ਪੁਲਸ ਨੇ 3 ਮੈਡੀਕਲ ਸਟੋਰਾਂ ਦੀ ਕੀਤੀ ਚੈਕਿੰਗ

07/19/2018 7:26:09 PM

ਜਲੰਧਰ— ਪੁਲਸ ਵਲੋਂ ਅੱਜ 3 ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਗਈ, ਜਿਸ ਦੌਰਾਨ ਸਾਰੇਨ ਮੈਡੀਕੋਜ਼, ਅਜਨਾਲਾ ਰੋਡ ਅਤੇ ਸਿਮਰਨ ਮੈਡੀਕਲ ਸਟੋਰ ਵਲੋਂ ਦਵਾਈਆਂ ਦੀ ਵਿਕਰੀ ਦਾ ਕੋਈ ਵੀ ਰਿਕਾਰਡ ਨਹੀਂ ਦਿਖਾਇਆ ਗਿਆ। ਇਨ੍ਹਾਂ ਤੋਂ ਇਲਾਵਾ ਸ਼ਿਵ ਸ਼ਕਤੀ ਮੈਡੀਕਲ ਸਟੋਰ 'ਚ ਫਾਰਮਾਸਿਸਟ ਹੀ ਮੌਜੂਦ ਨਹੀਂ ਸੀ, ਜਿਸ ਕਾਰਨ ਇਥੇ ਵੀ ਸਮਾਨ ਦੀ ਖਰੀਦ ਤੇ ਵਿਕਰੀ ਦਾ ਰਿਕਾਰਡ ਅਧੂਰਾ ਸੀ।  ਪੁਲਸ ਨੇ ਗੁਰਮੀਤ ਕੌਰ, ਗੁਰਮੀਤ ਕਲੀਨਿਕ ਕੋਲੋਂ 26 ਪ੍ਰਕਾਰ ਦੀਆਂ ਐਲੋਪੈਥਿਕ ਦਵਾਈਆਂ ਬਰਾਮਦ ਕੀਤੀਆਂ ਅਤੇ ਇਨ੍ਹਾਂ ਕੋਲ ਦਵਾਈਆਂ ਵੇਚਣ ਦਾ ਲਾਈਸੈਂਸ ਅਤੇ ਆਰ. ਐੱਮ. ਪੀ. ਸਰਟੀਫਿਕੇਟ ਵੀ ਨਹੀਂ ਮਿਲਿਆ। ਜੋ ਕਿ ਧਾਰਾ 18 (ਸੀ) ਅਤੇ 18-ਏ ਦਵਾਈਆਂ ਅਤੇ ਕੋਸਮੈਟਿਕ ਐਕਟ ਅਧੀਨ 1940 ਦੀ ਉਲੰਘਣਾ ਹੈ।