ਮੁਲਾਜ਼ਮਾਂ ਵੱਲੋਂ ਘਰ ਦੀ ਤਲਾਸ਼ੀ ਲੈਣ ਦਾ ਮਾਮਲਾ: ਪੰਚਾਂ ਸਣੇ ਪੁਲਸ ਕਮਿਸ਼ਨਰ ਤੇ SSP ਨੂੰ ਦਿੱਤੀ ਸ਼ਿਕਾਇਤ

06/16/2020 1:54:43 PM

ਜਲੰਧਰ (ਮਹੇਸ਼) - ਥਾਣਾ ਮਕਸੂਦਾਂ ਅਧੀਨ ਆਉਂਦੇ ਨਿਊ ਹਰਗੋਬਿੰਦ ਨਗਰ ਦੀ ਮਹਿਲਾ ਸਰਪੰਚ ਕੁਲਜੀਤ ਕੌਰ ਨੇ ਪੰਚਾਂ ਸਮੇਤ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੂੰ ਮਿਲ ਕੇ ਥਾਣਾ ਮਸਕੂਦਾਂ ਦੇ 2 ਮੁਲਾਜ਼ਮਾਂ ਹਰਦੀਪ ਅਤੇ ਦਵਿੰਦਰ ਖਿਲਾਫ ਲਿਖਤੀ ਸ਼ਿਕਾਇਤ ਦਿੱਤੀ ਹੈ। ਜਿਸ ’ਚ ਉਨ੍ਹਾਂ ਕਿਹਾ ਕਿ ਸ਼ਨੀਵਾਰ ਨੂੰ 7.40 ਵਜੇ ਉਨ੍ਹਾਂ ਦੇ ਥਾਣਾ ਨੰ. 8 ਵਿਚ ਪੈਂਦੇ ਨਿਊ ਹਰਗੋਬਿੰਦ ਨਗਰ ਸਥਿਤ ਘਰ ਵਿਚ ਉਕਤ ਦੋਵੇਂ ਮੁਲਾਜ਼ਮਾਂ ਨੇ ਜਬਰਨ ਦਾਖਲ ਹੋ ਕੇ ਤਲਾਸ਼ੀ ਲਈ ਅਤੇ ਇਸ ਨਾਲ ਉਨ੍ਹਾਂ ਦਾ ਅਕਸ ਖਰਾਬ ਹੋਇਆ ਹੈ। ਉਨ੍ਹਾਂ ਮੁਲਾਜ਼ਮਾਂ ਦੀ ਵੀਡੀਓ ਵੀ ਦੋਵਾਂ ਅਧਿਕਾਰੀਆਂ ਨੂੰ ਦਿਖਾਈ। ਸਰਪੰਚ ਕਿਹਾ ਕਿ ਮਕਸੂਦਾਂ ਥਾਣੇ ਦੇ ਮੁਲਾਜ਼ਮਾਂ ਨੇ ਇਕ ਵਿਅਕਤੀ ਨੂੰ 2 ਬੋਤਲਾਂ ਸ਼ਰਾਬ ਸਮੇਤ ਫੜਿਆ ਸੀ, ਜਿਸ ਦੇ ਬਾਅਦ ਪੁਲਸ ਨੇ ਉਸ ’ਤੇ ਦਬਾਅ ਪਾਇਆ ਕਿ ਉਹ ਕਹੇ ਕਿ ਉਨ੍ਹਾਂ ਕੋਲੋਂ ਫੜੀ ਸ਼ਰਾਬ ਸਰਪੰਚ ਪਤੀ ਲਾਲੀ ਦੀ ਹੈ। ਇਸ ਨੂੰ ਲੈ ਕੇ ਉਹ ਉਨ੍ਹਾਂ ਦੇ ਘਰ ਵਿਚ ਤਲਾਸ਼ੀ ਲੈਣ ਲਈ ਚਲੇ ਗਏ ਜਦਕਿ ਹਰਗੋਬਿੰਦ ਨਗਰ ਏਰੀਆ ਮਕਸੂਦਾਂ ਥਾਣੇ ਅਧੀਨ ਪੈਂਦਾ ਹੀ ਨਹੀਂ ਹੈ।

ਪੜ੍ਹੋ ਇਹ ਵੀ ਖਬਰ - ਸ੍ਰੀ ਹਰਿਮੰਦਰ ਸਾਹਿਬ 'ਤੇ ਸੋਨੇ ਦੀ ਸੇਵਾ, ਸ਼ੇਰ-ਏ-ਪੰਜਾਬ ਦਾ ਸੁਨਹਿਰੀ ਦੌਰ 

