ਗੜ੍ਹਸ਼ੰਕਰ ਵਿਖੇ 61ਵੇਂ ਖੇਤਰੀ ਯੁਵਕ ਤੇ ਵਿਰਾਸਤ ਮੇਲੇ ''ਚ ਨਾਟਕਾਂ ਨੇ ਕੀਲੇ ਦਰਸ਼ਕ

10/13/2019 9:09:16 PM

ਗੜ੍ਹਸ਼ੰਕਰ, (ਸ਼ੋਰੀ)- ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ 61ਵੇਂ ਖੇਤਰੀ ਯੁਵਕ ਤੇ ਵਿਰਾਸਤ ਮੇਲੇ ਦੇ ਤੀਜੇ ਦਿਨ ਵਿਦਿਆਰਥੀਆਂ ਨੇ ਨਾਟਕਾਂ ਪੇਸ਼ ਕਰਕੇ ਜਿਥੇ ਦਰਸ਼ਕ ਕੀਲ ਕੇ ਰੱਖ ਦਿੱਤੇ ਉਥੇ ਸਕਿੱਟ ਅਤੇ ਭੰਡ ਦੇ ਕਲਾਕਾਰ ਵਿਦਿਆਰਥੀਆਂ ਨੇ ਸਰੋਤਿਆਂ ਦੇ ਢਿੱਡੀ ਪੀੜਾਂ ਪਾਈਆਂ।
ਨਾਟਕ ਦੇ ਮੁਕਾਬਲੇ ਵਿਚ ਖਾਲਸਾ ਕਾਲਜ ਗੜ੍ਹਸ਼ੰਕਰ ਦੇ ਵਿਦਿਆਰਥੀਆਂ ਨੇ ਝੁੱਗੀ ਝੋਪੜੀ ਵਾਲੇ ਲੋਕਾਂ ਦੀ ਜ਼ਿੰਦਗੀ 'ਤੇ ਅਧਾਰਿਤ ਨਾਟਕ 'ਇੰਤਜ਼ਾਰ' ਪੇਸ਼ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ ਜਦਕਿ ਖਾਲਸਾ ਕਾਲਜ ਮਾਹਿਲਪੁਰ ਦਾ ਨਾਟਕ 'ਰੇਤ ਦੀਆਂ ਕੰਧਾਂ' ਦੂਜੇ ਸਥਾਨ 'ਤੇ ਰਿਹਾ। ਭੰਡ ਵਿਚ ਖਾਲਸਾ ਕਾਲਜ ਗੜ੍ਹਸ਼ੰਕਰ ਨੇ ਪਹਿਲਾ, ਖਾਲਸਾ ਕਾਲਜ ਮਾਹਿਲਪੁਰ ਨੇ ਦੂਜਾ ਤੇ ਚੱਬੇਵਾਲ ਕਾਲਜ ਤੇ ਰਿਜ਼ਨਲ ਸੈਂਟਰ ਹੁਸ਼ਿਆਰਪੁਰ ਨੇ ਸਾਂਝੇ ਤੌਰ 'ਤੇ ਤੀਜਾ ਸਥਾਨ ਹਾਸਿਲ ਕੀਤਾ।PunjabKesari
ਸਕਿੱਟ ਵਿਚ ਖਾਲਸਾ ਕਾਲਜ ਗੜ੍ਹਸ਼ੰਕਰ ਨੇ ਪਹਿਲਾ, ਸ੍ਰੀ ਗੁਰੂ ਹਰਿ ਰਾਇ ਸਾਹਿਬ ਕਾਲਜ ਚੱਬੇਵਾਲ ਨੇ ਦੂਜਾ ਤੇ ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਨੇ ਤੀਜਾ ਸਥਾਨ ਹਾਸਿਲ ਕੀਤਾ।
ਮਮਿਕਰੀ ਵਿਚ ਰੀਤੂ ਰਾਜ ਖਾਲਸਾ ਕਾਲਜ ਗੜ੍ਹਸ਼ੰਕਰ ਨੇ ਪਹਿਲਾ, ਪੁਨੀਤ ਚੱਬੇਵਾਲ ਕਾਲਜ ਨੇ ਦੂਜਾ ਤੇ ਇਕਬਾਲ ਸਿੰਘ ਖਾਲਸਾ ਕਾਲਜ ਮਾਹਿਲਪੁਰ ਨੇ ਤੀਜਾ ਸਥਾਨ ਹਾਸਿਲ ਕੀਤਾ। ਹਿਸਟ੍ਰੋਨਿਕਸ ਵਿਚ ਲਵਜੀਤ ਕੌਰ ਖਾਲਸਾ ਕਾਲਜ ਮਾਹਿਲਪੁਰ ਨੇ ਪਹਿਲਾ, ਸ਼ੁਭਮ ਪਟਿਆਲ ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਨੇ ਦੂਜਾ ਤੇ ਮਨਪ੍ਰੀਤ ਕੌਰ ਖਾਲਸਾ ਕਾਲਜ ਗੜ੍ਹਸ਼ੰਕਰ ਨੇ ਤੀਜਾ ਸਥਾਨ ਹਾਸਿਲ ਕੀਤਾ।
