸਿਆ। ਜਦੋਂ ਉਕਤ ਵਿਅਕਤੀ ਦੀ ਪਲਾਸਟਿਕ ਦੀ ਕੈਨੀ ਦੀ ਜਾਂਚ ਕੀਤੀ ਤਾਂ ਉਸ ’ਚੋਂ 6930 ਮਿਲੀ ਨਾਜਾਇਜ ਸ਼ਰਾਬ ਬਰਾਮਦ ਹੋਈ। ਜਿਸਦੇ ਬਾਅਦ ਪੁਲਸ ਨੇ ਉਕਤ ਮੁਲਜਮ ਖਿਲਾਫ ਐਕਸਾਈਜ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।


shivani attri

Content Editor

Related News