ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਕਰਨ ਵਾਲੇ ਕਿਰਾਏਦਾਰ ਨੂੰ ਪੁਲਸ ਨੇ ਕੀਤਾ ਗਿ੍ਰਫ਼ਤਾਰ

12/31/2020 4:36:35 PM

ਜਲੰਧਰ(ਵਰੁਣ): ਜਵਾਲਾ ਨਗਰ ਵਿਚ ਮੰਦਰ ਕਮੇਟੀ ਦੇ ਮੈਂਬਰ ਅਤੇ ਮੰਦਰ ਇਸਤਰੀ ਸਤਿਸੰਗ ਦੀ ਪ੍ਰਧਾਨ ਦੇ ਘਰ ਵਿਚੋਂ 50 ਤੋਲੇ ਸੋਨੇ ਦੇ ਗਹਿਣੇ ਅਤੇ 7 ਲੱਖ ਰੁਪਏ ਕੈਸ਼ ਚੋਰੀ ਕਰਨ ਵਾਲੇ ਕਿਰਾਏਦਾਰ ਨੂੰ ਹੁਸ਼ਿਆਰਪੁਰ ਦੇ ਸੀ. ਆਈ. ਏ. ਸਟਾਫ ਨੇ ਸਿਰਫ ਡੇਢ ਘੰਟੇ ਬਾਅਦ ਹੀ ਸ਼ੱਕੀ ਹਾਲਾਤ ਵਿਚ ਗਿ੍ਰਫ਼ਤਾਰ ਕਰ ਲਿਆ ਸੀ। ਜਿਵੇਂ ਹੀ ਮੁਲਜ਼ਮ ਨੂੰ ਗਿ੍ਰਫ਼ਤਾਰ ਕਰ ਕੇ ਹੁਸ਼ਿਆਰਪੁਰ ਪੁਲਸ ਜਲੰਧਰ ਦੇ ਜਵਾਲਾ ਨਗਰ ਵਿਚ ਲੈ ਕੇ ਆਈ ਤਾਂ ਪਤਾ ਲੱਗਾ ਕਿ ਪੁਲਸ ਵੱਲੋਂ ਜੋ ਵੀ ਰਿਕਵਰੀ ਦਿਖਾਈ ਗਈ ਹੈ, ਉਹ ਬਹੁਤ ਘੱਟ ਹੈ। ਦੋਸ਼ ਹੈ ਕਿ ਸੀ. ਆਈ. ਏ. ਸਟਾਫ ਹੁਸ਼ਿਆਰਪੁਰ ਨੇ ਚੋਰੀ ਹੋਏ ਅੱਧੇ ਗਹਿਣੇ ਅਤੇ 5 ਲੱਖ ਰੁਪਏ ਖੁਰਦ-ਬੁਰਦ ਕਰ ਲਏ।
ਜਾਣਕਾਰੀ ਦਿੰਦੇ ਹੋਏ ਜਵਾਲਾ ਨਗਰ ਨਿਵਾਸੀ ਜੈਰਾਮ ਨੇ ਦੱਸਿਆ ਕਿ ਉਹ ਮੰਦਰ ਕਮੇਟੀ ਦਾ ਮੈਂਬਰ ਹੈ ਅਤੇ ਉਸ ਦੀ ਪਤਨੀ ਮੰਦਰ ਇਸਤਰੀ ਸਤਿਸੰਗ ਕਮੇਟੀ ਦੀ ਪ੍ਰਧਾਨ ਹੈ। ਉਨ੍ਹਾਂ ਕਿਹਾ ਕਿ ਦੁਪਹਿਰ 12 ਵਜੇ ਮੰਦਰ ਵਿਚ ਕੀਰਤਨ ਹੋਣਾ ਸੀ, ਜਿਸ ਕਾਰਣ ਉਸ ਦੀ ਪਤਨੀ ਘਰ ਨੂੰ ਤਾਲਾ ਲਾ ਕੇ ਚਾਬੀ ਆਪਣੀ ਜਗ੍ਹਾ ’ਤੇ ਰੱਖ ਕੇ ਚਲੀ ਗਈ। ਇਸ ਚਾਬੀ ਦੇ ਟਿਕਾਣੇ ਦਾ ਉਸਦੇ ਕਿਰਾਏਦਾਰ ਰਾਜੀਵ ਨੂੰ ਹੀ ਪਤਾ ਸੀ, ਜੋ ਕਿ ਆਪਣੀ ਪਤਨੀ ਦੇ ਨਾਲ ਉਨ੍ਹਾਂ ਦੇ ਘਰ ਵਿਚ ਰਹਿ ਰਿਹਾ ਸੀ। ਉਨ੍ਹਾਂ ਕਿਹਾ ਕਿ ਰਾਜੀਵ ਜਦ ਘਰ ਵਿਚ ਆਇਆ ਤਾਂ ਉਸ ਨੇ ਚਾਬੀ ਚੁੱਕਣ ਤੋਂ ਬਾਅਦ ਜਿੰਦਾ ਖੋਲਿ੍ਹਆ ਅਤੇ ਫਿਰ ਕੁਝ ਸਮੇਂ ਬਾਅਦ ਹੀ ਗਾਇਬ ਹੋ ਗਿਆ। ਜਦੋਂ ਜੈਰਾਮ ਦੀ ਪਤਨੀ ਆਈ ਤਾਂ ਦੇਖਿਆ ਕਿ ਅਲਮਾਰੀ ਦਾ ਤਾਲਾ ਟੁੱਟਾ ਹੋਇਆ ਸੀ। 