ਇਸ ਦੇ ਬਾਵਜੂਦ ਵੀ ਉਹ ਕਾਫੀ ਦੇਰ ਤੱਕ ਤਲਾਸ਼ੀ ਲੈਂਦੇ ਰਹੇ ਅਤੇ ਕੁਝ ਵੀ ਨਾ ਮਿਲਣ ’ਤੇ ਵਾਪਸ ਚਲੇ ਗਏ। ਸਰਪੰਚ ਨੇ ਕਿਹਾ ਕਿ ਪੁਲਸ ਦੀ ਇਸ ਕਾਰਵਾਈ ਕਾਰਣ ਉਨ੍ਹਾਂ ਦਾ ਅਕਸ ਖਰਾਬ ਹੋਇਆ ਹੈ, ਜਿਸ ਕਾਰਣ ਉਹ ਆਪਣੇ ਪਤੀ ਲਾਲੀ, ਪੰਚ ਸੀਮਾ, ਮੁਨੀ ਲਾਲ, ਧਰਮਿੰਦਰ ਸਿੰਘ ਅਤੇ ਸੋਹਣ ਲਾਲ ਤੋਂ ਇਲਾਵਾ ਰਾਣੀ, ਪਿੰਕੀ ਅਤੇ ਨੀਲਮ ਨੂੰ ਲੈ ਕੇ ਥਾਣਾ ਮਕਸੂਦਾਂ ਪੁੱਜੀ ਅਤੇ ਪੂਰੇ ਮਾਮਲੇ ਸਬੰਧੀ ਐੱਸ. ਐੱਚ. ਓ. ਰਾਜੀਵ ਕੁਮਾਰ ਨੂੰ ਜਾਣੂ ਕਰਵਾਇਆ। ਐੱਸ. ਐੱਚ. ਓ. ਵੱਲੋਂ ਇਨਸਾਫ ਦਾ ਭਰੋਸਾ ਦੇਣ ਤੋਂ ਬਾਅਦ ਦੇਰ ਰਾਤ 11 ਵਜੇ ਥਾਣਾ ਮਕਸੂਦਾਂ ਤੋਂ ਵਾਪਸ ਆ ਗਏ। ਸਰਪੰਚ ਕੁਲਜੀਤ ਕੌਰ ਨੇ ਆਪਣੀ ਸ਼ਿਕਾਇਤ ਵਿਚ ਇਹ ਵੀ ਕਿਹਾ ਹੈ ਕਿ ਜਦੋਂ ਵੀ ਮਕਸੂਦਾਂ ਪੁਲਸ ਦੇ ਮੁਲਾਜ਼ਮ ਕਿਤੋਂ ਵੀ ਸ਼ਰਾਬ ਫੜਦੇ ਹਨ ਤਾਂ ਉਹ ਮੁਲਜ਼ਮ ਨੂੰ ਕਹਿੰਦੇ ਹਨ ਕਿ ਉਹ ਸਰਪੰਚ ਪਤੀ ਲਾਲੀ ਦਾ ਨਾਂ ਲਵੇ ਕਿ ਇਹ ਸ਼ਰਾਬ ਉਸ ਦੀ ਹੈ।

ਪੜ੍ਹੋ ਇਹ ਵੀ ਖਬਰ - 'ਬੋਲਚਾਲ' ਤੋਂ ਹੀ ਜਾਣਿਆ ਜਾਂਦਾ ਹੈ ਬੰਦੇ ਦਾ ਅਸਲੀ ਕਿਰਦਾਰ...

ਸਰਪੰਚ ਮੁਤਾਬਕ ਉਨ੍ਹਾਂ ਦਾ ਪਤੀ ਕੋਈ ਗੈਰ-ਕਾਨੂੰਨੀ ਕੰਮ ਨਹੀਂ ਕਰਦਾ ਪ੍ਰੰਤੂ ਉਨ੍ਹਾਂ ਨੂੰ ਇਸ ਗੱਲ ਦਾ ਡਰ ਹੈ ਕਿ ਕਿਤੇ ਉਸ ਨੂੰ ਝੂਠੇ ਕੇਸ ਵਿਚ ਨਾ ਫਸਾ ਨਾ ਦਿੱਤਾ ਜਾਵੇ। ਸਰਪੰਚ ਕੁਲਜੀਤ ਕੌਰ ਨੇ ਇਹ ਵੀ ਗੰਭੀਰ ਦੋਸ਼ ਲਾਏ ਕਿ ਉਨ੍ਹਾਂ ਦੇ ਏਰੀਏ ਤੋਂ ਕੁਝ ਹੀ ਦੂਰੀ ’ਤੇ ਪੈਂਦੇ ਨੂਰਪੁਰ ਅਤੇ ਨੰਗਲ ਦੇ ਪਿੰਡਾਂ ਵਿਚ ਧੜੱਲੇ ਨਾਲ ਨਾਜਾਇਜ਼ ਸ਼ਰਾਬ ਵੇਚੀ ਜਾ ਰਹੀ ਹੈ ਪਰ ਮਕਦੂਸਾਂ ਪੁਲਸ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਉਨ੍ਹਾਂ ਪੁਲਸ ਕਮਿਸ਼ਨਰ ਅਤੇ ਐੱਸ. ਐੱਸ. ਪੀ. ਕੋਲੋਂ ਇਨਸਾਫ ਦੀ ਗੁਹਾਰ ਲਾਈ ਹੈ ਅਤੇ ਕਿਹਾ ਕਿ ਉਨ੍ਹਾਂ ਦਾ ਅਕਸ ਖਰਾਬ ਕਰਨ ਵਾਲੇ ਮਕਸੂਦਾਂ ਥਾਣੇ ਦੇ ਮੁਲਾਜ਼ਮਾਂ ’ਤੇ ਬਣਦੀ ਕਾਰਵਾਈ ਕੀਤੀ ਜਾਵੇ।

