ਜਲੰਧਰ ਦੇ ਨਿਊ ਸ਼ੀਤਲ ਨਗਰ ’ਚ ਪੁਲਸ ਦੀ ਰੇਡ, ਵੱਡੀ ਮਾਤਰਾ ’ਚ ਫੜਿਆ ਤੇਜ਼ਾਬ ਦਾ ਜਖ਼ੀਰਾ
04/07/2021 6:15:28 PM
ਜਲੰਧਰ (ਵਰੁਣ)— ਨਿਊ ਸ਼ੀਤਲ ਨਗਰ ’ਚ ਇਕ ਘਰ ਵਿਚੋਂ ਤੇਜ਼ਾਬ ਦਾ ਜਖ਼ੀਰਾ ਬਰਾਮਦ ਹੋਇਆ ਹੈ। ਥਾਣਾ ਨੰਬਰ ਇਕ ਦੀ ਪੁਲਸ ਨੇ 50 ਤੋਂ ਵੱਧ ਤੇਜ਼ਾਬ ਦੀਆਂ ਪੇਟੀਆਂ ਆਪਣੇ ਕਬਜ਼ੇ ’ਚ ਲਈਆਂ ਹਨ।
ਥਾਣਾ ਇਕ ਦੇ ਐੱਸ. ਐੱਚ. ਓ. ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਨਿਊ ਸ਼ੀਤਲ ਨਗਰ ’ਚ ਰੇਡ ਕੀਤੀ ਸੀ। ਰੇਡ ਦੌਰਾਨ ਕਿਰਾਏ ਦੇ ਮਕਾਨ ’ਚ ਰਹਿੰਦੇ ਲਾਲ ਬਾਬੂ ਦੇ ਕਮਰੇ ’ਚੋਂ ਬਾਥਰੂਮ ’ਚ ਇਸਤੇਮਾਲ ਹੋਣ ਵਾਲੀਆਂ ਤੇਜ਼ਾਬ ਦੀਆਂ ਪੇਟੀਆਂ ਮਿਲੀਆਂ।
ਇਹ ਵੀ ਪੜ੍ਹੋ : ਨਵਾਂਸ਼ਹਿਰ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਸ਼ਹਿਰ ਵਾਸੀਆਂ ਲਈ ਨਵੀਆਂ ਹਦਾਇਤਾਂ ਜਾਰੀ
ਪੁੱਛਗਿੱਛ ’ਚ ਪਤਾ ਲੱਗਾ ਹੈ ਕਿ ਲਾਲ ਬਾਬੂ ਦਾ ਸਾਲਾ ਨੰਦ ਕਿਸ਼ੋਰ ਦੁਕਾਨ ਚਲਾਉਂਦਾ ਹੈ ਅਤੇ ਉਸੇ ਨੇ ਹੀ ਇਹ ਮਾਲ ਉਨ੍ਹਾਂ ਦੇ ਘਰ ’ਚ ਰੱਖਿਆ ਹੋਇਆ ਸੀ। ਇੰਸਪੈਕਟਰ ਰਾਜੇਸ਼ ਸ਼ਰਮਾ ਦਾ ਕਹਿਣਾ ਹੈ ਕਿ ਜੇਕਰ ਨੰਦ ਕਿਸ਼ੋਰ ਦੇ ਕੋਲ ਲਾਇਸੈਂਸ ਨਾ ਹੋਇਆ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਕੋਰੋਨਾ ਸਬੰਧੀ ਸਖ਼ਤੀ, ਪੰਜਾਬ ਤੋਂ ਬੱਸਾਂ ਰਾਹੀਂ ਦੂਜੇ ਸੂਬਿਆਂ 'ਚ ਜਾਣ ਵਾਲੇ ਮੁਸਾਫ਼ਿਰਾਂ ਲਈ ਲਾਗੂ ਹੋਵੇਗਾ ਇਹ ਨਿਯਮ