ਲੱਖਾਂ ਦਾ ਕੈਸ਼ ਤੇ ਲੈਪਟਾਪ ਲੁੱਟਣ ਦਾ ਮਾਮਲਾ ਬਣਿਆ ਬੁਝਾਰਤ, 5 ਦਿਨ ਬੀਤੇ ਪਰ ਪੁਲਸ ਦੇ ਹੱਥ ਖਾਲੀ

06/13/2022 3:32:10 PM

ਫਗਵਾੜਾ (ਜਲੋਟਾ)-ਫਗਵਾੜਾ ’ਚ ਚਿੱਟੇ ਦਿਨ ਪਿੰਡ ਰਿਹਾਣਾ ਜੱਟਾਂ ’ਚ ਸਵਿੱਫਟ ਕਾਰ ’ਚ ਸਵਾਰ ਹੋ ਕੇ ਪੁੱਜੇ ਲੁਟੇਰਿਆਂ ਵੱਲੋਂ ਇਥੇ ਇਕ ਮਨੀ ਚੇਂਜਰ ਦੀ ਕੁੱਟਮਾਰ ਕਰਨ ਤੋਂ ਬਾਅਦ ਤੋਂ ਕੀਤੀ ਗਈ ਲੱਖਾਂ ਰੁਪਏ ਦੀ ਲੁੱਟ ਅਤੇ ਦੁਕਾਨ ਤੋਂ ਲੁੱਟਿਆ ਗਿਆ ਉਸ ਦਾ ਲੈਪਟਾਪ ਦਾ ਮਾਮਲਾ 5 ਦਿਨ ਬੀਤ ਜਾਣ ਤੋਂ ਬਾਅਦ ਵੀ ਵੱਡੀ ਬੁਝਾਰਤ ਹੀ ਬਣਿਆ ਹੋਇਆ ਹੈ। ਫਗਵਾੜਾ ਪੁਲਸ ਹਾਲੇ ਤਕ ਇਹ ਪਤਾ ਹੀ ਨਹੀਂ ਲਗਾ ਪਾਈ ਹੈ ਕਿ ਮਨੀ ਚੇਂਜਰ ਤੋਂ ਲੱਖਾਂ ਰੁਪਏ ਦਾ ਕੈਸ਼ ਅਤੇ ਲੈਪਟਾਪ ਲੁੱਟਣ ਤੋਂ ਬਾਅਦ ਕਾਰ ਸਵਾਰ ਲੁਟੇਰੇ ਕਿੱਥੇ ਫ਼ਰਾਰ ਹੋਏ ਹਨ ਅਤੇ ਇਨ੍ਹਾਂ ਦੀ ਅਸਲ ਪਛਾਣ ਕੀ ਹੈ।

ਦੱਸਣਯੋਗ ਹੈ ਕਿ ਵਾਰਦਾਤ ਤੋਂ ਬਾਅਦ ਫਗਵਾੜਾ ਪੁਲਸ ਦੇ ਵੱਡੇ ਅਧਿਕਾਰੀਆਂ ਵੱਲੋਂ ਇਹ ਦਾਅਵੇ ਕੀਤੇ ਗਏ ਸਨ ਕਿ ਪੁਲਸ ਲੁਟੇਰਿਆਂ ਦੀ ਪਛਾਣ ਨੂੰ ਲੈ ਕੇ ਇਲਾਕੇ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰ ਰਹੀ ਹੈ, ਜਿਸ ਨੂੰ ਆਧਾਰ ਬਣਾ ਕੇ ਇਹ ਪਤਾ ਲਗਾਇਆ ਜਾਵੇਗਾ ਕਿ ਲੁਟੇਰੇ ਕਿੱਥੋਂ ਆਏ ਸਨ ਅਤੇ ਲੁੱਟੀ ਗਈ ਲੱਖਾਂ ਰੁਪਏ ਦੀ ਰਕਮ ਲੈ ਕੇ ਕਿੱਥੇ ਫ਼ਰਾਰ ਹੋਏ ਹਨ। ਹਕੀਕਤ ਇਹ ਹੈ ਕਿ 5 ਦਿਨ ਬੀਤ ਜਾਣ ਤੋਂ ਬਾਅਦ ਵੀ ਆਨ ਰਿਕਾਰਡ ਫਗਵਾੜਾ ਪੁਲਸ ਇਸ ਗੱਲ ਦਾ ਪਤਾ ਹੀ ਨਹੀਂ ਲਗਾ ਸਕੀ ਹੈ ਕਿ ਆਖ਼ਰ ਇਸ ਡਕੈਤੀ ’ਚ ਲੁਟੇਰੇ ਕੌਣ ਸਨ ਅਤੇ ਉਹ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕਿੱਥੇ ਚਲੇ ਗਏ ਹਨ।

