ਬੇਗੋਵਾਲ 'ਚ ਦਿਨ-ਦਿਹਾੜੇ ਪੈਟਰੋਲ ਪੰਪ 'ਤੇ ਲੁਟੇਰਿਆਂ ਨੇ ਕੀਤੀ ਲੁੱਟ

07/20/2022 1:24:12 PM

ਬੇਗੋਵਾਲ (ਰਜਿੰਦਰ)- ਪੁਲਸ ਤੋਂ ਬੇਖ਼ੌਫ਼ ਕਾਰ ਸਵਾਰ ਤਿੰਨ ਲੁਟੇਰਿਆਂ ਨੇ ਦਿਨ-ਦਿਹਾੜੇ ਬੇਗੋਵਾਲ ਤੋਂ ਭੋਗਪੁਰ ਰੋਡ 'ਤੇ ਵੇਈ ਪੁਲ ਨੇੜਲੇ ਪੈਟਰੋਲ ਪੰਪ ਤੋਂ ਪਿਸਤੌਲ ਦੀ ਨੋਕ 'ਤੇ ਪੰਜ ਹਜ਼ਾਰ ਰੁਪਏ ਲੁੱਟ ਲਏ। ਇਸ ਵਾਰਦਾਤ ਦਾ ਪਤਾ ਲੱਗਣ 'ਤੇ ਮੌਕੇ 'ਤੇ ਡੀ. ਐੱਸ. ਪੀ. ਭੁਲੱਥ ਸੁਖਨਿੰਦਰ ਸਿੰਘ ਅਤੇ ਐੱਸ. ਐੱਚ. ਓ. ਬੇਗੋਵਾਲ ਰਣਜੋਧ ਸਿੰਘ ਪੁਲਸ ਫੋਰਸ ਸਮੇਤ ਮੌਕੇ 'ਤੇ ਪੁੱਜੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੈਟਰੋਲ ਪੰਪ ਦੇ  ਕਰਮਚਾਰੀ ਰਜਤ ਗੁਲੇਰੀਆ ਵਾਸੀ ਹਿਮਾਚਲ ਪ੍ਰਦੇਸ਼ ਨੇ ਦੱਸਿਆ ਕਿ ਉਹ ਇਸ ਪੈਟਰੋਲ ਪੰਪ 'ਤੇ ਨੌਕਰੀ ਕਰਦਾ ਹੈ। ਬੀਤੇ ਦਿਨ 11 ਵਜੇ ਉਹ ਪੈਟਰੋਲ ਪੰਪ 'ਤੇ ਵਾਹਨਾਂ ਵਿਚ ਤੇਲ ਪਾ ਰਿਹਾ ਸੀ ਕਿ ਇਸ ਦੌਰਾਨ ਬੇਗੋਵਾਲ ਸਾਈਡ ਤੋਂ ਇਕ ਫੋਰਡ ਫੀਗੋ ਕਾਰ ਆਈ। ਇਸ ਕਾਰ ਵਿਚ ਤਿੰਨ ਨੌਜਵਾਨ ਸਵਾਰ ਸਨ, ਜਿਨ੍ਹਾਂ ਮੈਨੂੰ ਕਿਹਾ ਕਿ ਕਾਰ ਵਿਚ ਕਾਰਡ ਨਾਲ ਤੇਲ ਪਵਾਉਣਾ ਹੈ, ਜਿਸ 'ਤੇ ਉਹ ਕਾਰਡ ਵਾਲੀ ਮਸ਼ੀਨ ਚੁੱਕਣ ਲੱਗਾ ਤਾਂ ਅਚਾਨਕ ਕਾਰ ਵਿਚੋਂ ਉਤਰੇ ਇਕ ਨੌਜਵਾਨ ਨੇ ਉਸ ਉੱਤੇ ਪਿਸਤੌਲ ਤਾਣ ਦਿੱਤੀ ਅਤੇ ਕਾਰ ਵਿੱਚੋਂ ਨਿਕਲੇ ਦੂਜੇ ਨੌਜਵਾਨ ਨੇ ਉਸ ਦੀ ਜੇਬ ਵਿਚ ਹੱਥ ਪਾ ਕੇ ਕੈਸ਼ ਕੱਢ ਲਿਆ, ਜੋ ਪੰਜ ਹਜ਼ਾਰ ਰੁਪਏ ਸੀ। ਇਸ ਤੋਂ ਬਾਅਦ ਇਹ ਨੌਜਵਾਨ ਭੋਗਪੁਰ ਸਾਈਡ ਵੱਲ ਨੂੰ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ: ਅੰਤਰਰਾਸ਼ਟਰੀ ਯਾਤਰਾ ’ਤੇ ਭਾਰਤੀਆਂ ਨੇ ਖ਼ਰਚ ਕੀਤੇ 99.4 ਕਰੋੜ ਡਾਲਰ

PunjabKesari

ਦੂਜੇ ਪਾਸੇ ਇਸ ਸਬੰਧੀ ਜਦੋਂ ਐੱਸ. ਐੱਚ. ਓ. ਬੇਗੋਵਾਲ  ਰਣਜੋਧ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਸਿਆ ਕਿ ਇਸ ਵਾਰਦਾਤ ਸਬੰਧੀ ਤਿੰਨ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਇਸ ਮੁਕੱਦਮੇ ਨੂੰ ਟਰੇਸ ਕਰਨ ਲਈ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: 26,000 ਨਵੀਆਂ ਭਰਤੀਆਂ ਕਰਨਾ ਤੇ 36,000 ਮੁਲਾਜ਼ਮਾਂ ਨੂੰ ਪੱਕਾ ਕਰਨਾ ਸਰਕਾਰ ਦੀ ਪ੍ਰਮੁੱਖ ਤਰਜੀਹ: ਵਿਜੇ ਜੰਜੂਆ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News