...ਜਦੋਂ ਨਾਕੇ ''ਤੇ ਥਕੇਵਾਂ ਲਾਉਣ ਲਈ ਪੁਲਸ ਮੁਲਾਜ਼ਮ ਦੀ ਲੱਗੀ ਅੱਖ

09/17/2020 11:52:12 AM

ਜਲੰਧਰ (ਮਹੇਸ਼)— ਨਾਕੇ 'ਤੇ ਡਿਊਟੀ ਕਰਦੇ-ਕਰਦੇ ਜਦੋਂ ਥਾਣਾ ਪਤਾਰਾ ਦਾ ਇਕ ਮੁਲਾਜ਼ਮ ਕਾਫ਼ੀ ਥੱਕ ਗਿਆ ਤਾਂ ਉਹ ਉਥੇ ਹੀ ਪਈ ਹੋਈ ਕੁਰਸੀ 'ਤੇ ਆਪਣੀਆਂ ਦੋਵੇਂ ਲੱਤਾਂ ਰੱਖ ਕੇ ਸੌਂ ਗਿਆ।
ਮਿਲੀ ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਹਾਈਵੇਅ 'ਤੇ ਆਉਂਦੇ ਪਿੰਡ ਹਜ਼ਾਰਾ ਨੇੜੇ ਥਾਣਾ ਪਤਾਰਾ ਦਾ ਪੱਕਾ ਨਾਕਾ ਲੱਗਾ ਹੋਇਆ ਹੈ। ਉਥੋਂ ਨਿਕਲਦੇ ਹੋਏ ਵੇਖਿਆ ਗਿਆ ਕਿ ਉਥੇ ਸਿਰਫ ਇਕ ਹੀ ਮੁਲਾਜ਼ਮ ਸੀ। ਉਸ ਦੀ ਸਥਿਤੀ ਸਪੱਸ਼ਟ ਕਰ ਰਹੀ ਸੀ ਕਿ ਉਹ ਇਕੱਲਾ ਹੀ ਕਾਫ਼ੀ ਦੇਰ ਤੋਂ ਡਿਊਟੀ ਕਰ ਰਿਹਾ ਹੈ, ਜਿਸ ਕਰਕੇ ਉਸ ਨੂੰ ਨੀਂਦ ਆ ਗਈ ਅਤੇ ਉਹ ਉਥੇ ਹੀ ਪਈ ਕੁਰਸੀ ਦਾ ਸਹਾਰਾ ਲੈ ਕੇ ਸੌਂ ਗਿਆ। ਉਸ ਨੇ ਅਚਾਨਕ ਅੱਖ ਖੁੱਲ੍ਹਣ 'ਤੇ ਕਿਹਾ ਕਿ ਉਹ ਡਿਊਟੀ ਕਰ ਰਿਹਾ ਸੀ, ਕਦੋਂ ਉਸ ਦੀ ਅੱਖ ਲੱਗ ਗਈ, ਉਸ ਨੂੰ ਪਤਾ ਹੀ ਨਹੀਂ ਚੱਲਿਆ। ਇਸ ਸਬੰਧੀ ਥਾਣਾ ਪਤਾਰਾ ਦੇ ਐੱਸ. ਐੱਚ. ਓ. ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਦਾ ਸਰਕਾਰੀ ਫੋਨ ਲਗਾਤਾਰ  ਬਿਜ਼ੀ ਹੀ ਆਉਂਦਾ ਰਿਹਾ।

shivani attri

This news is Content Editor shivani attri