ਫੁੱਟਪਾਥ ਤੋਂ ਮਿਲੀ ਕਬਾੜੀਏ ਦੀ ਲਾਸ਼

08/17/2019 1:41:10 AM

ਜਲੰਧਰ,(ਵਰੁਣ): ਟਰਾਂਸਪੋਰਟ ਨਗਰ 'ਚ ਫੁੱਟਪਾਥ 'ਤੇ ਇਕ ਕਬਾੜੀਏ ਦੀ ਲਾਸ਼ ਮਿਲੀ ਹੈ। ਨੇੜੇ ਹੀ ਸਥਿਤ ਇਕ ਚਾਹ ਦੀ ਦੁਕਾਨ ਚਲਾਉਣ ਵਾਲੇ ਵਿਅਕਤੀ ਨੇ ਸਵੇਰੇ ਲਾਸ਼ ਵੇਖੀ ਤਾਂ ਪੁਲਸ ਨੂੰ ਸੂਚਨਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਕਬਾੜੀਏ ਦੀ ਮੌਤ ਬੀਮਾਰੀ ਕਾਰਨ ਹੋਈ ਹੈ। ਮ੍ਰਿਤਕ ਦੀ ਪਛਾਣ ਜੋਗਿੰਦਰ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਜੰਡਿਆਲਾ ਪਿੰਡ ਅਮਰਕੋਟ ਵਜੋਂ ਹੋਈ ਹੈ। ਪੁਲਸ ਦਾ ਕਹਿਣਾ ਹੈ ਕਿ ਉਕਤ ਵਿਅਕਤੀ ਕਾਫ਼ੀ ਸਮੇਂ ਤੋਂ ਬੀਮਾਰ ਸੀ। ਉਸਦਾ ਚੂਲਾ ਟੁੱਟ ਗਿਆ ਸੀ ਤੇ ਉਹ ਕਬਾੜ ਇਕੱਠਾ ਕਰ ਕੇ ਆਪਣਾ ਗੁਜ਼ਾਰਾ ਕਰਦਾ ਸੀ ਅਤੇ ਫੁੱਟਪਾਥ 'ਤੇ ਹੀ ਸੌਂ ਜਾਂਦਾ ਸੀ। ਦੱਸਿਆ ਜਾ ਰਿਹਾ ਹੈ ਕਿ ਸਵੇਰੇ 5 ਵਜੇ ਜੋਗਿੰਦਰ ਦੀ ਮੌਤ ਹੋਈ। ਥਾਣਾ ਨੰ. 8 ਦੀ ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਦੇ ਬਾਅਦ ਲਾਸ਼ ਨੂੰ ਮ੍ਰਿਤਕ ਦੇ ਭਰਾਵਾਂ ਹਵਾਲੇ ਕਰ ਦਿੱਤਾ ਸੀ।