ਸ਼ਰਾਬ ਫੜੇ ਜਾਣ ਦੇ ਮਾਮਲੇ ''ਚ ਤੀਜੇ ਮੁਲਜ਼ਮ ਨੂੰ 1 ਦਿਨ ਦੇ ਪੁਲਸ ਰਿਮਾਂਡ ''ਤੇ ਦੋਬਾਰਾ ਜੇਲ ਭੇਜਿਆ

01/29/2020 3:50:21 PM

ਜਲੰਧਰ (ਮਹੇਸ਼)— ਅਰੁਣਾਚਲ ਪ੍ਰਦੇਸ਼ ਦੀ ਸ਼ਰਾਬ ਫੜੇ ਜਾਣ ਦੇ ਮਾਮਲੇ ਵਿਚ ਨਾਮਜ਼ਦ ਮੁਲਜ਼ਮ ਨੂੰ ਪਰਾਗਪੁਰ ਚੌਕੀ ਦੇ ਮੁਖੀ ਨਰਿੰਦਰ ਮੋਹਨ ਪ੍ਰੋਡਕਸ਼ਨ ਵਾਰੰਟ 'ਤੇ ਸੈਂਟਰਲ ਜੇਲ ਕਪੂਰਥਲਾ ਤੋਂ ਲਿਆਏ ਸਨ ਅਤੇ ਉਨ੍ਹਾਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਸੀ। ਏ. ਸੀ. ਪੀ. ਜਲੰਧਰ ਕੈਂਟ ਮੇਜਰ ਸਿੰਘ ਢੱਡਾ ਨੇ ਦੱਸਿਆ ਕਿ ਪੁਲਸ ਨੇ ਗੋਲਡਨ ਕਾਲੋਨੀ ਦੀਪ ਨਗਰ 'ਚ ਸਰਦਾਰਾ ਸਿੰਘ ਨਾਂ ਦੇ ਵਿਅਕਤੀ ਦੇ ਕਿਰਾਏ ਲਈ ਲਏ ਗਏ ਮਕਾਨ ਤੋਂ ਅਰੁਣਾਚਲ ਪ੍ਰਦੇਸ਼ ਦੀ ਸ਼ਰਾਬ ਵੇਚੇ ਜਾਣ ਦੇ ਮਾਮਲੇ 'ਚ ਨਾਮਜ਼ਦ ਤਿੰਨ ਮੁਲਜ਼ਮਾਂ 'ਚੋਂ ਮੁਨੀਸ਼ ਸ਼ਰਮਾ ਅਤੇ ਗੁਰਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਨੂੰ ਜੇਲ ਜਾਣ ਤੋਂ ਬਾਅਦ ਜ਼ਮਾਨਤ ਵੀ ਮਿਲ ਗਈ ਸੀ ਪਰ ਤੀਜੇ ਮੁਲਜ਼ਮ ਦੀ ਗ੍ਰਿਫਤਾਰੀ ਲਈ ਪੁਲਸ ਰੇਡ ਕਰ ਰਹੀ ਸੀ ਅਤੇ ਪਤਾ ਲੱਗਾ ਹੈ ਕਿ ਤੀਜਾ ਮੁਲਜ਼ਮ ਅਵਿਨਾਸ਼ ਕੁਮਾਰ ਅਵੀ ਪੁੱਤਰ ਮਦਨ ਲਾਲ ਵਾਸੀ ਕਰਤਾਰਪੁਰ ਸੀ, ਜਿਸ ਨੂੰ ਕਰਤਾਰਪੁਰ ਪੁਲਸ ਨੇ 380 ਪੇਟੀਆਂ ਸ਼ਰਾਬ ਸਮੇਤ ਕਾਬੂ ਕੀਤਾ ਸੀ। ਬਾਅਦ 'ਚ ਉਸ ਨੂੰ ਜੇਲ ਭੇਜ ਦਿੱਤਾ ਗਿਆ। ਪਰਾਗਪੁਰ ਚੌਕੀ ਮੁਖੀ ਨਰਿੰਦਰ ਮੋਹਨ ਨੇ ਅਵਿਨਾਸ਼ ਕੁਮਾਰ ਨੂੰ ਇਕ ਦਿਨ ਦੇ ਪੁਲਸ ਰਿਮਾਂਡ 'ਤੇ ਲਿਆ ਕੇ ਉਸ 'ਤੇ ਥਾਣਾ ਜਲੰਧਰ ਕੈਂਟ 'ਚ ਦਰਜ ਆਬਕਾਰੀ ਐਕਟ ਦੇ ਕੇਸ 'ਚ ਪੁੱਛਗਿੱਛ ਕਰਨ ਤੋਂ ਬਾਅਦ ਬੀਤੇ ਦਿਨ ਉਸ ਨੂੰ ਦੋਬਾਰਾ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ ਅਤੇ ਮਾਣਯੋਗ ਜੱਜ ਸਾਹਿਬ ਨੇ ਉਸ ਨੂੰ ਦੋਬਾਰਾ ਜੇਲ ਕਪੂਰਥਲਾ ਭੇਜ ਦਿੱਤਾ ਹੈ।


shivani attri

Content Editor

Related News