ਨੌਕਰੀ ਦਿਵਾਉਣ ਦੇ ਮਾਮਲੇ ’ਚ ਧੋਖਾਦੇਹੀ ਕਰਨ ’ਤੇ ਦੋਸ਼ੀ ਪੁਲਸ ਹਵਾਲੇ

07/30/2019 3:54:39 AM

ਹੁਸ਼ਿਆਰਪੁਰ, (ਅਮਰਿੰਦਰ)- ਰੇਲਵੇ ਰੋਡ ’ਤੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਲੋਕਾਂ ਨੇ ਇਕ ਨੌਜਵਾਨ ਨੂੰ ਕਾਬੂ ਕਰ ਉਸਦੀ ਕੱੁਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਸਡ਼ਕ ’ਤੇ ਹੰਗਾਮਾ ਹੋਣ ਦੇ ਬਾਅਦ ਮੌਕੇ ’ਤੇ ਜਦੋਂ ਥਾਣਾ ਸਿਟੀ ਪੁਲਸ ਪਹੁੰਚੀ ਤਾਂ ਲੋਕਾਂ ਨੇ ਦੱਸਿਆ ਕਿ ਇਸ ਨੌਜਵਾਨ ਨੇ ਹੁਸ਼ਿਆਰਪੁਰ ਦੇ ਕਈ ਲੋਕਾਂ ਨੂੰ ਸਿੱਖਿਆ ਵਿਭਾਗ ’ਚ ਨੌਕਰੀ ਦਿਵਾਉਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਠੱਗੀ ਕੀਤੀ ਹੈ। ਪੁਲਸ ਦੋਸ਼ੀ ਨੌਜਵਾਨ ਦੇ ਨਾਲ ਸ਼ਿਕਾਇਤ ਕਰਨ ਵਾਲਿਆਂ ਨੂੰ ਥਾਣੇ ਲੈ ਆਈ ਤੇ ਮਾਮਲੇ ਦੀ ਜਾਂਚ ਵਿਚ ਜੁੱਟ ਗਈ।

ਖੁਦ ਨੂੰ ਦੱਸਦੈ ਸਿੱਖਿਆ ਵਿਭਾਗ ਦਾ ਅਧਿਕਾਰੀ

ਮੌਕੇ ਤੋਂਂ ਮਿਲੀ ਜਾਣਕਾਰੀ ਦੇ ਅਨੁਸਾਰ ਧੋਖਾਦੇਹੀ ਕਰਨ ਦੇ ਜਿਸ ਦੋਸ਼ੀ ਨੂੰ ਲੋਕਾਂ ਨੇ ਪੁਲਸ ਹਵਾਲੇ ਕੀਤਾ ਉਹ ਆਪਣੇ ਆਪ ਨੂੰ ਸਿੱਖਿਆ ਵਿਭਾਗ ਦਾ ਅਧਿਕਾਰੀ ਦੱਸਦਾ ਰਿਹਾ ਹੈ। ਦੋਸ਼ੀ ਨੂੰ ਕਾਬੂ ਕਰਨ ਵਾਲੇ ਲੋਕਾਂ ਵਿਚ ਸ਼ਾਮਲ ਮਨਿੰਦਰ ਸਿੰਘ ਪੁੱਤਰ ਸ਼ਿਵਦੇਵ ਸਿੰਘ, ਅਨਿਲ ਕੁਮਾਰ ਪੁੱਤਰ ਜੈ ਪਾਲ, ਮਨੀਸ਼ ਕੁਮਾਰ ਪੁੱਤਰ ਜੈ ਪਾਲ, ਅਨਿਲ ਕੁਮਾਰ ਸੋਨੂ ਪੁੱਤਰ ਜਗਦੀਸ਼ ਨੇ ਦੱਸਿਆ ਕਿ ਇਹ ਵਿਅਕਤੀ ਕਪੂਰਥਲਾ ਦਾ ਰਹਿਣ ਵਾਲਾ ਹੈ ਤੇ ਆਪਣੇ ਆਪ ਨੂੰ ਸਿੱਖਿਆ ਵਿਭਾਗ ’ਚ ਅਧਿਕਾਰੀ ਦੇ ਅਹੁਦੇ ’ਤੇ ਤਾਇਨਾਤ ਦੱਸਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਨੇ ਨੌਕਰੀ ਦਿਵਾਉਣ ਦੇ ਨਾਂ ’ਤੇ ਉਨ੍ਹਾਂ ਨਾਲ 50 ਹਜ਼ਾਰ ਰੁਪਏ ਤੋਂ ਲੈ ਕੇ 1 ਲੱਖ ਰੁਪਏ ਤੱਕ ਦੀ ਠੱਗੀ ਮਾਰੀ ਹੈ। ਪੁਲਸ ਨੇ ਦੋਸ਼ੀ ਨੂੰ ਆਪਣੀ ਕਸਟੱਡੀ ’ਚ ਲੈਂਦੇ ਹੋਏ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।

ਰੇਲਵੇ ਰੋਡ ’ਤੇ ਆਪਣੇ ਆਪ ਨੂੰ ਸਿੱਖਿਆ ਵਿਭਾਗ ’ਚ ਅਧਿਕਾਰੀ ਦੱਸਣ ਵਾਲੇ ਕਪੂਰਥਲੇ ਦੇ ਰਹਿਣ ਵਾਲੇ ਦੋਸ਼ੀ ਨੂੰ ਫਡ਼ ਕੇ ਸਿਟੀ ਥਾਣੇ ਲੈ ਕੇ ਆਉਂਦੇ ਲੋਕ।


Bharat Thapa

Content Editor

Related News