ਪੜ੍ਹੋ ਇਹ ਵੀ ਖਬਰ - ਕਹਾਣੀ : ਜਦੋਂ ਮੇਰੀ ਨਾ ਪਸੰਦ, ਪਸੰਦ ਵਿੱਚ ਬਦਲ ਗਈ..!

ਘਰ ’ਚ ਕੋਈ ਸ਼ਰਾਬ ਦਾ ਕਾਰੋਬਾਰ ਕਰਦੈ, ਦੇ ਸ਼ੱਕ ਤਹਿਤ ਤਲਾਸ਼ੀ ਲਈ, ਸਰਪੰਚ ਤੇ ਉਨ੍ਹਾਂ ਦੇ ਪਤੀ ਨੂੰ ਪੁਲਸ ਨੇ ਕੁਝ ਨਹੀਂ ਕਿਹਾ : ਐੱਸ. ਐੱਚ. ਓ.
ਮਕਸੂਦਾਂ ਥਾਣੇ ਦੇ 2 ਮੁਲਾਜ਼ਮ ਹਰਦੀਪ ਅਤੇ ਦਵਿੰਦਰ ’ਤੇ ਸਰਪੰਚ ਕੁਲਜੀਤ ਕੌਰ ਵੱਲੋਂ ਲਾਏ ਦੋਸ਼ਾਂ ਸਬੰਧੀ ਐੱਸ. ਐੱਚ. ਓ. ਮਕਸੂਦਾਂ ਇੰਸਪੈਕਟਰ ਰਾਜੀਵ ਕੁਮਾਰ ਨੇ ਇਹ ਕਿਹਾ ਕਿ ਨਿਊ ਹਰਗੋਬਿੰਦ ਨਗਰ ਵਿਚ ਉਨ੍ਹਾਂ ਦੇ ਮੁਲਾਜ਼ਮਾਂ ਨੇ ਤਲਾਸ਼ੀ ਲਈ ਹੈ, ਇਨ੍ਹਾਂ ਮੁਲਾਜ਼ਮਾਂ ਨੇ ਕੁਝ ਗਲਤ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕਿਸੇ ਵਿਅਕਤੀ ਕੋਲੋਂ ਸ਼ਰਾਬ ਫੜੀ ਗਈ ਸੀ, ਕੁਝ ਪ੍ਰਵਾਸੀ ਲੋਕ ਕਿਰਾਏ ਸਬੰਧਤ ਘਰ ਵਿਚ ਰਹਿੰਦੇ ਹਨ, ਜਿਸ ਕਾਰਣ ਉਕਤ ਘਰ ਦੀ ਤਲਾਸ਼ੀ ਲਈ ਗਈ। ਪੁਲਸ ਨੂੰ ਲੱਗਦਾ ਸੀ ਕਿ ਉਥੇ ਕੋਈ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਵੀ ਕਰਦਾ ਹੋ ਸਕਦਾ ਹੈ, ਜਿਸ ਕਾਰਣ ਤਲਾਸ਼ੀ ਲੈਣ ’ਤੇ ਪੁਲਸ ਨੂੰ ਸ਼ਰਾਬ ਦੀ ਰਿਕਵਰੀ ਵੀ ਹੋ ਸਕਦੀ ਸੀ ਪਰ ਕੋਈ ਰਿਕਵਰੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਸਰਪੰਚ ਕੁਲਜੀਤ ਕੌਰ ਅਤੇ ਉਨ੍ਹਾਂ ਦੇ ਪਤੀ ਲਾਲੀ ਨੂੰ ਪੁਲਸ ਨੇ ਕੁਝ ਨਹੀਂ ਕਿਹਾ। ਉਹ ਵੀ ਥਾਣੇ ’ਚ ਆਏ ਸਨ ਅਤੇ ਪੁਲਸ ਨੇ ਉਨ੍ਹਾਂ ਨੂੰ ਘਰ ਭੇਜ ਦਿੱਤਾ।

ਪੜ੍ਹੋ ਇਹ ਵੀ ਖਬਰ - ਜਿੰਮ ਜਾਣ ਵਾਲੇ ਨੌਜਵਾਨ ਇਨ੍ਹਾਂ ਪਦਾਰਥਾਂ ਦੀ ਕਰਨ ਵਰਤੋਂ, ਹੋਣਗੇ ਹੈਰਾਨੀਜਨਕ ਲਾਭ

 


rajwinder kaur

Content Editor

Related News