ਫਗਵਾੜਾ ਲੁਧਿਆਣਾ ਨੈਸ਼ਨਲ ਹਾਈਵੇ ’ਤੇ ਵਾਪਰਿਆ ਭਿਆਨਕ ਹਾਦਸਾ, ਆਪਸ ’ਚ ਟਕਰਾਈਆਂ ਗੱਡੀਆਂ

06/22/2021 2:28:57 PM

ਫਗਵਾੜਾ (ਸੋਨੂੰ) - ਬੀਤੀ ਰਾਤ ਫਗਵਾੜਾ ਲੁਧਿਆਣਾ ਨੈਸ਼ਨਲ ਹਾਈਵੇ ’ਤੇ ਉਸ ਵਕਤ ਭਿਆਨਕ ਹਾਦਸਾ ਹੋ ਗਿਆ, ਜਦੋਂ ਕੁਝ ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਇਸ ਹਾਦਸੇ ’ਚ 6 ਵਿਅਕਤੀ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ 'ਚ ਵੱਡੀ ਵਾਰਦਾਤ: ਪੁਲਸ ਮੁਲਾਜ਼ਮ ਦੇ ਮੁੰਡੇ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਇਕ ਕਾਰ ਜਲੰਧਰ ਤੋਂ ਲੁਧਿਆਣਾ ਵਾਲੀ ਸਾਈਡ ਜਾ ਰਹੀ ਸੀ, ਜੋ ਬੇਕਾਬੂ ਹੋ ਕੇ ਪੁਲ ਤੋਂ ਲੁਧਿਆਣਾ ਤੋਂ ਜਲੰਧਰ ਸਾਈਡ ਆ ਰਹੀ ਇੱਕ ਹੋਰ ਕਾਰ ਦੇ ਉੱਪਰ ਜਾ ਕੇ ਡਿੱਗ ਪਈ। ਉਨ੍ਹਾਂ ਤੋਂ ਮਗਰ ਆ ਰਹੀ ਇਕ ਟਾਟਾ ਸਫਾਰੀ ਗੱਡੀ, ਜਿਸ ਵਿੱਚ ਫਗਵਾੜਾ ਤੋਂ ਸਮਾਜ ਸੇਵੀ ਤਾਰਾ ਚੰਦ ਚੁੰਬਰ ਅਤੇ ਇਕ ਏ.ਐੱਸ.ਆਈ. ਸਵਾਰ ਸਨ, ਉਹ ਵੀ ਬੇਕਾਬੂ ਹੋ ਕੇ ਪਲਟ ਗਈ। 

ਪੜ੍ਹੋ ਇਹ ਵੀ ਖ਼ਬਰ - ਸ਼ਰਮਸਾਰ : 9 ਸਾਲ ਦੀ ਕੁੜੀ ਦਾ ਮਤਰੇਏ ਪਿਓ ਨੇ ਮਾਂ ਨਾਲ ਮਿਲ ਕੀਤਾ ਕਤਲ, ਇੰਝ ਹੋਇਆ ਖ਼ੁਲਾਸਾ

ਇਸ ਹਾਦਸੇ ਵਿੱਚ ਲਗਪਗ ਕਰੀਬ ਛੇ ਵਿਅਕਤੀ ਜ਼ਖ਼ਮੀ ਹੋ ਗਏ, ਜਿਸ ਨਾਲ ਨੈਸ਼ਨਲ ਹਾਈਵੇ ’ਤੇ ਜਾਮ ਲੱਗ ਗਿਆ। ਇਸ ਹਾਦਸੇ ’ਚ ਜ਼ਖ਼ਮੀਆਂ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਦੂਜੇ ਪਾਸੇ ਕਰੇਨ ਦੀ ਮਦਦ ਨਾਲ ਗੱਡੀਆਂ ਨੂੰ ਸਾਈਡ ਕਰਕੇ ਨੈਸ਼ਨਲ ਹਾਈਵੇ ’ਤੇ ਲੱਗੇ ਜਾਮ ਨੂੰ ਖੋਲ੍ਹਿਆ ਗਿਆ।

ਪੜ੍ਹੋ ਇਹ ਵੀ ਖ਼ਬਰ - ਘਰੋਂ ਭੱਜ ਕੇ ਵਿਆਹ ਕਰਾਉਣ ਵਾਲੇ ਪ੍ਰੇਮੀ ਜੋੜੇ ਦਾ ਦਰਦਨਾਕ ਅੰਤ, ਕੁੜੀ ਦੇ ਭਰਾ ਨੇ ਦੋਵਾਂ ਨੂੰ ਗੋਲ਼ੀਆਂ ਨਾਲ ਭੁੰਨਿਆ 

rajwinder kaur

This news is Content Editor rajwinder kaur