ਗੀਤ ਵਿਚ ਪੰਕਜ ਖਾਲਸਾ ਕਾਲਜ ਗ਼ੜਸ਼ੰਕਰ ਨੇ ਪਹਿਲਾ, ਮੋਹਿਤ ਗੋਂਬਰਾ ਐੱਸ.ਡੀ. ਕਾਲਜ ਹੁਸ਼ਿਆਰਪੁਰ ਨੇ ਦੂਜਾ ਸਥਾਨ ਹਾਸਿਲ ਕੀਤਾ ਤੇ ਰਾਜਵਿੰਦਰ ਕੌਰ ਚੱਬੇਵਾਲ ਕਾਲਜ ਤੀਜੇ ਸਥਾਨ 'ਤੇ ਰਹੀ।
ਗਜ਼ਲ ਵਿਚ ਨੀਰਜ ਸਨਿਆਲ ਖਾਲਸਾ ਕਾਲਜ ਮਾਹਿਲਪੁਰ ਪਹਿਲਾ ਸਥਾਨ, ਕਲਾਸੀਕਲ ਵੋਕਲ ਵਿਚ ਖਾਲਸਾ ਕਾਲਜ ਮਾਹਿਲਪੁਰ ਨੇ ਪਹਿਲਾ, ਖਾਲਸਾ ਕਾਲਜ ਗੜਸ਼ੰਕਰ ਨੇ ਦੂਜਾ, ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਨੇ ਤੀਜਾ ਸਥਾਨ ਹਾਸਿਲ ਕੀਤਾ। ਕਲਾਸੀਕਲ ਵੋਕਲ ਵਿਚ ਸੁਨਿਤ ਕੁਮਾਰ, ਸਾਹਿਲ ਤੇ ਦੀਪਾ ਨੇ ਕ੍ਰਮਵਾਰ ਵਿਅਕਤੀਗਤ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ।PunjabKesari
ਸਮੂਹ ਗਾਇਣ ਵਿਚ ਖਾਲਸਾ ਕਾਲਜ ਮਾਹਿਲਪੁਰ ਨੇ ਪਹਿਲਾ ਤੇ ਖਾਲਸਾ ਕਾਲਜ ਗੜ੍ਹਸ਼ੰਕਰ ਨੇ ਦੂਜਾ ਸਥਾਨ ਹਾਸਿਲ ਕੀਤਾ। ਸਮੂਹ ਗਾਇਣ ਦੇ ਵਿਅਕਤੀਗਤ ਇਨਾਮਾਂ ਵਿਚ ਹਰਦੀਪ ਕੁਮਾਰ ਖਾਲਸਾ ਕਾਲਜ ਮਾਹਿਲਪੁਰ ਨੇ ਪਹਿਲਾ, ਪੰਕਜ ਖਾਲਸਾ ਕਾਲਜ ਗੜ੍ਹਸ਼ੰਕਰ ਨੇ ਦੂਜਾ ਤੇ ਸਨਮੀਤ ਖਾਲਸਾ ਕਾਲਜ ਮਾਹਿਲਪੁਰ ਨੇ ਤੀਜਾ ਸਥਾਨ ਹਾਸਿਲ ਕੀਤਾ। ਲੋਕ ਗੀਤਾ ਵਿਚ ਮਨਪ੍ਰੀਤ ਸਿੰਘ ਖਾਲਸਾ ਕਾਲਜ ਗੜ੍ਹਸ਼ੰਕਰ ਪਹਿਲੇ ਸਥਾਨ 'ਤੇ ਰਿਹਾ, ਦੀਪਾ ਡੀ.ਏ.ਵੀ. ਹੁਸ਼ਿਆਰਪੁਰ ਨੇ ਦੂਜਾ ਤੇ ਕਰਨਪ੍ਰੀਤ ਸਿੰਘ ਪੌਜੇਵਾਲ ਨੇ ਤੀਜਾ ਸਥਾਨ ਹਾਸਿਲ ਕੀਤਾ।
ਮੇਲੇ ਦੌਰਾਨ ਕਾਲਜ ਪ੍ਰਿੰਸੀਪਲ ਡਾ. ਪ੍ਰੀਤ ਮਹਿੰਦਰ ਪਾਲ ਸਿੰਘ ਨੇ ਪਹੁੰਚੀਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ ਤੇ ਵੱਖ-ਵੱਖ ਆਈਟਮਾਂ ਵਿਚੋਂ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ।
ਮੇਲੇ ਦੌਰਾਨ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਮਾਹਿਲਪੁਰ, ਡਾ. ਸਤਨਾਮ ਸਿੰਘ ਪ੍ਰਿੰਸੀਪਲ ਪੋਜੇਵਾਲ, ਪ੍ਰਿੰਸੀਪਲ ਡਾ. ਬਿੱਕਰ ਸਿੰਘ, ਬਲਵੀਰ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ।


Bharat Thapa

Content Editor

Related News