8 ਕਰੋੜ ਦੀ ਲਾਗਤ ਨਾਲ ਫਗਵਾੜਾ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਦਾ ਕੰਮ ਜਲਦ ਹੋਵੇਗਾ ਸ਼ੁਰੂ: ਸੋਮ ਪ੍ਰਕਾਸ਼

07/12/2021 4:08:15 PM

ਫਗਵਾੜਾ (ਜਲੋਟਾ)- ਅੱਜ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਰੇਲਵੇ ਸਟੇਸ਼ਨ ਫਗਵਾੜਾ ਵਿਖੇ ਪਹੁੰਚ ਕੇ ਯਾਤਰੀਆਂ ਦੀ ਸਹੂਲਤ ਲਈ ਨਵੇਂ ਏ. ਸੀ. ਹਾਲ ਦਾ ਉਦਘਾਟਨ ਕੀਤਾ। ਇਸ ਮੌਕੇ ਡੀ. ਆਰ. ਐੱਮ. ਰੇਲਵੇ ਮਹਿਕਮਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸੋਮ ਪ੍ਰਕਾਸ਼ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਵਿਕਾਸ ਦੀ ਲੀਹ 'ਤੇ ਚਲਦਿਆਂ ਸਾਰੇ ਭਾਰਤ ਨੂੰ ਹਰ ਤਰਾਂ ਦੀਆਂ ਸਹੂਲਤਾਂ ਪ੍ਰਦਾਨ ਕਰਨ ਦੀ ਨੀਤੀ ਸੰਕਲਪ ਕੀਤਾ ਹੋਇਆ ਹੈ। ਇਸ ਲੜੀ ਨੂੰ ਅੱਗੇ ਤੋਰਦੇ ਹੋਏ ਕੇਂਦਰ ਵੱਲੋਂ ਹਲਕਾ ਹੁਸ਼ਿਆਰਪੁਰ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਵਿਕਾਸ ਲਈ ਗ੍ਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਫਗਵਾੜਾ ਸ਼ਹਿਰ ਨੂੰ ਪਹਿਲਾਂ ਹੀ ਕੇਂਦਰ ਵੱਲੋਂ ਫਗਵਾੜਾ ਹੁਸ਼ਿਆਰਪੁਰ ਰੋਡ 4 ਲੇਨ ਅਤੇ ਚਚਰਾੜੀ ਤੋਂ ਬਹੂਆ ਬਾਈਪਾਸ ਦੋਵੇਂ ਰੋਡ ਪਾਸ ਕਰਕੇ ਜਨਤਾ ਨੂੰ ਤੋਹਫ਼ਾ ਦੇ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਤਕਰੀਬਨ 8 ਕਰੋੜ ਦੀ ਲਾਗਤ ਨਾਲ ਫਗਵਾੜਾ ਰੇਲਵੇ ਸਟੇਸ਼ਨ ਨਵੀਨੀਕਰਨ ਦਾ ਕੰਮ ਵੀ ਜਲਦ ਸ਼ੁਰੂ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ: ਜਲੰਧਰ: ਬੁਲੰਦ ਹੌਂਸਲਿਆਂ ਨੂੰ ਸਲਾਮ, 63 ਸਾਲਾ ਸੇਵਾ ਮੁਕਤ PCS ਅਧਿਕਾਰੀ ਬਣੀ ਕਾਲਜ ਦੀ ਟੌਪਰ

ਕੇਂਦਰੀ ਮੰਤਰੀ ਵੱਲੋਂ ਜਾਣਕਾਰੀ ਦਿੰਦਿਆਂ ਕਿਹਾ ਕਿ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਲਈ 8 ਕਰੋੜ ਦੇ ਟੈਂਡਰ ਨਾਲ 6 ਮੀਟਰ ਦਾ ਓਵਰ ਬਰਿਜ, 1ਸਟ ਕਲਾਸ ਵੇਟਿੰਗ ਰੂਮ 10-10 ਮੀਟਰ ਨਾਲ ਲੇਡੀਜ਼ ਜੈਂਟਸ ਬਾਥਰੂਮ, ਵੀ. ਆਈ. ਪੀ. ਲਾਂਜ 40 ਸਕੇਅਰ ਮੀਟਰ ਨਾਲ ਟਾਇਲਟ, ਵੇਟਿੰਗ ਹਾਲ 26 ਜਾਂ 14 ਮੀਟਰ ਤੋਂ 42 ਜਾਂ 14 ਜਿਸ ਵਿੱਚ ਰੌਸ਼ਨੀ ਲਈ ਐੱਲ. ਈ. ਡੀ. ਲਾਈਟਾਂ ਅਤੇ ਬੈਠਣ ਲਈ ਬੈਂਚਾਂ ਸਹੂਲਤ ਹੋਵੇਗੀ, ਡਰਾਪ ਆਫ਼ ਜ਼ੋਨ ਅਤੇ ਗਰੀਨ ਪੈਚ ਦੇ ਨਾਲ ਰਾਸ਼ਟਰੀ ਝੰਡੇ ਵਾਲਾ ਚੱਕਰਵਾਤ, ਵੀ. ਆਈ. ਪੀ . ਕਾਰ ਪਾਰਕਿੰਗ, ਆਮ ਕਾਰਪਾਰਕਿੰਗ, ਦੋ ਪਹੀਆ ਵਾਹਨ ਪਾਰਕਿੰਗ ਵੱਖਰੇ ਤੌਰ 'ਤੇ ਹੋਣਗੇ। 