ਇਹ ਵੀ ਪੜ੍ਹੋ: ਨਵੀਂ ਐਕਸਾਈਜ਼ ਪਾਲਿਸੀ ਨਾਲ ਵੱਡੇ ਗਰੁੱਪਾਂ ਦਾ ਟੁੱਟੇਗਾ ‘ਨੈਕਸਸ’, ਪਿਆਕੜਾਂ ਨੂੰ ਮਿਲਣਗੀਆਂ ਇਹ ਸਹੂਲਤਾਂ

ਦੱਸ ਦਈਏ ਕਿ ਫਗਵਾੜਾ ਦੇ ਪਿੰਡ ਰਿਹਾਣਾ ਜੱਟਾਂ ’ਚ ਬੀਤੇ ਦਿਨੀਂ ਸਵਿੱਫਟ ਕਾਰ ’ਚ ਸਵਾਰ ਹੋ ਕੇ ਆਏ ਲੁਟੇਰਿਆਂ ਵੱਲੋਂ ਇਥੇ ਮੌਜੂਦ ਜੀ. ਕੇ. ਇੰਟਰਨੈਸ਼ਨਲ ਵੈਸਟਰਨ ਯੂਨੀਅਨ ਦੇ ਮਾਲਕ ਯਸ਼ਪਾਲ ਸੂਦ ਪੁੱਤਰ ਸੱਤਿਆ ਪ੍ਰਕਾਸ਼ ਵਾਸੀ ਮੁਹੱਲਾ ਕੌੜਿਆਂ ਫਗਵਾੜਾ ਦੇ ਨਾਲ ਕੁੱਟਮਾਰ ਕਰ ਉਸ ਤੋਂ 2 ਲੱਖ ਸਤਾਈ ਹਜ਼ਾਰ ਰੁਪਏ ਤੋਂ ਵੱਧ ਕੈਸ਼ ਅਤੇ ਲੈਪਟਾਪ ਲੁੱਟਿਆ ਸੀ। ਲੁੱਟ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ ਮੌਕੇ ਤੋਂ ਫਿਲਮੀ ਸਟਾਈਲ ’ਚ ਕਾਰ ’ਚ ਬੈਠ ਕੇ ਫ਼ਰਾਰ ਹੋ ਗਏ ਸਨ।

ਇਸ ਤੋਂ ਬਾਅਦ ਮੌਕੇ ’ਤੇ ਪੁੱਜੇ ਫਗਵਾੜਾ ਪੁਲਸ ਦੇ ਸੀਨੀਅਰ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਪੁਲਸ ਬਹੁਤ ਜਲਦ ਇਸ ਸਾਰੇ ਮਾਮਲੇ ਨੂੰ ਟਰੇਸ ਕਰ ਕੇ ਲੁਟੇਰਿਆਂ ਨੂੰ ਜੇਲ ਦੀਆਂ ਸਲਾਖਾਂ ਦੇ ਪਿੱਛੇ ਧੱਕੇਗੀ ਪਰ ਇੰਜ ਹੋ ਨਹੀਂ ਸਕਿਆ ਹੈ ਪਰ ਪੁਲਸ ਅਧਿਕਾਰੀ ਹਾਲੇ ਵੀ ਇਹੀ ਦਾਅਵੇ ਕਰ ਰਹੇ ਹਨ ਕਿ ਇਹ ਜਲਦੀ ਟਰੇਸ ਕਰ ਲਈ ਜਾਵੇਗੀ ਅਤੇ ਮਾਮਲੇ ਸਬੰਧੀ ਪੁਲਸ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ: ਭੁਲੱਥ 'ਚ ਸ਼ਰਮਨਾਕ ਘਟਨਾ, ਨੌਜਵਾਨ ਨੂੰ ਪੁੱਠਾ ਟੰਗ ਕੇ ਦਰੱਖ਼ਤ ਨਾਲ ਲਟਕਾਇਆ, ਜਾਣੋ ਕਿਉਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri