ਮਾਂ ਚਿੰਤਪੂਰਨੀ ਦੇ ਮੇਲੇ ਦੌਰਾਨ ਧੜੱਲੇ ਨਾਲ ਕੀਤੀ ਗਈ ਪਲਾਸਟਿਕ ਦੀ ਵਰਤੋਂ

09/17/2019 6:27:53 PM

ਹੁਸ਼ਿਆਰਪੁਰ (ਅਮਰੀਕ)— ਪੰਜਾਬ 'ਚ ਪਾਲੀਥਿਨ ਪੂਰਨ ਤੌਰ 'ਤੇ ਬੰਦ ਕੀਤਾ ਗਿਆ ਹੈ, ਜਿਸ ਦੇ ਲਈ ਸਖਤ ਕਾਨੂੰਨ ਵੀ ਬਣਾਇਆ ਗਿਆ ਹੈ ਪਰ ਕਾਨੂੰਨ ਨੂੰ ਛਿੱਕੇ ਟੰਗਦੇ ਹੋਏ ਧੱੜਲੇ ਦੇ ਨਾਲ ਪਾਲੀਥਿਨ ਦੀ ਵਰਤੋਂ ਕੀਤੀ ਜਾ ਰਹੀ ਹੈ। ਦਰਅਸਲ ਪਿਛਲੇ ਮਹੀਨੇ ਇਕ ਅਗਸਤ ਤੋਂ 9 ਅਗਸਤ ਤੱਕ ਚੱਲਣ ਵਾਲੇ ਮਾਤਾ ਚਿੰਤਪੂਰਨੀ ਦੇ ਮੇਲੇ ਦੌਰਾਨ ਪੰਜਾਬ ਭਰ 'ਚੋਂ ਮਾਤਾ ਦੇ ਭਗਤਾਂ ਨੇ ਹੁਸ਼ਿਆਰਪੁਰ ਤੋਂ ਮੰਗੂਵਾਲ ਬੇਰੀਅਰ ਤੱਕ ਸੈਂਕੜੇ ਲੰਗਰ ਲਗਾਏ ਹੋਏ ਸਨ। ਇਸ ਦੇ ਲਈ ਬਕਾਇਦਾ ਤੌਰ 'ਤੇ ਜ਼ਿਲਾ ਪ੍ਰਸ਼ਾਸਨ ਨੇ ਸਾਰਿਆਂ ਨੂੰ ਲੰਗਰ ਦੀ ਪਰਮਿਸ਼ਨ ਇਸ ਸ਼ਰਤ 'ਤੇ ਦਿੱਤੀ ਸੀ ਕਿ ਲੰਗਰ ਦੌਰਾਨ ਕੋਈ ਵੀ ਸੰਸਥਾ ਪਾਲੀਥਿਨ ਦਾ ਇਸਤੇਮਾਲ ਨਹੀਂ ਕਰੇਗੀ। ਇਸ ਦੇ ਬਾਵਜੂਦ ਲੰਗਰ ਸੰਸਥਾਵਾਂ ਨੇ ਕਾਨੂੰਨ ਦੀ ਪਰਵਾਹ ਨਾ ਕਰਦੇ ਹੋਏ ਪਾਲੀਥਿਨ ਅਤੇ ਪਲਾਸਟਿਕ ਦਾ ਇਸਤੇਮਾਲ ਕੀਤਾ ਸੀ। ਹੁਣ ਜਦਕਿ ਕਿਸੇ ਇਕ ਮਹੀਨਾ ਹੋ ਗਿਆ ਹੈ ਪਰ ਕਿਸੇ ਵੀ ਸੰਸਥਾ ਅਤੇ ਸਮਾਜਸੇਵੀ ਨੇ ਲੰਗਰਾਂ ਦੌਰਾਨ ਸਫਾਈ ਨਹੀਂ ਕੀਤੀ। ਇਸੇ ਤਹਿਤ ਪਿਛਲੇ ਤਿੰਨ ਸਾਲਾਂ ਤੋਂ ਆਪਣੀ ਮੁਹਿੰਮ 'ਸਫਾਈ ਮੁਹਿੰਮ' ਨੂੰ ਲੈ ਕੇ ਇਕ ਵਾਰ ਫਿਰ ਤੋਂ ਸਾਹਮਣੇ ਆਈ ਅਤੇ ਹੁਸ਼ਿਆਰਪੁਰ ਸਥਿਤ ਪਿੰਡ ਚੋਹਾਲ ਤੋਂ ਲੈ ਕੇ ਮੰਗੂਵਾਲ ਬੇਰੀਅਰ ਤੱਕ ਸਫਾਈ ਕਰਵਾਈ।

ਇਸ ਦੌਰਾਨ ਹੈਰਾਨੀ ਉਦੋਂ ਹੋਈ ਜਦੋਂ 20 ਟਰਾਲੀਆਂ ਦੇ ਕਰੀਬ ਪਲਾਸਟਿਕ ਦਾ ਸਾਮਾਨ ਇਕੱਠਾ ਹੋ ਗਿਆ। ਇਸ ਦੌਰਾਨ 'ਸਫਾਈ ਮੁਹਿੰਮ' ਦੇ ਸੰਸਥਾਪਕ ਮਨਦੀਪ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਮੇਲੇ ਦੌਰਾਨ ਲੰਗਰ ਤਾਂ ਲਗਾ ਦਿੱਤੇ ਗਏ ਪਰ ਸਫਾਈ ਨਹੀਂ ਕੀਤੀ, ਜਿਸ ਤੋਂ ਬਾਅਦ ਕਿ ਮਹੀਨੇ ਦੇ ਇੰਤਜ਼ਾਰ ਤੋਂ ਬਾਅਦ ਖੁਦ 7 ਦਿਨ ਲਗਾ ਕੇ ਸਫਾਈ ਕੀਤੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਲੰਗਰ ਲਗਾਏ ਸਨ ਤਾਂ ਉਹ ਖੁਦ ਸਫਾਈ ਕਰਕੇ ਜਾਂਦੇ, ਉਥੇ ਹੀ ਪ੍ਰਸ਼ਾਸਨ ਵੇ ਵੀ ਆਪਣਾ ਰੋਲ ਸਹੀ ਨਹੀਂ ਨਿਭਾਇਆ। ਉਥੇ ਹੀ ਐੱਸ. ਡੀ. ਐੱਮ. ਅਮਿਤ ਸਰੀਨ ਨੇ ਮੰਨਿਆ ਕਿ ਮੇਲੇ ਦੌਰਾਨ ਸਫਾਈ ਦਾ ਧਿਆਨ ਲੈ ਕੇ ਉਨ੍ਹਾਂ ਲੋਕਾਂ ਨੇ ਨਹੀਂ ਦਿੱਤਾ ਜੋ ਲੋਕ ਮੋਬਾਇਲ ਵੇਨ ਜ਼ਰੀਏ ਲੰਗਰ ਅਤੇ ਪਾਣੀ ਦੀ ਸੇਵਾ ਕਰਦੇ ਸਨ। ਆਗਾਮੀ ਸਮੇਂ 'ਚ ਅਜਿਹੇ ਲੋਕਾਂ ਦਾ ਚਾਲਾਨ ਕੀਤਾ ਜਾਵੇਗਾ ਅਤੇ ਕੂੜੇਦਾਨ ਦੀ ਵਿਵਸਥਾ ਕੀਤੀ ਜਾਵੇਗੀ।

shivani attri

This news is Content Editor shivani attri