ਜਠੇਰਿਆਂ ਦੇ ਸਥਾਨ ਤੋਂ ਚੋਰੀ ਕਰਨ ਵਾਲੇ ਨੂੰ ਪੁਲਸ ਨੇ ਕੀਤਾ ਕਾਬੂ

01/10/2020 2:27:20 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ): ਟਾਂਡਾ ਪੁਲਸ ਨੇ ਬੁੱਧਵਾਰ ਨੂੰ ਅਹੀਆਪੁਰ ਸਥਿਤ ਜਠੇਰਿਆਂ ਦੇ ਮੰਦਰ ਵਿਚ ਚੋਰੀ ਕਰਨ ਵਾਲੇ ਇਕ ਨੌਜਵਾਨ ਨੂੰ ਗ੍ਰਿਫਤਾਰ ਕਰ ਕੇ ਉਸ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਬੀਤੀ 8 ਜਨਵਰੀ ਨੂੰ ਅਸ਼ੋਕ ਕੁਮਾਰ ਭੱਲਾ ਪੁੱਤਰ ਜਗਦੀਸ਼ ਰਾਮ ਵਾਸੀ ਵਾਰਡ ਨੰਬਰ 13ਰਾਮ ਗਲੀ ਅਹੀਆਪੁਰ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਮੇਰੇ ਘਰ ਦੇ ਸਾਹਮਣੇ ਜਠੇਰਿਆਂ ਦਾ ਮੰਦਰ ਹੈ ਅਤੇ ਇੱਥੇ ਅੱਠ ਜਨਵਰੀ ਨੂੰ ਦੁਪਿਹਰ ਕਰੀਬ 1.30 ਵਜੇ ਮੈਂ ਆਪਣੀ ਦੁਕਾਨ ਤੋਂ ਜਦੋਂ ਘਰ ਵਾਪਸ ਗਿਆ ਤਾਂ ਦੇਖਿਆ ਕਿ ਮੰਦਰ ਦਾ ਦਰਵਾਜ਼ਾ ਖੁੱਲ੍ਹਾ ਸੀ ਦਰਵਾਜ਼ਾ ਖੁੱਲ੍ਹਾ ਦੇਖ ਕੇ ਜਦੋਂ ਮੈਂ ਮੰਦਰ ਦੇ ਅੰਦਰ ਗਿਆ ਤਾਂ ਉੱਥੇ ਦੇਖਿਆ ਤਾਂ ਮੰਦਰ ਦੀ ਗੋਲਕ ਦਾ ਤਾਲਾ ਟੁੱਟਾ ਹੋਇਆ ਸੀ ਅਤੇ ਉਸ ਵਿਚੋਂ ਤਕਰੀਬਨ ਇੱਕ ਹਜ਼ਾਰ ਰੁਪਏ ਚੋਰੀ ਕਰ ਲਏ ਗਏ ਸਨ ਜਦੋਂ ਉਸ ਨੇ ਨੇੜੇ-ਤੇੜੇ ਦੇਖਿਆ ਤਾਂ ਮੰਦਰ ਵਿੱਚ ਮੌਜੂਦ ਅਭੈ ਉਰਫ ਹਨੀ ਪੁੱਤਰ ਸੂਰਜ ਨਿਵਾਸੀ ਅਹੀਆਪੁਰ ਮੈਨੂੰ ਧੱਕਾ ਦੇ ਕੇ ਮੰਦਰ ਚੋਂ ਚੋਰੀ ਕਰਕੇ ਫਰਾਰ ਹੋ ਗਿਆ ਸੀ, ਜਿਸ ਨੂੰ ਅੱਜ ਟਾਂਡਾ ਪੁਲਸ ਦੀ ਟੀਮ ਨੇ ਨਾਕਾਬੰਦੀ ਦੌਰਾਨ ਗ੍ਰਿਫਤਾਰ ਕਰਕੇ ਉਸ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

Shyna

This news is Content Editor Shyna