ਇਹ ਕਿਹੋ ਜਿਹੇ ਪੁਲਸ ਨਾਕੇ, ਚੈਕਿੰਗ ਕਰਨ ਵਾਲਾ ਹੀ ਕੋਈ ਨਹੀਂ

09/09/2019 1:00:56 PM

ਜਲੰਧਰ (ਸ਼ੋਰੀ)— ਮਹਾਨਗਰ ਦੇ ਸਭ ਤੋਂ ਪਾਸ਼ ਇਲਾਕੇ ਦੀ ਸੁਰੱਖਿਆ ਪ੍ਰਤੀ ਸਾਡੀ ਪੁਲਸ ਕਿੰਨੀ ਗੰਭੀਰ ਹੈ, ਇਸ ਦਾ ਅੰਦਾਜ਼ਾ ਮਾਡਲ ਟਾਊਨ 'ਚ ਹੀ ਦੇਖਿਆ ਜਾ ਸਕਦਾ ਹੈ। ਮਾਡਲ ਟਾਊਨ ਮਾਰਕੀਟ ਅਤੇ ਗੀਤਾ ਮੰਦਰ ਦੇ ਬਾਹਰ ਪੁਲਸ ਨੇ ਚੈਕਿੰਗ ਲਈ ਵੱਡੀ ਗਿਣਤੀ 'ਚ ਬੈਰੀਕੇਡ ਤਾਂ ਲਾ ਰੱਖੇ ਹਨ ਪਰ ਇਥੇ ਮੌਜੂਦ ਪੁਲਸ ਮੁਲਾਜ਼ਮ ਵਾਹਨਾਂ ਦੀ ਚੈਕਿੰਗ ਕਰਨ ਦੀ ਥਾਂ ਆਪਣੇ ਸਾਥੀ ਪੁਲਸ ਵਾਲਿਆਂ ਨਾਲ ਦੁੱਖ-ਸੁੱਖ ਸਾਂਝਾ ਕਰਦੇ ਦੇਖੇ ਜਾਂਦੇ ਹਨ ਜਾਂ ਫਿਰ ਆਪਣੇ ਮੋਬਾਇਲ 'ਤੇ ਗੇਮ ਅਤੇ ਸੋਸ਼ਲ ਮੀਡੀਆ 'ਤੇ ਰੁੱਝੇ ਰਹਿੰਦੇ ਹਨ, ਜਦਕਿ ਲੱਗੇ ਬੈਰੀਕੇਡਾਂ ਕਾਰਨ ਸ਼ਹਿਰ ਵਾਸੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

PunjabKesari

ਇਹ ਨਜ਼ਾਰਾ ਦੇਰ ਸ਼ਾਮ ਮਾਡਲ ਟਾਊਨ ਦੀ ਮੇਨ ਮਾਰਕੀਟ ਅਤੇ ਗੀਤਾ ਮੰਦਰ ਦੇ ਬਾਹਰ ਦੇਖਣ ਨੂੰ ਮਿਲ ਜਾਂਦਾ ਹੈ। ਪੁਲਸ ਸੜਕ ਦੇ ਦੋਵੇਂ ਪਾਸਿਆਂ 'ਤੇ ਬੈਰੀਕੇਡਿੰਗ ਕਰ ਕੇ ਆਪ ਖੁਦ ਸੜਕਾਂ 'ਤੇ ਖੜ੍ਹੀ ਹੋ ਜਾਂਦੀ ਹੈ। ਕਾਰ ਚਾਲਕਾਂ ਨੂੰ ਇਸ ਕਾਰਨ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਕਾਰਨ ਪਿੱਛੇ ਦਰਜ਼ਨਾਂ ਦੇ ਹਿਸਾਬ ਨਾਲ ਕਾਰਾਂ ਲਾਈਨ 'ਚ ਖੜ੍ਹੀਆਂ ਹੋ ਜਾਂਦੀਆਂ ਹਨ ਅਤੇ ਜਾਮ ਲੱਗ ਜਾਂਦਾ ਹੈ। ਲੋਕ ਇਸ ਨਾਲ ਦੇਰ ਤਕ ਜਾਮ 'ਚ ਫਸੇ ਰਹਿੰਦੇ ਹਨ।
ਲੋਕਾਂ ਦਾ ਕਹਿਣਾ ਹੈ ਕਿ ਪੁਲਸ ਬੈਰੀਕੇਡਿੰਗ ਕਰਕੇ ਕਾਰਾਂ ਨੂੰ ਤਾਂ ਬੇਸ਼ੱਕ ਚੈਕ ਕਰੇ ਪਰ ਲੋਕਾਂ ਨੂੰ ਪ੍ਰੇਸ਼ਾਨ ਨਾ ਕਰੇ। ਜੇਕਰ ਚੈਕਿੰਗ ਹੋਣੀ ਹੀ ਨਹੀਂ ਤਾਂ ਬੈਰੀਕੇਡਿੰਗ ਕਰਨ ਦਾ ਕੀ ਲਾਭ। ਜੇਕਰ ਕੋਈ ਐਂਬੂਲੈਂਸ ਟ੍ਰੈਫਿਕ ਜਾਮ 'ਚ ਫਸ ਜਾਵੇ ਅਤੇ ਮਰੀਜ਼ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰ ਜਾਵੇ ਤਾਂ ਇਸ ਦੀ ਜ਼ਿੰਮੇਵਾਰੀ ਪੁਲਸ ਲਵੇਗੀ?


shivani attri

Content Editor

Related News