ਸਿਵਲ ਹਸਪਤਾਲ ’ਚ ਤਾਇਨਾਤ ਸਫ਼ਾਈ ਸੇਵਕ ਨਾਲ ਲੁਟੇਰਿਆਂ ਨੇ ਕੀਤੀ ਲੁੱਟਖੋਹ

06/15/2022 6:08:10 PM

ਫਗਵਾੜਾ(ਜਲੋਟਾ)-ਫਗਵਾੜਾ ਅੱਜ ਦੇਰ ਰਾਤ ਸਥਾਨਕ ਸਿਵਲ ਹਸਪਤਾਲ ’ਚ ਕੰਮ ਕਰਦੇ ਸਫ਼ਾਈ ਸੇਵਕ ਵਿਨੋਦ ਕੁਮਾਰ ਦੇ ਨਾਲ ਦੋ ਮੋਟਰਸਾਈਕਲ ਸਵਾਰ ਨਕਾਬਪੋਸ਼ ਪਿਸਤੌਲਧਾਰੀ ਲੁਟੇਰਿਆਂ ਵੱਲੋਂ ਲੁੱਟਖੋਹ ਕਰਨ ਦੀ ਸਨਸਨੀਖੇਜ਼ ਸੂਚਨਾ ਮਿਲੀ ਹੈ। ਗੱਲਬਾਤ ਕਰਦੇ ਹੋਏ ਥਾਣਾ ਸਿਟੀ ਫਗਵਾੜਾ ਦੇ ਐੱਸ. ਐੱਚ. ਓ. ਅਮਨਦੀਪ ਸਿੰਘ ਨੇ ਹੋਈ ਲੁੱਟਖੋਹ ਦੀ ਸਰਕਾਰੀ ਪੱਧਰ ’ਤੇ ਤਸਦੀਕ ਕਰਦੇ ਹੋਏ ਦੱਸਿਆ ਕਿ ਪੁਲਸ ਨੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਵੱਖ-ਵੱਖ ਕਾਨੂੰਨੀ ਧਾਰਾ ਦੇ ਤਹਿਤ ਪੁਲਸ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਜਲੰਧਰ ’ਚ ਹੁਣ ਨਜ਼ਰ ਨਹੀਂ ਆਉਣਗੇ ਭੀਖ ਮੰਗਦੇ ਬੱਚੇ, ਸਖ਼ਤ ਕਦਮ ਚੁੱਕਣ ਦੇ ਰੋਅ ’ਚ ਪ੍ਰਸ਼ਾਸਨ

ਉਨ੍ਹਾਂ ਕਿਹਾ ਕਿ ਵਿਨੋਦ ਕੁਮਾਰ ਨਾਲ ਲੁੱਟਖੋਹ ਉਦੋਂ ਹੋਈ, ਜਦੋਂ ਉਹ ਸਥਾਨਕ ਹੁਸ਼ਿਆਰਪੁਰ ਰੋਡ ’ਤੇ ਆਪਣੀ ਐਕਟਿਵਾ ਨੂੰ ਖੜ੍ਹਾ ਕਰਕੇ ਮੋਬਾਇਲ ਫੋਨ ਸੁਣ ਰਿਹਾ ਸੀ। ਉਨ੍ਹਾਂ ਕਿਹਾ ਕਿ ਇਸੇ ਦੌਰਾਨ ਵਿਨੋਦ ਕੁਮਾਰ ਦੀ ਐਕਟਿਵਾ ਦੇ ਪਿੱਛੇ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਲੁਟੇਰੇ ਜਿਨ੍ਹਾਂ ਦੇ ਹੱਥਾਂ ’ਚ ਪਿਸਤੌਲ ਵਰਗੀ ਚੀਜ਼ ਸੀ, ਨੇ ਆ ਕੇ ਉਸ ਨੂੰ ਘੇਰ ਲਿਆ ਅਤੇ ਉਸ ਦਾ ਮੋਬਾਇਲ ਫੋਨ ਅਤੇ ਉਸ ਤੋਂ 1800 ਰੁਪਏ ਕੈਸ਼ ਲੁੱਟ ਲਿਆ। ਲੁਟੇਰੇ ਮੌਕੇ ਤੋਂ ਲੁੱਟਖੋਹ ਕਰਨ ਤੋਂ ਬਾਅਦ ਮੋਟਰਸਾਈਕਲ ਤੇ ਫਿਲਮੀ ਸਟਾਈਲ ’ਚ ਫ਼ਰਾਰ ਹੋ ਗਏ ਹਨ।

ਫਗਵਾੜਾ ’ਚ ਦੇਰ ਰਾਤ ਸਫ਼ਾਈ ਸੇਵਕ ਵਿਨੋਦ ਕੁਮਾਰ ਨਾਲ ਕੋਈ ਲੁੱਟਖੋਹ ਤੋਂ ਬਾਅਦ ਇਲਾਕੇ ’ਚ ਰਹਿੰਦੇ ਲੋਕਾਂ ’ਚ ਭਾਰੀ ਡਰ ਅਤੇ ਦਹਿਸ਼ਤ ਪਾਈ ਜਾ ਰਹੀ ਹੈ। ਥਾਣਾ ਸਿਟੀ ਫਗਵਾੜਾ ਦੀ ਪੁਲਸ ਖ਼ਬਰ ਲਿਖੇ ਜਾਣ ਤੱਕ ਲੁੱਟਖੋਹ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ:  ਜਲੰਧਰ 'ਚ ਹਾਈ ਅਲਰਟ ਦੌਰਾਨ ਵੱਡੀ ਵਾਰਦਾਤ, ਪ੍ਰਕਾਸ਼ ਆਈਸਕ੍ਰੀਮ ਦੇ ਬਾਹਰ ਲੱਖਾਂ ਦੀ ਲੁੱਟ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri