ਫਗਵਾੜਾ ਪੁਲਸ ਨੇ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਖ਼ਤਰਨਾਕ ਗੈਂਗ ਦਾ ਕੀਤਾ ਪਰਦਾਫਾਸ਼

03/09/2022 11:51:09 PM

ਫਗਵਾੜਾ (ਜਲੋਟਾ): ਜ਼ਿਲ੍ਹਾ ਕਪੂਰਥਲਾ ਦੇ ਐੱਸ.ਐੱਸ.ਪੀ. ਦਿਆਮਾ ਹਰੀਸ਼ ਓਮ ਪ੍ਰਕਾਸ਼ ਵਲੋਂ ਮਾੜੇ ਅਨਸਰਾਂ ਖਿਲਾਫ਼  ਜ਼ਿਲ੍ਹਾ ਪੱਧਰ ਤੇ ਚਲਾਈ ਜਾ ਰਹੀ ਸਪੈਸ਼ਲ ਮੁਹਿੰਮ ਦੇ ਤਹਿਤ ਜਗਜੀਤ ਸਿੰਘ ਸਰੋਆ ਐੱਸ.ਪੀ. ਤਫਤੀਸ਼ ਕਪੂਰਥਲਾ ਅਤੇ ਅੰਮ੍ਰਿਤ ਸਰੂਪ ਡੋਗਰਾ ਡੀ.ਐੱਸ.ਪੀ. ਤਫ਼ਤੀਸ਼ ਕਪੂਰਥਲਾ ਦੀ ਨਿਗਰਾਨੀ ਹੇਠ ਸਿਕੰਦਰ ਸਿੰਘ ਵਿਰਕ ਇੰਚਾਰਜ ਸੀ.ਆਈ.ਏ. ਸਟਾਫ਼ ਫਗਵਾੜਾ ਦੀ ਪੁਲਸ ਟੀਮ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਉਨ੍ਹਾਂ ਦੀ ਪੁਲਸ ਟੀਮ ਨੇ ਗੋਸਪੁਰ ਚੌਕ ਫਗਵਾੜਾ ਲਾਗੇ ਇਕ  ਨੌਜਵਾਨ ਜੋ ਵਜੀਦੋਵਾਲ ਦੀ ਤਰਫੋਂ ਆ ਰਿਹਾ ਸੀ, ਨੂੰ ਸ਼ੱਕ ਦੀ ਬਿਨਾਅ 'ਤੇ ਰੋਕ ਕੇ ਉਸ ਪਾਸੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ।

