34 ਪੇਟੀਆਂ ਨਾਜਾਇਜ਼ ਸ਼ਰਾਬ ਤੇ 88 ਨਸ਼ੇ ਵਾਲੀਆਂ ਗੋਲੀਆਂ ਬਰਾਮਦ

10/17/2019 11:24:02 AM

ਜਲੰਧਰ (ਜ. ਬ.)— ਥਾਣਾ ਮਕਸੂਦਾਂ ਅਤੇ ਮੰਡ ਚੌਕੀ ਦੀ ਪੁਲਸ ਨੇ ਨਾਕਾਬੰਦੀ ਦੌਰਾਨ ਇਕ ਕਾਰ 'ਚੋਂ 34 ਪੇਟੀਆਂ ਨਾਜਾਇਜ਼ ਸ਼ਰਾਬ, 88 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ, ਹਾਲਾਂਕਿ 2 ਸਮੱਗਲਰ ਪੁਲਸ ਨੂੰ ਹਨੇਰੇ 'ਚ ਚਕਮਾ ਦੇ ਕੇ ਫਰਾਰ ਹੋ ਗਏ। ਪੁਲਸ ਨੇ ਸ਼ਰਾਬ ਅਤੇ ਕਾਰ ਨੂੰ ਕਬਜ਼ੇ 'ਚ ਲੈ ਕੇ ਮਾਮਲਾ ਦਰਜ ਕਰ ਲਿਆ।

ਥਾਣਾ ਮਕਸੂਦਾਂ ਦੇ ਮੁਖੀ ਰਮਨਦੀਪ ਸਿੰਘ ਨੇ ਦੱਸਿਆ ਕਿ ਮੰਡ ਚੌਕੀ ਦੇ ਏ. ਐੱਸ. ਆਈ. ਨਰਿੰਦਰ ਰੱਲ੍ਹ ਪੁਲਸ ਪਾਰਟੀ ਸਮੇਤ ਮੰਡ ਕੋਲ ਨਾਕਾਬੰਦੀ ਦੌਰਾਨ ਮੌਜੂਦ ਸਨ। ਇਸ ਦੌਰਾਨ ਪਿੰਡ ਅਠੌਲਾ ਕੋਲੋਂ ਇਕ ਕਾਰ ਆਈ, ਜਿਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਪੁਲਸ ਪਾਰਟੀ ਨੂੰ ਵੇਖ ਕੇ ਉਥੋਂ ਭੱਜ ਗਏ। ਪੁਲਸ ਨੇ ਉਨ੍ਹਾਂ ਦਾ ਪਿੱਛਾ ਕੀਤਾ ਪਰ ਸਮੱਗਲਰ ਹਨੇਰੇ ਵਿਚ ਪੁਲਸ ਦੇ ਪਹੁੰਚਣ 'ਤੇ ਗੱਡੀ ਛੱਡ ਕੇ ਫਰਾਰ ਹੋ ਗਏ। ਕਾਰ ਦੀ ਤਲਾਸ਼ੀ ਗਈ ਤਾਂ ਉਸ ਵਿਚੋਂ 34 ਪੇਟੀਆਂ ਸ਼ਰਾਬ ਦੀਆਂ ਅਤੇ 88 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ। ਥਾਣਾ ਮੁਖੀ ਨੇ ਦੱਸਿਆ ਕਿ ਛਾਪਾਮਾਰੀ ਦੌਰਾਨ ਏ. ਐੱਸ. ਆਈ. ਬਲਵੀਰ ਸਿੰਘ ਡਰਾਈਵਰ ਸੀਟ ਤੋਂ ਹਰਪ੍ਰੀਤ ਕੌਰ ਹੈਪੀ ਪੁੱਤਰ ਗੁਰਦੇਵ ਸਿੰਘ ਕਾਲਾ ਵਾਸੀ ਪੱਤੜ ਕਲਾਂ ਕਰਤਾਰਪੁਰ ਨੂੰ ਭੱਜਦੇ ਹੋਏ ਪਛਾਣ ਲਿਆ ਪਰ ਦੂਸਰੇ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ। ਪੁਲਸ ਨੇ ਦੋਵਾਂ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

shivani attri

This news is Content Editor shivani attri