ਸੋਮ ਪ੍ਰਕਾਸ ਦੇ ਪੁੱਤਰ ਦਾ ਪੈਟਰੋਲ ਪੰਪ ਹਥਿਆਰਾਂ ਦੀ ਨੋਕ ''ਤੇ ਲੁੱਟਣ ਦੀ ਕੋਸ਼ਿਸ

10/26/2019 11:29:01 PM

ਨਕੋਦਰ, (ਪਾਲੀ)— ਨਕੋਦਰ-ਮਲਸੀਆ ਹਾਈਵੇ 'ਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ ਦੇ ਪੁੱਤਰ ਦੇ ਪੈਟਰੋਲ ਪੰਪ ਨੂੰ ਮੋਟਰਸਾਈਕਲ ਸਵਾਰ 3 ਨਕਾਬਪੋਸ਼ ਨੌਜਵਾਨ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਸੈਲਜ਼ਮੈਂਨ ਨੂੰ ਲੁੱਟਣ ਦੀ ਕੋਸ਼ਿਸ ਕੀਤੀ ਪਰ ਸੈਲਜ਼ਮੈਂਨ ਵਲੋਂ ਰੌਲਾ ਪਾਉਣ 'ਤੇ ਉਕਤ ਮੋਟਰਸਾਈਕਲ ਸਵਾਰ ਨੌਜਵਾਨ ਪੈਟਰੋਲ ਪੰਪ 'ਤੋਂ 500 ਰੁਪਏ ਦਾ ਤੇਲ ਪਵਾ ਕੇ ਫਰਾਰ ਹੋ ਗਏ। ਉਕਤ ਵਾਰਦਾਤ ਪੰਪ 'ਤੇ ਲੱਗੇ ਸੀ.ਸੀ.ਟੀ.ਵੀ.ਕੈਮਰੇ 'ਚ ਕੈਦ ਹੋ ਗਈ। ਵਾਰਦਾਤ ਦੀ ਸੂਚਨਾ ਮਿਲਦੇ ਸਿਟੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਤਾਂ ਪੁਲਸ ਨੂੰ ਮੌਕੇ 'ਤੋਂ ਇਕ ਮੋਬਾਇਲ ਫੋਨ ਮਿਲਿਆ, ਜਿਸ ਨੂੰ ਪੁਲਸ ਨੇ ਕਬਜ਼ੇ 'ਚ ਲੈ ਲਿਆ। ਸਿਟੀ ਪੁਲਸ ਨੂੰ ਦਿਤੀ ਸ਼ਿਕਾਇਤ 'ਚ ਸੰਦੀਪ ਗਰੋਵਰ ਪੁੱਤਰ ਹਰਬੰਸ ਗਰੋਵਰ ਵਾਸੀ ਅਬੋਹਰ ਹਾਲ ਵਾਸੀ ਐੱਸ.ਐੱਸ. ਫਿਲਿੰਗ ਸਟੇਸ਼ਨ ਮਲਸੀਆ ਰੋਡ ਨਕੋਦਰ 'ਤੇ ਸੈਲਜ਼ਮੈਂਨ ਦੀ ਨੋਕਰੀ ਕਰਦਾ ਹੈ। ਬੀਤੇ ਦਿਨੀਂ ਰਾਤ ਕਰੀਬ 8:45 ਵਜੇ ਇਕ ਮੋਟਰਸਾਈਕਲ 'ਤੇ ਸਵਾਰ ਤਿੰਨ ਨਕਾਬਪੋਸ਼ ਨੌਜਵਾਨ ਆਏ 'ਤੇ 500 ਰੁਪਏ ਦਾ ਪੈਟਰੋਲ ਪਵਾ ਲਿਆ। ਮੋਟਸਾਈਕਲ ਦੇ ਪਿਛੇ ਬੈਠੇ 2 ਨੌਜਵਾਨ ਉੱਤਰ ਗਏ। ਤੇਲ ਦੇ ਪੈਸੇ ਮੰਗਣ 'ਤੇ ਇਕ ਨੌਜਵਾਨ ਨੇ ਡੱਬ 'ਚੋਂ ਦਾਤਾਰ ਕੱਢ ਕੇ ਉਸ ਦੇ ਮਾਰਨ ਲੱਗਾ ਤੇ ਉਹ ਕਹਿਣ ਲੱਗਾ ਕਿ ਜੇਕਰ ਜਾਨ ਪਿਆਰੀ ਹੈ ਤਾਂ ਜਿੰਨੇ ਪੈਸੇ ਤੇਰੇ ਕੋਲ ਹੈ ਕੱਢ ਦੇ ਜਿੰਨ੍ਹਾਂ ਨੂੰ ਮੈਂ ਕਿਹਾ ਕਿ ਮੇਰੇ ਕੋਲ ਕੋਈ ਪੈਸਾ ਨਹੀਂ ਹੈ।

KamalJeet Singh

This news is Content Editor KamalJeet Singh