ਕਿਸਾਨ ਵਿਰੋਧੀ ਕਾਨੂੰਨ ਬਣਾਉਣਾ ਦੇਸ਼ ਦੇ ਕਿਸਾਨਾਂ ਖ਼ਿਲਾਫ਼ ਵੱਡੀ ਸਾਜ਼ਿਸ਼

10/17/2020 5:01:57 PM

ਹਰਿਆਣਾ (ਆਨੰਦ)— ਢੋਲਵਾਹਾ ਵਿਖੇ ਕੰਢੀ ਕਿਸਾਨ ਸੰਘਰਸ਼ ਕਮੇਟੀ ਦੇ ਭੁਪਿੰਦਰ ਸਿੰਘ ਜੋਨੀ ਘੁੰਮਣ ਚੇਅਰਮੈਨ ਅਤੇ ਕੇਹਰ ਸਿੰਘ ਪੰਨੂੰ ਸਰਪ੍ਰਸਤ ਦੀ ਅਗਵਾਈ ਹੇਠ ਕਿਸਾਨਾਂ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਸੱਦੇ 'ਤੇ ਕਿਸਾਨੀ ਕਾਲੇ ਕਾਨੂੰਨ ਨੂੰ ਰੱਦ ਕਰਾਉਣ ਲਈ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ।

ਇਹ ਵੀ ਪੜ੍ਹੋ: ਪਰਿਵਾਰ ਕਰ ਰਿਹਾ ਸੀ ਅੰਤਿਮ ਸੰਸਕਾਰ ਦੀਆਂ ਰਸਮਾਂ, ਅਚਾਨਕ ਆਏ ਫੋਨ ਨੇ ਉਡਾ ਦਿੱਤੇ ਸਭ ਦੇ ਹੋਸ਼

ਇਨ੍ਹਾਂ ਕਿਸਾਨ ਆਗੂਆਂ ਨੇ ਕੇਂਦਰ ਵੱਲੋਂ ਕਿਸਾਨ ਵਿਰੋਧੀ ਬਣਾਏ ਗਏ ਕਾਨੂੰਨ ਨੂੰ ਮੁੱਢੋਂ ਰੱਦ ਕਰਦਿਆਂ ਇਸ ਕਾਨੂੰਨ ਨੂੰ ਕਿਸਾਨ ਵਿਰੋਧੀ ਅਤੇ ਲੋਕ ਵਿਰੋਧੀ ਗਰਦਾਨਿਆ। ਇਸ ਦੇ ਨਾਲ ਹੀ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਜਰਨੈਲ ਸਿੰਘ ਗੜ੍ਹਦੀਵਾਲਾ ਵਾਈਸ ਚੇਅਰਮੈਨ ਨੇ ਸੰਬੋਧਨ ਕਰਦਿਆਂ ਕਿਹਾ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕੋਰੋਨਾ ਲਾਗ ਦੀ ਬੀਮਾਰੀ ਦੇ ਚੱਲਦਿਆ ਬਹੁਤ ਹੀ ਜੱਲਦਬਾਜ਼ੀ 'ਚ ਕਿਸਾਨ ਵਿਰੋਧੀ ਕਾਨੂੰਨ ਬਣਾਉਣਾ ਦੇਸ਼ ਦੇ ਕਿਸਾਨਾਂ ਖ਼ਿਲਾਫ਼ ਬਹੁਤ ਵੱਡੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਭਾਰਤੀ ਸੰਵਿਧਾਨ ਨੂੰ ਤਾਰਪੀਡੋ ਕਰਨ 'ਚ ਲੱਗੀ ਹੋਈ ਹੈ ਜੋ ਕਿ ਦੇਸ਼ ਦੀ ਸੁਰੱਖਿਆ ਦੇ ਲਈ ਬਹੁਤ ਵੱਡਾ ਖਤਰਾ ਹੈ । ਕੰਡੀ ਕਿਸਾਨ ਆਗੂ ਗੁਰਜੀਤ ਸਿੰਘ ਨੀਲਾ ਨਲੋਆ ਨੇ ਪੰਜਾਬ ਸਰਕਾਰ ਦੀ ਕਿਸਾਨਾਂ ਪ੍ਰਤੀ ਬੇਰੁਖ਼ੀ 'ਤੇ ਸਵਾਲ ਖੜ੍ਹਾ ਕੀਤਾ।

ਇਹ ਵੀ ਪੜ੍ਹੋ: ਅਸਥੀਆਂ ਚੁਗਣ ਵੇਲੇ ਮਿਲੀ ਅਜਿਹੀ ਚੀਜ਼, ਜਿਸ ਨੂੰ ਵੇਖ ਪਰਿਵਾਰ ਦੇ ਉੱਡੇ ਹੋਸ਼

ਅਖੀਰ 'ਚ ਜਰਨੈਲ ਸਿੰਘ ਗੜ੍ਹਦੀਵਾਲਾ ਨੇ ਆਏ ਹੋਏ ਸਮੂਹ ਕਿਸਾਨਾਂ ਦਾ ਧੰਨਵਾਦ ਕਰਦੇ ਕਿਹਾ ਕਿ ਕੰਢੀ ਕਿਸਾਨ ਸੰਘਰਸ਼ ਕਮੇਟੀ ਕਿਸਾਨ ਜਥੇਬੰਦੀਆਂ ਨਾਲ ਸੰਘਰਸ਼ 'ਚ ਮੋਢੇ ਨਾਲ ਮੋਢਾ ਲਾ ਕੇ ਸਾਥ ਦੇਵੇਗੀ। ਇਸ ਮੌਕੇ ਕੰਢੀ ਦੇ ਕਿਸਾਨ ਕੇਹਰ ਸਿੰਘ ਲਾਲਪੁਰ, ਗੁਰਪ੍ਰੀਤ ਸਿੰਘ ਸਰਪੰਚ ਚੱਕਲਾਦੀਆ ਅਮਰਜੀਤ ਸਿੰਘ ਨਰ ਕੁਲਦੀਪ ਸਿੰਘ ਸਰਪੰਚ ਗਜਾਂ, ਮਹਿੰਦਰ ਸਿੰਘ ਨੰਬਰਦਾਰ ਗੱਜਾ, ਜਸਪਾਲ ਸਿੰਘ ਪਰਮਿੰਦਰ ਸਿੰਘ ਲਾਲਪੁਰ, ਕੁਲਦੀਪ ਸਿੰਘ ਚੱਕਲਾਦੀਆਂ, ਬਲਵਿੰਦਰ ਸਿੰਘ ਬਲਵੀਰ ਸਿੰਘ, ਰਮਨ ਕੁਮਾਰ, ਸੰਦੀਪ ਕੁਮਾਰ ਸਮੇਤ ਆਦਿ ਹਾਜ਼ਾਰ ਸਨ।
ਇਹ ਵੀ ਪੜ੍ਹੋ: ਨਵਰਾਤਰੇ ਮੌਕੇ ਜਲੰਧਰ ਦੇ ਚਿੰਤਪੂਰਨੀ ਮੰਦਿਰ 'ਚ ਲੱਗੀਆਂ ਰੌਣਕਾਂ, ਭਗਤਾਂ 'ਚ ਦਿੱਸਿਆ ਭਾਰੀ ਉਤਸ਼ਾਹ

shivani attri

This news is Content Editor shivani attri