ਇਹ ਵੀ ਪੜ੍ਹੋ : WHO ਨੇ ਯੂਕ੍ਰੇਨ 'ਚ ਸਿਹਤ ਮੁਲਾਜ਼ਮਾਂ 'ਤੇ ਹਮਲਿਆਂ ਦੀ ਕਹੀ ਗੱਲ

ਪੁੱਛਗਿੱਛ ਦੌਰਾਨ ਉਸ ਨੇ ਆਪਣਾ ਨਾਮ ਸ਼ਿਵਮ ਸਿੰਘ ਉਰਫ਼ ਸ਼ਿਵਮ ਪੁੱਤਰ ਲੋਕਿੰਦਰ ਸਿੰਘ ਵਾਸੀ ਨਿਮਾਜ਼ ਮੱਧ ਪ੍ਰਦੇਸ਼ ਹਾਲ ਵਾਸੀ ਓਂਕਾਰ ਨਗਰ ਗਲੀ ਨੰਬਰ ਪੰਜ ਫਗਵਾੜਾ ਦੱਸਿਆ। ਜਿਸ ਦੀ ਤਲਾਸ਼ੀ ਕਰਨ 'ਤੇ ਉਸ ਦੇ ਮੋਢਿਆਂ 'ਤੇ ਪਈ ਹੋਈ ਕਿੱਟ 'ਚ ਦੋ ਪਿਸਤੌਲਾਂ ਬੱਤੀ ਬੋਰ ਸਮੇਤ ਸੱਤ ਜ਼ਿੰਦਾ ਰੌਂਦ ਬਰਾਮਦ ਹੋਏ। ਪੁੱਛਗਿੱਛ ਦੌਰਾਨ ਆਰੋਪੀ ਸ਼ਿਵਮ ਸਿੰਘ ਉਰਫ ਸ਼ਿਵਮ ਨੇ ਮੰਨਿਆ ਕਿ ਉਹ ਕਰੀਬ ਛੇ ਪਿਸਤੌਲਾਂ ਬੱਤੀ ਬੋਰ ਮੱਧ ਪ੍ਰਦੇਸ਼ ਤੋਂ ਲੈ ਕੇ 25,000ਰੁਪਏ ਪ੍ਰਤੀ ਪਿਸਤੌਲ ਦੇ ਹਿਸਾਬ ਨਾਲ ਖਰੀਦ ਕੇ ਲਿਆਇਆ ਹੈ ਅਤੇ ਉਸ ਨੇ ਫਗਵਾੜਾ ਅਤੇ ਅੰਮ੍ਰਿਤਸਰ ਇਲਾਕੇ ਚ ਇਹ 6 ਪਿਸਤੌਲਾਂ 35,000 ਰੁਪਏ ਦੇ ਹਿਸਾਬ ਨਾਲ ਸਪਲਾਈ ਕੀਤੀਆਂ ਹਨ, ਜਿਨ੍ਹਾਂ ਚੋਂ 2 ਪਿਸਤੌਲ ਬੱਤੀ ਬੋਰ ਜੱਸੀ ਨਾਮੀ ਵਿਅਕਤੀ ਵਾਸੀ ਅੰਮ੍ਰਿਤਸਰ ਨੂੰ ਵੇਚੀਆਂ ਸਨ ਜੋ ਕੁਝ ਮਹੀਨੇ ਪਹਿਲਾਂ ਪੁਲੀਸ ਮੁਕਾਬਲੇ ਚ ਮਾਰਿਆ ਜਾ ਚੁੱਕਿਆ ਹੈ।

ਇਹ ਵੀ ਪੜ੍ਹੋ : ਰੂਸ ਨੇ ਹਸਪਤਾਲ 'ਤੇ ਕੀਤਾ ਹਮਲਾ : ਯੂਕ੍ਰੇਨ

ਇਕ ਪਿਸਤੌਲ ਉਸ ਨੇ ਮੰਨਾ ਵਾਸੀ ਸੰਗ ਢੇਸੀਆਂ ਥਾਣਾ ਗੁਰਾਇਆ ਜ਼ਿਲ੍ਹਾ ਜਲੰਧਰ ਨੂੰ ਦਿੱਤੀ ਸੀ ਜੋ ਕਿ ਇਸ ਸਮੇਂ ਕਈ ਕੇਸਾਂ 'ਚ ਭਗੌੜਾ ਚੱਲ ਰਿਹਾ ਹੈ ਅਤੇ ਇਕ ਪਿਸਤੌਲ ਸੰਨੀ ਉਰਫ  ਭਲਾਈ ਵਾਸੀ ਖੋਥੜਾ ਨੂੰ ਦਿੱਤੀ ਸੀ ਜੋ ਕਿ ਕਰੀਬ ਦੋ ਮਹੀਨੇ ਪਹਿਲਾਂ ਗ੍ਰਿਫ਼ਤਾਰ ਹੋ ਚੁੱਕਾ ਹੈ। ਦੋ ਪਿਸਤੌਲਾਂ ਮੁਕੇਸ਼ ਕੁਮਾਰ ਉਰਫ ਖੰਨਾ ਨੂੰ ਦਿੱਤੀਆਂ ਸਨ ਜੋ ਕਰੀਬ ਇਕ ਸਾਲ ਪਹਿਲਾਂ ਅਸਲੇ ਸਮੇਤ ਪੁਲਸ ਵੱਲੋਂ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਏ.ਐੱਸ.ਆਈ. ਪਰਮਜੀਤ ਸਿੰਘ ਦੀ ਦੂਜੀ ਪੁਲਸ ਟੀਮ ਦੌਰਾਨ ਚੈਕਿੰਗ ਪੁਲ ਡਰੇਨ ਨੰਗਲ ਮੱਝਾਂ ਲਾਗੇ ਪੁੱਜੀ ਤਾਂ ਅੱਗੇ ਇੱਕ ਨੌਜਵਾਨ ਪੈਦਲ ਨੰਗਲ ਮੰਜੇ ਵੱਲੋਂ ਪੁਲ ਡਰੇਨ ਨੂੰ ਆ ਰਿਹਾ ਸੀ ਜੋ ਪੁਲਸ ਨੂੰ ਵੇਖ ਕੇ ਸੜਕ ਦੇ ਖੱਬੇ ਪਾਸੇ ਮੁੜ ਗਿਆ, ਜਿਸ ਨੂੰ ਏ.ਐੱਸ.ਆਈ. ਪਰਮਜੀਤ ਸਿੰਘ ਨੇ ਸ਼ੱਕ ਦੀ ਬਿਨਾਅ 'ਤੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਜਦ ਉਸ ਦਾ ਨਾਮ ਪਤਾ ਪੁੱਛਿਆ ਤਾਂ ਉਸਨੇ ਆਪਣਾ ਨਾਮ ਸੰਦੀਪ ਕੁਮਾਰ ਉਰਫ ਚੀਚਾ ਪੁੱਤਰ ਬਿਹਾਰੀ ਲਾਲ ਵਾਸੀ ਮੇਹਲੀ ਗੇਟ ਮੁਹੱਲਾ ਨਿਗਾਹਾਂ ਥਾਣਾ ਸਿਟੀ ਫਗਵਾੜਾ ਜ਼ਿਲ੍ਹਾ ਕਪੂਰਥਲਾ ਦੱਸਿਆ। ਜਿਸ ਦੀ ਤਲਾਸ਼ੀ ਕਰਨ 'ਤੇ ਉਸ ਦੀ ਪੈਂਟ  ਚੋਂ ਇਕ ਪਿਸਤੌਲ, 315 ਬੋਰ ਸਮੇਤ ਚਾਰ ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ।

