ਦੁਕਾਨ ਦੇ ਬਾਹਰ ਰੱਖੀ ਪੈਟਰੋਲ ਦੀ ਕੈਨੀ ਚੋਰ ਚੁੱਕ ਕੇ ਹੋਏ ਫਰਾਰ, ਘਟਨਾ ਕੈਮਰੇ ’ਚ ਕੈਦ

03/19/2021 6:34:49 PM

ਗੜ੍ਹਦੀਵਾਲਾ (ਜਤਿੰਦਰ)- ਪੈਟਰੋਲ ਦੀਆਂ ਦਿਨੋਂ-ਦਿਨ ਵਧ ਰਹੀਆਂ ਕੀਮਤਾਂ ਦਾ ਅਸਰ ਹੁਣ ਇੰਨਾ ਜ਼ਿਆਦਾ ਵਧ ਗਿਆ ਹੈ ਕਿ ਗੜ੍ਹਦੀਵਾਲਾ ਇਲਾਕੇ ਦੇ ਇਕ ਪਿੰਡ ਵਿਚ ਅੱਜ ਚੋਰੀ ਦੀ ਇਕ ਅਜੀਬ ਜਿਹੀ ਘਟਨਾ ਹੋਈ ਜਿਸ ਵਿੱਚ ਮੋਟਰਸਾਈਕਲ ਸਵਾਰ ਦੋ ਨੌਜਵਾਨ ਇਕ ਦੁਕਾਨਦਾਰ ਵੱਲੋਂ ਬਾਹਰ ਰੱਖੀ ਪੈਟਰੋਲ ਦੀ ਕੈਨੀ ਚੁੱਕ ਕੇ ਭੱਜ ਗਏ। 

ਇਹ ਵੀ ਪੜ੍ਹੋ : ਜਲੰਧਰ ਆਉਣ ਵਾਲੇ ਸੈਲਾਨੀ ਜ਼ਰੂਰ ਘੁੰਮਣ ਇਹ ਮਸ਼ਹੂਰ ਸਥਾਨ, ਜੋ ਰੱਖਦੇ ਨੇ ਆਪਣੀ ਵਿਸ਼ੇਸ਼ ਮਹੱਤਤਾ

ਚੋਰੀ ਦੀ ਇਹ ਘਟਨਾ ਨਜ਼ਦੀਕੀ ਦੁਕਾਨ 'ਤੇ ਲੱਗੇ ਸੀ. ਸੀ. ਟੀ. ਵੀ. ਵਿੱਚ ਕੈਦ ਹੋ ਗਏ। ਪੈਟਰੋਲ ਚੋਰੀ ਦੀ ਇਸ ਘਟਨਾ ਦੀ ਇਲਾਕੇ ਵਿਚ ਖੂਬ ਚਰਚਾ ਹੈ। ਦੂਜੀਆਂ ਚੋਰੀਆਂ ਬਾਰੇ ਤਾਂ ਅਕਸਰ ਹੀ ਸੁਣਿਆ ਜਾਂਦਾ ਹੈ, ਲੇਕਿਨ ਪੈਟਰੋਲ ਚੋਰੀ ਦੀ ਘਟਨਾ ਬਹੁਤ ਘੱਟ ਹੀ ਸੁਣਨ ਨੂੰ ਮਿਲੀ ਹੈ।  

ਇਹ ਵੀ ਪੜ੍ਹੋ : ਕੋਰੋਨਾ ਦੇ ਮੱਦੇਨਜ਼ਰ ਡੇਰਾ ਬਿਆਸ ਨੇ ਸਾਰੇ ਸਤਿਸੰਗ ਪ੍ਰੋਗਰਾਮ ਇੰਨੀ ਤਾਰੀਖ਼ ਤੱਕ ਕੀਤੇ ਰੱਦ

ਮਿਲੀ ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਦੋ ਨੌਜਵਾਨ ਪਿੰਡ ਸ਼ੀਂਹ ਚਠਿਆਲ ਦੇ ਬੱਸ ਅੱਡੇ 'ਤੇ ਦੁਕਾਨਦਾਰ ਵੱਲੋਂ ਦੁਕਾਨ ਦੇ ਬਾਹਰ ਰੱਖੀ ਪੈਟਰੋਲ ਦੀ ਕੈਨੀ  ਚੁੱਕ ਕੇ ਪਿੰਡ ਲਿੱਟਾਂ ਵੱਲ ਨੂੰ ਫ਼ਰਾਰ ਹੋ ਗਏ ਤੇ ਦੁਕਾਨਦਾਰ ਸ਼ੋਰ ਮਚਾਉਂਦਾ ਰਿਹਾ। ਇਸ ਤੋਂ ਪਹਿਲਾਂ ਮੋਟਰਸਾਈਕਲ ਸਵਾਰਾਂ ਨੇ ਦੋ ਚੱਕਰ ਲਗਾਏ, ਲੇਕਿਨ ਤੀਸਰੇ ਚੱਕਰ ਵਿੱਚ ਉਹ 5 ਲਿਟਰ ਪੈਟਰੋਲ ਦੀ ਕੈਨੀ ਚੁੱਕ ਕੇ ਭੱਜਣ ਵਿਚ ਸਫ਼ਲ ਰਹੇ। 

ਇਹ ਵੀ ਪੜ੍ਹੋ : ਸੁਰੱਖਿਆ ਕਰਮਚਾਰੀਆਂ ਦੀ ਰਿਪੋਰਟ ਪਾਜ਼ੇਟਿਵ ਆਉਣ ’ਤੇ ਖਹਿਰਾ ਨੇ ਭੇਜਿਆ ਈ. ਡੀ. ਨੂੰ ਪੱਤਰ

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News