ਨੈਸ਼ਨਲ ਹਾਈਵੇਅ ''ਤੇ ਖੜ੍ਹੇ ਟਰੱਕ ''ਚੋਂ ਮਿਲੀ ਲਾਸ਼, ਫੈਲੀ ਸਨਸਨੀ

05/15/2019 5:47:47 PM

ਗੋਰਾਇਆ (ਮੁਨੀਸ਼ ਕੌਸ਼ਲ)— ਪਿੰਡ ਕਮਾਲਪੁਰ ਦੇ ਗੇਟ ਨਜ਼ਦੀਕ ਨੈਸ਼ਨਲ ਹਾਈਵੇਅ 'ਤੇ ਢਾਬੇ ਦੇ ਬਾਹਰ ਖੜ੍ਹੇ ਟਰੱਕ ਕੰਟੇਨਰ 'ਚੋਂ ਲਾਸ਼ ਮਿਲਣ ਨਾਲ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਲਾਸ਼ ਮਿਲਣ ਦੀ ਸੂਚਨਾ ਗੋਰਾਇਆ ਪੁਲਸ ਨੂੰ ਦਿੱਤੀ ਗਈ। ਸੂਚਨਾ ਮਿਲਣ ਤੋਂ ਬਾਅਦ ਪੁਲਸ ਪ੍ਰਸ਼ਾਸਨ ਫੌਰੀ ਤੌਰ 'ਤੇ ਹਰਕਤ 'ਚ ਆਇਆ। ਮੌਕੇ 'ਤੇ ਪਹੁੰਚੇ ਏ. ਐੱਸ. ਆਈ. ਨਰਿੰਦਰ ਰਲ ਨੇ ਪੁਲਸ ਪਾਰਟੀ ਨਾਲ ਮੌਕੇ 'ਤੇ ਜਾਂਚ ਕੀਤੀ। ਟਰੱਕ 'ਚ ਮ੍ਰਿਤਕ ਪਏ ਵਿਅਕਤੀ ਦੀ ਪਛਾਣ ਸੁਖਦੇਵ ਸਿੰਘ ਪੁੱਤਰ ਸ਼ਾਮ ਸਿੰਘ ਵਾਸੀ ਦਖੜ ਭਾਣਾ ਜ਼ਿਲਾ ਅੰਮ੍ਰਿਤਸਰ ਦੇ ਤੌਰ 'ਤੇ ਹੋਈ ਹੈ। ਮੌਕੇ 'ਤੇ ਆਏ ਸੁਖਦੇਵ ਦੇ ਸਾਲਾ ਜਰਮਨ ਦੀਪ ਸਿੰਘ ਵਾਸੀ ਜ਼ਿਲਾ ਅੰਮ੍ਰਿਤਸਰ ਨੇ ਦੱਸਿਆ ਕਿ ਉਨ੍ਹਾਂ ਦੇ ਜੀਜਾ ਸੁਖਦੇਵ ਸਿੰਘ ਐੱਲ. ਟੀ. ਸੀ. ਟਰਾਂਸਪੋਰਟ ਕੰਪਨੀ ਬਾਬਲ ਹਰਿਆਣਾ 'ਚ ਡਰਾਈਵਰੀ ਦਾ ਕੰਮ ਪਿਛਲੇ ਕਰੀਬ 2 ਸਾਲਾਂ ਤੋਂ ਕਰਦੇ ਸਨ। ਜੋ 2 ਦਿਨ ਪਹਿਲਾਂ ਬਟਾਲਾ 'ਚ ਨਵੇਂ ਮੋਟਰਸਾਈਕਲ ਖਾਲੀ ਕਰਨ ਤੋਂ ਮਗਰੋਂ ਸੋਮਵਾਰ ਰਾਤ 8 ਵਜੇ ਦੇ ਕਰੀਬ ਆਪਣੇ ਘਰੋਂ ਟਰੱਕ ਲੈ ਕੇ ਹਰਿਆਣਾ ਲਈ ਨਿਕਲਿਆ ਸੀ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪਤਨੀ ਮੰਗਲਵਾਰ ਨੂੰ ਫੋਨ ਕਰਦੀ ਰਹੀ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ। ਜਦੋਂ ਉਨ੍ਹਾਂ ਨੇ ਕੰਪਨੀ 'ਚ ਫੋਨ ਕਰਕੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਨਾ ਤਾਂ ਸੁਖਦੇਵ ਕੰਪਨੀ ਆਇਆ, ਨਾ ਹੀ ਟਰੱਕ ਕੰਪਨੀ 'ਚ ਆਇਆ ਹੈ, ਨਾ ਹੀ ਸੁੱਖਦੇਵ ਫੋਨ ਚੁੱਕ ਰਿਹਾ ਹੈ। ਕੰਪਨੀ ਦੇ ਮਾਲਕਾਂ ਨੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਕੰਟੇਨਰ 'ਚ ਜੀ. ਪੀ. ਐੱਸ. ਸਿਸਟਮ ਲੱਗਾ ਹੈ, ਜੋ ਕੰਟੇਨਰ ਦੀ ਲੋਕੇਸ਼ਨ ਗੋਰਾਇਆ ਫਿਲੌਰ ਦੇ ਨਜ਼ਦੀਕ ਦੀ ਦੱਸ ਰਿਹਾ ਹੈ, ਜਿਸ ਤੋਂ ਬਾਅਦ ਜਦੋਂ ਸੁਖਦੇਵ ਸਿੰਘ ਦਾ ਸਾਲਾ ਜਰਮਨ ਸਿੰਘ ਆਪਣੇ ਰਿਸ਼ਤੇਦਾਰ ਨਾਲ ਮੌਕੇ 'ਤੇ ਆਇਆ ਤਾਂ ਟਰੱਕ ਹਾਈਵੇਅ 'ਤੇ ਖੜ੍ਹਾ ਸੀ, ਜੋ ਅੰਦਰੋਂ ਬੰਦ ਸੀ। ਇਸੇ ਟਰੱਕ 'ਚ ਸੁਖਦੇਵ ਦੀ ਲਾਸ਼ ਪਈ ਹੋਈ ਸੀ। ਲਾਸ਼ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਉਸ ਦੀ ਮੌਤ ਦਿੱਲ ਦਾ ਦੌਰਾ ਪੈਣ ਨਾਲ ਹੋਈ ਹੈ। ਢਾਬੇ ਵਾਲਿਆਂ ਤੋਂ ਪੁੱਛਗਿੱਛ 'ਚ ਪਤਾ ਲੱਗਾ ਕਿ ਦੁਪਹਿਰ 3 ਵਜੇ ਦੇ ਕਰੀਬ ਟਰੱਕ ਕੰਟੇਨਰ ਇਥੇ ਆਇਆ ਸੀ ਪਰ ਕਿਸੇ ਨੂੰ ਨਹੀਂ ਪਤਾ ਲੱਗਾ ਕਿ ਅੰਦਰ ਡਰਾਈਵਰ ਦੀ ਮੌਤ ਹੋਈ ਹੈ।ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਿਲ ਹਸਪਤਾਲ ਫਿਲੌਰ 'ਚ ਰੱਖ ਦਿੱਤਾ ਸੀ ਅਤੇ ਸੁਖਦੇਵ ਸਿੰਘ ਦੇ ਸਾਲੇ ਜਰਮਨ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕੀਤੀ ਗਈ ਹੈ।

shivani attri

This news is Content Editor shivani attri