ਪਲਾਸਟਿਕ ਦੇ ਦਾਣੇ ਬਣਾਉਣ ਵਾਲੀ ਫੈਕਟਰੀ ''ਚ ਲੱਗੀ ਅੱਗ

09/12/2019 9:48:05 AM

ਜਲੰਧਰ (ਵਰੁਣ)— ਦਾਦਾ ਕਾਲੋਨੀ 'ਚ ਪਲਾਸਟਿਕ ਦੇ ਦਾਣੇ ਬਣਾਉਣ ਵਾਲੀ ਫੈਕਟਰੀ 'ਚ ਦੁਪਹਿਰ ਦੇ ਸਮੇਂ ਅੱਗ ਲੱਗ ਗਈ। ਸਾਰਾ ਸਾਮਾਨ ਪਲਾਸਟਿਕ ਦਾ ਹੋਣ ਕਾਰਨ ਅੱਗ ਨੇ ਜ਼ੋਰ ਫੜ ਲਿਆ। ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ। ਫੈਕਟਰੀ ਮਾਲਕ ਅਭਿਨੰਦਨ ਸ਼ਰਮਾ ਨੇ ਦੱਸਿਆ ਕਿ ਜਿਸ ਸਮੇਂ ਅੱਗ ਲੱਗੀ, ਸਾਰੇ ਕਰਮਚਾਰੀ ਲੰਚ 'ਤੇ ਗਏ ਹੋਏ ਸਨ। ਫੈਕਟਰੀ 'ਚ 15 ਕਰਮਚਾਰੀ ਕੰਮ ਕਰਦੇ ਹਨ, ਜੋ ਉਸ ਸਮੇਂ ਫੈਕਟਰੀ 'ਚ ਨਹੀਂ ਸਨ। ਅੱਗ ਲੱਗਣ ਦੇ ਕਾਰਣਾਂ ਦਾ ਪਤਾ ਨਹੀਂ ਲੱਗ ਸਕਿਆ। ਅੱਗ ਲੱਗਣ ਕਾਰਣ ਕਾਫੀ ਨੁਕਸਾਨ ਹੋਇਆ, ਜਦੋਂਕਿ ਇਮਾਰਤ ਨੂੰ ਵੀ ਨੁਕਸਾਨ ਪਹੁੰਚਿਆ ਹੈ।

shivani attri

This news is Content Editor shivani attri