ਅਲਮਾਰੀ ਵਿਚੋਂ 7 ਲੱਖ ਰੁਪਏ ਕੈਸ਼ ਅਤੇ 5 ਤੋਲੇ ਗਹਿਣੇ ਗਾਇਬ ਸਨ। ਜੈਰਾਮ ਨੇ ਦੱਸਿਆ ਕਿ 7 ਲੱਖ ਵਿਚੋਂ 2 ਲੱਖ ਰੁਪਏ ਮੰਦਰ ਦੇ ਸਨ, ਜਦਕਿ ਗਹਿਣੇ ਉਨ੍ਹਾਂ ਦੀ ਪਤਨੀ ਅਤੇ ਵਿਆਹੁਤਾ ਧੀ ਦੇ ਸਨ। ਇਸ ਚੋਰੀ ਦੀ ਸੂਚਨਾ ਤੁਰੰਤ ਕੌਂਸਲਰ ਦੇਸਰਾਜ ਜੱਸਲ ਨੂੰ ਦਿੱਤੀ ਗਈ। ਪੁਲਸ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ। ਪੁਲਸ ਅਜੇ ਸੀ. ਸੀ. ਟੀ. ਵੀ. ਫੁਟੇਜ ਚੈੱਕ ਕਰ ਹੀ ਰਹੀ ਸੀ ਕਿ ਚੋਰੀ ਹੋਣ ਤੋਂ ਸਿਰਫ ਡੇਢ ਘੰਟੇ ਬਾਅਦ ਸੀ. ਆਈ. ਏ. ਹੁਸ਼ਿਆਰਪੁਰ ਦੀ ਟੀਮ ਉਥੇ ਪਹੁੰਚ ਗਈ। ਹੁਸ਼ਿਆਰਪੁਰ ਦੇ ਸੀ. ਆਈ. ਏ. ਸਟਾਫ ਦੀ ਟੀਮ ਦੀ ਰਾਜੀਵ ਦੇ ਮਕਾਨ ਮਾਲਕ ਜੈਰਾਮ ਨਾਲ ਗੱਲਬਾਤ ਤੋਂ ਪੁਖਤਾ ਹੋ ਗਿਆ ਕਿ ਚੋਰੀ ਰਾਜੀਵ ਨੇ ਹੀ ਕੀਤੀ ਸੀ। ਉਧਰ ਸੀ. ਆਈ. ਏ. ਹੁਸ਼ਿਆਰਪੁਰ ਵੱਲੋਂ ਬਰਾਮਦ ਚੋਰੀ ਹੋਏ 4 ਅੰਗੂਠੀਆਂ ਵਿਚੋਂ 2 ਅੰਗੂਠੀਆਂ, 2 ਮੰਗਲਸੂਤਰਾਂ ਵਿਚੋਂ 1, 2 ਜੈਂਡਸ ਸੋਨੇ ਦੀਆਂ ਚੇਨਾਂ, 13 ਲੇਡੀਜ਼ ਚੇਨਾਂ ਵਿਚੋਂ 5 ਚੇਨਾਂ, ਇਕ ਟਾਪਸ ਦਾ ਸੈੱਟ ਅਤੇ 5 ਲੱਖ ਰੁਪਏ ਗਾਇਬ ਸਨ। ਜੈਰਾਮ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਕਾਫੀ ਗਹਿਣੇ ਉਨ੍ਹਾਂ ਦੀ ਧੀ ਦੇ ਵੀ ਸਨ। ਉਧਰ ਥਾਣਾ ਨੰਬਰ1 ਦੇ ਐੱਸ. ਐੱਚ. ਓ. ਰਾਜੇਸ਼ ਸ਼ਰਮਾ ਨੇ ਕਿਹਾ ਕਿ ਇਹ ਮਾਮਲਾ ਹੁਸ਼ਿਆਰਪੁਰ ਪੁਲਸ ਕੋਲ ਹੈ। ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹÄ ਹੈ। ਉਧਰ ਕੌਂਸਲਰ ਦੇਸਰਾਜ ਜੱਸਲ ਦਾ ਦੋਸ਼ ਹੈ ਕਿ ਗਾਇਬ ਹੋਏ ਗਹਿਣੇ ਅਤੇ ਕੈਸ਼ ਨੂੰ ਲੈ ਕੇ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਦੇ ਸੀ. ਆਈ. ਏ. ਸਟਾਫ ਨੇ ਧੱਕਾ ਕੀਤਾ ਹੈ ਅਤੇ ਗਹਿਣੇ ਅਤੇ ਕੈਸ਼ ਖੁਰਦ-ਬੁਰਦ ਕੀਤਾ ਹੈ, ਜਿਸ ਦੀ ਜਾਂਚ ਕਰਨੀ ਜ਼ਰੂਰੀ ਹੈ।


Aarti dhillon

Content Editor

Related News