ਪਲਾਸਟਿਕ ਖਿਲਾਫ ‘ਪੰਜਾਬ ਕੇਸਰੀ’ ਦੀ ਮੁਹਿੰਮ ਨੂੰ ਸਮਰਥਨ ਜਾਰੀ

08/31/2019 10:21:27 AM

ਜਲੰਧਰ (ਵਰੁਣ)— ਪਲਾਸਟਿਕ ਖਿਲਾਫ ‘ਪੰਜਾਬ ਕੇਸਰੀ’ ਵੱਲੋਂ ਸ਼ੁਰੂ ਕੀਤੀ ਮੁਹਿੰਮ ਨੂੰ ਲਗਾਤਾਰ ਸਮਰਥਨ ਜਾਰੀ ਹੈ। ਵੱਖ-ਵੱਖ ਸੰਸਥਾਵਾਂ ਦੇ ਸਮਰਥਨ ਤੋਂ ਬਾਅਦ ਕੰਧਾਰੀ ਹੋਲੀਡੇਜ਼ ਗਰੁੱਪ ਦੇ ਸਟਾਫ ਨੇ ਵੀ ਪਲਾਸਟਿਕ ਦਾ ਬਾਈਕਾਟ ਕਰਕੇ ‘ਪੰਜਾਬ ਕੇਸਰੀ’ ਵੱਲੋਂ ਤਿਆਰ ਕੀਤੇ ਗਏ ਕੱਪੜਿਆਂ ਦੇ ਥੈਲਿਆਂ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ।

ਵਾਤਾਵਰਣ ਨੂੰ ਬਚਾਉਣ ਲਈ ‘ਪੰਜਾਬ ਕੇਸਰੀ’ ਵੱਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ’ਚ ਕੰਧਾਰੀ ਹੋਲੀਡੇਜ਼ ਗਰੁੱਪ ਦੇ ਸਟਾਫ ਮੈਂਬਰ ਹਰਵਿੰਦਰ ਸਿੰਘ, ਕੋਮਲ, ਰਜਨੀ, ਨੀਤੂ ਸਰੀਨ, ਬਿੰਦੂ ਕੌਰ, ਰਾਮ ਚੌਧਰੀ ਅਤੇ ਸਨੀ ਕੰਡਾ ਨੇ ਹਿੱਸੇਦਾਰੀ ਦਿਖਾਉਂਦੇ ਹੋਏ ਪਲਾਸਟਿਕ ਦਾ ਬਾਈਕਾਟ ਕਰਨ ਦਾ ਸੰਕਲਪ ਲਿਆ। ਇਨ੍ਹਾਂ ਸਾਰਿਆਂ ਨੇ ਕਿਹਾ ਕਿ ਭਵਿੱਖ ’ਚ ਉਹ ਕਦੇ ਪਲਾਸਟਿਕ ਦਾ ਇਸਤੇਮਾਲ ਨਹÄ ਕਰਨਗੇ ਅਤੇ ਹੋਰਨਾਂ ਨੂੰ ਵੀ ਇਹੀ ਸੰਦੇਸ਼ ਦੇਣਗੇ ਤਾਂ ਕਿ ਆਉਣ ਵਾਲੀ ਪੀੜ੍ਹੀ੍ਹੀ ਸਾਫ-ਸੁੱਥਰੇ ਵਾਤਾਵਰਣ ’ਚ ਰਹਿ ਸਕੇ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਨੂੰ ਖਤਮ ਕਰਨ ਲਈ ਲੋਕਾਂ ਨੂੰ ਇਸ ਮੁਹਿੰਮ ਨਾਲ ਜੁੜਨਾ ਚਾਹੀਦਾ ਹੈ।

shivani attri

This news is Content Editor shivani attri