ਇਹ ਵੀ ਪੜ੍ਹੋ: ਗੋਬਿੰਦ ਸਾਗਰ ਝੀਲ 'ਚ ਨੌਜਵਾਨ ਦੀ ਤੈਰਦੀ ਲਾਸ਼ ਨੂੰ ਵੇਖ ਲੋਕਾਂ ਦੇ ਉੱਡੇ ਹੋਸ਼, ਪਿਆ ਚੀਕ-ਚਿਹਾੜਾ

ਰੇਲਵੇ ਸਟੇਸ਼ਨ ਦੇ ਐਂਟਰੀ ਅਤੇ ਐਕਜ਼ਿਟ ਖਾਸ਼ ਢੰਗ ਨਾਲ ਸੁੰਦਰੀਕਰਨ ਕੀਤਾ ਜਾਵੇਗਾ। ਬਿਜਲੀ ਦਾ ਲੋਡ ਵਧਾਉਣ ਤੋਂ ਇਲਾਵਾ ਰੌਸ਼ਨੀ ਦਾ ਪ੍ਰਬੰਧ ਅਤੇ ਹੋਰ ਸਹੂਲਤਾਂ ਦਾ ਵੀ ਪੂਰਾ ਖਿਆਲ ਰੱਖਿਆ ਜਾਵੇਗਾ, ਆਰ. ਸੀ. ਸੀ. ਬਾਊਂਡਰੀ ਦੇ ਨਾਲ ਸਾਰੇ ਰੇਲਵੇ ਸਟੇਸ਼ਨ ਦੀ ਬਾਊਂਡਰੀ ਬਣਾਈ ਜਾਵੇਗੀ। ਯਾਤਰੀਆਂ ਦੇ ਬੈਠਣ ਲਈ ਦੋਹਾਂ ਪਲੇਟਫਾਰਮਾਂ ਉਪਰ 6 ਸ਼ੈੱਡ ਪਾਏ ਜਾਣਗੇ ਅਤੇ ਰੇਲਵੇ ਸਟੇਸ਼ਨ ਵਿਖੇ ਪਾਣੀ ਦੀ ਸਮੱਸਿਆ ਦੂਰ ਕਰਨ ਲਈ 225 ਖਲ਼ ਓਵਰਹੈੱਡ ਟੈਂਕ ਪੰਪ ਹਾਊਸ ਬਣਾਇਆ ਜਾਵੇਗਾ।  ਸੋਮ ਪ੍ਰਕਾਸ਼ ਨੇ ਕਿਹਾ ਕੇਂਦਰ ਦੀ ਭਾਜਪਾ ਸਰਕਾਰ ਦੇ ਹਿੱਤਾਂ ਦੀ ਰਾਖੀ ਲਈ ਹਮੇਸ਼ਾ ਵਚਨਬੱਧ ਹੈ। 
ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਪ੍ਰਧਾਨ ਰਾਕੇਸ਼ ਦੁੱਗਲ, ਬਲਭੱਦਰ ਸੇਨ ਦੁੱਗਲ, ਸਾਬਕਾ ਮੇਅਰ ਅਰੁਣ ਖੋਸਲਾ, ਮੰਡਲ ਪ੍ਰਧਾਨ ਪਰਮਜੀਤ ਚਾਚੋਕੀ, ਸਾਬਕਾ ਕੌਂਸਲਰ ਅਨੁਰਾਗ ਮਾਨਖੰਡ, ਸੰਜੂ ਚਾਹਲ, ਸਾਬਕਾ ਕੌਂਸਲਰ ਸੰਜੈ ਗਰੋਵਰ, ਬੱਲੂ ਵਾਲੀਆ, ਨਿਤਿਨ ਚੱਢਾ, ਸਾਬਕਾ ਕੌਂਸਲਰ ਰਾਜ ਕੁਮਾਰ ਗੁਪਤਾ, ਚਰਨਜੀਤ ਗੋਬਿੰਦਪੁਰਾ, ਪਵਨ ਬਸੰਤ ਨਗਰ ਅਤੇ ਹੋਰ ਭਾਜਪਾ ਵਰਕਰ ਸਾਹਿਬਾਨ ਹਾਜ਼ਰ ਸਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


shivani attri

Content Editor

Related News