ਮੱਥਾ ਟੇਕਣ ਗਏ ਸ਼ਰਧਾਲੂਆਂ ਦੀ ਪਲਟੀ ਬੱਸ, 25 ਜ਼ਖਮੀ

04/28/2019 7:31:55 PM

ਹੁਸ਼ਿਆਰਪੁਰ (ਅਮਰੀਕ) ਗੜ੍ਹਸ਼ੰਕਰ ਦੇ ਖੁਰਾਲਗੜ੍ਹ ਤੋਂ ਮੱਥਾ ਟੇਕ ਕੇ ਆ ਰਹੀਆਂ ਸੰਗਤਾਂ ਦੀ ਬੱਸ ਪਲਟਨ ਨਾਲ ਲਗਭਗ 25 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਸ਼ਰਧਾਲੂਆਂ ਨਾਲ ਭਰੀ ਬੱਸ ਫਤਿਹਗੜ੍ਹ ਸਾਹਿਬ ਤੋਂ ਜਦੋਂ ਖੁਰਾਲਗੜ੍ਹ ਦੇ ਨਜ਼ਦੀਕ ਪਹੁੰਚੀ ਤਾਂ ਬੱਸ ਦੀ ਬ੍ਰੇਕ ਫੇਲ ਹੋਣ ਕਾਰਨ ਬੱਸ ਪਲਟ ਗਈ। ਜਿਸ ਦੌਰਾਨ 25 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ।
ਹਾਦਸੇ ਦਾ ਪਤਾ ਲੱਗਦੇ ਹੀ ਸਿਵਲ ਹਸਪਤਾਲ ਗੜਸ਼ੰਕਰ ਐੱਸ.ਐੱਮ.ਓ. ਟੇਕ ਰਾਜ ਭਾਟੀਆ ਨੇ ਦੱਸਿਆ ਕਿ ਜ਼ਖਮੀ ਹੋਏ 25 ਮਰੀਜ਼ਾਂ 'ਚੋਂ 1 ਗੰਭੀਰ ਜ਼ਖਮੀ ਹੈ।

satpal klair

This news is Content Editor satpal klair