ਆਰੋਪੀ ਸੰਦੀਪ ਕੁਮਾਰ ਉਰਫ ਚੀਚਾ ਨੇ ਪੁਲਸ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਇਹ ਪਿਸਤੌਲ ਉਸ ਨੇ 25,000 ਰੁਪਏ ਵਿੱਚ ਸ਼ਿਵਮ ਵਾਸੀ ਉਂਕਾਰ ਨਗਰ ਪਾਸੋਂ ਕਰੀਬ ਤਿੰਨ ਮਹੀਨੇ ਪਹਿਲਾਂ ਖ਼ਰੀਦੀ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਆਰੋਪੀ ਸ਼ਿਵਮ ਨੇ ਪੰਜਾਬ ਵਿੱਚ ਹੋਰ ਵੀ ਜਿੱਥੇ-ਜਿੱਥੇ ਹਥਿਆਰ ਵੇਚੇ ਹਨ, ਉਸ ਬਾਰੇ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਆਰੋਪੀਆਂ ਨੂੰ ਅਦਾਲਤ ਪੇਸ਼ ਕਰਕੇ ਪੁਲਸ ਰਿਮਾਂਡ ਤੇ ਹਾਸਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਸ ਪੁੱਛਗਿੱਛ ਦੌਰਾਨ ਆਰੋਪੀਆਂ ਪਾਸੋਂ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ । ਪੁਲਸ ਨੇ ਗ੍ਰਿਫਤਾਰ ਕੀਤੇ ਗਏ ਦੋਨਾਂ ਆਰੋਪੀਆਂ ਖਿਲਾਫ ਆਰਮਜ਼ ਐਕਟ ਦੇ ਤਹਿਤ ਪੁਲਸ ਕੇਸ ਦਰਜ ਕੀਤੇ ਹਨ ਅਤੇ ਇਨ੍ਹਾਂ ਤੋਂ ਪੁੱਛਗਿੱਛ ਦਾ ਦੌਰ ਜਾਰੀ ਹੈ। 

ਇਹ ਵੀ ਪੜ੍ਹੋ : ਚੋਣ ਨਤੀਜਿਆਂ ਤੋਂ ਪਹਿਲਾਂ ਪੰਜਾਬ 'ਚ ਹੋਇਆ ਧਮਾਕਾ, ਪੁਲਸ ਚੌਕੀ ਨੂੰ ਉਡਾਉਣ ਦੀ ਕੀਤੀ ਗਈ ਕੋਸ਼ਿਸ਼

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News