ਫਗਵਾੜਾ ''ਚ ਲੁਟੇਰਿਆਂ ਦਾ ਕਹਿਰ ਜਾਰੀ, ਦੇਰ ਰਾਤ ਕਾਰ ਸਵਾਰ ਨੌਜਵਾਨ ਨੂੰ ਗੋਲੀ ਮਾਰ ਕੇ ਕੀਤੀ ਲੁੱਟ ਖੋਹ

03/09/2022 11:47:03 PM

ਫਗਵਾੜਾ (ਜਲੋਟਾ)- ਫਗਵਾੜਾ 'ਚ ਲੁਟੇਰਿਆਂ ਦਾ ਕਹਿਰ ਜਾਰੀ ਹੈ। 10 ਮਾਰਚ ਨੂੰ ਚੋਣਾਂ ਦੀ ਗਿਣਤੀ ਤੋਂ ਠੀਕ ਪਹਿਲਾਂ ਫਗਵਾੜਾ ਦੇ ਪਿੰਡ ਭਾਖੜੀਆਣਾ ਦੇ ਨੇੜੇ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਦੇਰ ਰਾਤ ਇਕ ਨੌਜਵਾਨ ਜੋ ਆਪਣੀ ਕਾਰ 'ਚ ਸਵਾਰ ਆਪਣੇ ਪਰਿਵਾਰਕ ਮੈਂਬਰ ਦੇ ਨਾਲ ਵਿਆਹ ਸਮਾਗਮ 'ਤੇ ਆ ਰਿਹਾ ਸੀ ਅਤੇ ਇਸ ਦੌਰਾਨ ਉਸ ਨੂੰ ਗੋਲੀ ਮਾਰ ਕੇ ਉਸ ਤੋਂ ਲੁੱਟ ਖੋਹ ਕਰਨ ਦੀ ਸਨਸਨੀਖੇਜ਼ ਸੂਚਨਾ ਮਿਲੀ ਹੈ। ਜ਼ਖ਼ਮੀ ਨੌਜਵਾਨ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਦੱਸੀ ਜਾ ਰਹੀ ਹੈ ਜਿਸ ਨੂੰ ਗੋਲੀ ਲੱਗਣ ਤੋਂ ਬਾਅਦ ਗੰਭੀਰ ਹਾਲਤ 'ਚ ਇਲਾਜ ਲਈ ਜਲੰਧਰ ਵਿਖੇ ਹਸਪਤਾਲ ਚ ਦਾਖ਼ਲ ਕਰਵਾਇਆ ਗਿਆ ਹੈ।

ਇਹ ਖ਼ਬਰ ਪੜ੍ਹੋ-ਰਹਾਣੇ ਨੇ ਆਪਣੇ ਸਕੂਲ ਅਤੇ ਪਹਿਲੇ ਕ੍ਰਿਕਟ ਮੈਦਾਨ ਦਾ ਕੀਤਾ ਦੌਰਾ
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜ਼ਖਮੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰਿਕ ਮੈਂਬਰ ਪਰਮਜੀਤ ਕੌਰ ਵਾਸੀ ਨੰਗਲ ਫ਼ਤਿਹ ਜ਼ਿਲ੍ਹਾ ਜਲੰਧਰ ਦੇ ਨਾਲ ਪਿੰਡ ਕੋਟਲੀ ਥਾਨ ਸਿੰਘ 'ਚ ਪਰਿਵਾਰਕ ਸ਼ਾਦੀ 'ਚ ਹਿੱਸਾ ਲੈਣ ਲਈ ਆ ਰਿਹਾ ਸੀ ਕਿ ਜਦੋਂ ਫਗਵਾੜਾ ਦੇ ਪਿੰਡ ਭਾਖੜੀਆਣਾ ਲਾਗੇ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਉਸ ਤੇ ਗੋਲੀ ਚਲਾ ਜ਼ਖ਼ਮੀ ਕਰਦੇ ਹੋਏ, ਉਨ੍ਹਾਂ ਤੋਂ ਲੁੱਟਖੋਹ ਕੀਤੀ ਹੈ। ਵਾਰਦਾਤ 'ਚ ਉਸਦੇ ਪਰਿਵਾਰਿਕ ਮੈਂਬਰ ਪਰਮਿੰਦਰਜੀਤ ਕੌਰ ਵੀ ਲੁਟੇਰਿਆ ਵਲੋਂ ਕਾਰ ਦਾ ਸ਼ੀਸ਼ਾ ਤੋੜਨ ਕਾਰਨ ਗੰਭੀਰ ਜ਼ਖ਼ਮੀ ਹੋਏ ਹਨ। ਜਾਣਕਾਰੀ ਮੁਤਾਬਕ ਅਣਪਛਾਤੇ ਲੁਟੇਰੇ ਹਜ਼ਾਰਾਂ ਰੁਪਏ ਕੈਸ਼ ਦੋ ਸੋਨੇ ਦੀ ਚੇਨਾਂ ਤੇ ਦੋ ਮੋਬਾਇਲ ਫੋਨ ਸਮੇਤ ਪਰਸ ਲੁੱਟ ਕੇ ਮੌਕੇ ਤੋਂ ਫ਼ਰਾਰ ਹੋ ਗਏ ਹਨ । ਖ਼ਬਰ ਲਿਖੇ ਜਾਣ ਤੱਕ ਮਾਮਲੇ ਦੀ ਜਾਂਚ ਫਗਵਾੜਾ ਪੁਲਸ ਵੱਲੋਂ ਕੀਤੀ ਜਾ ਰਹੀ ਹੈ ।

ਇਹ ਖ਼ਬਰ ਪੜ੍ਹੋ- WIW v ENGW : ਵਿੰਡੀਜ਼ ਨੇ ਰੋਮਾਂਚਕ ਮੈਚ ’ਚ ਇੰਗਲੈਂਡ ਨੂੰ 7 ਦੌੜਾਂ ਨਾਲ ਹਰਾਇਆ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News