ਤੇਲ ਦੀਆਂ ਕੀਮਤਾਂ ''ਚ ਹੋਏ ਬੇਤਹਾਸ਼ਾ ਵਾਧੇ ਦੇ ਵਿਰੋਧ ''ਚ ਰੋਸ ਪ੍ਰਦਰਸ਼ਨ

07/15/2020 12:41:12 PM

ਟਾਂਡਾ ਉੜਮੁੜ ( ਵਰਿੰਦਰ ਪੰਡਿਤ)— ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਹੋਏ ਬੇਤਹਾਸ਼ਾ ਵਾਧੇ ਨੂੰ ਲੈ ਕੇ ਟਾਵਰ ਕਲੋਨੀ ਵਾਰਡ 7 'ਚ ਮਹਿਲਾ ਕਾਂਗਰਸ ਵਰਕਰਾਂ ਅਤੇ ਕਾਲੋਨੀ ਵਾਸੀਆਂ ਨੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ।ਇਸ ਦੌਰਾਨ ਉਨ੍ਹਾਂ ਪੈਟਰੋਲੀਅਮ ਪਦਾਰਥਾਂ 'ਚ ਕੀਤੇ ਵਾਧੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਜ਼ਿਲ੍ਹਾ ਕਾਂਗਰਸ ਦੀ ਮੀਤ ਪ੍ਰਧਾਨ ਸੁਮਨ ਖੋਸਲਾ ਦੀ ਅਗਵਾਈ 'ਚ ਹੋਏ ਇਸ ਰੋਸ ਪ੍ਰਦਰਸ਼ਨ ਦੌਰਾਨ ਵੱਡੀ ਗਿਣਤੀ ਔਰਤਾਂ ਨੇ ਸ਼ਾਮਲ ਹੋ ਕੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।

ਇਹ ਵੀ ਪੜ੍ਹੋ: ਜਲੰਧਰ ''ਚ ਸ਼ਰਾਰਤੀ ਅਨਸਰਾਂ ਦਾ ਪੁਲਸ ਪ੍ਸ਼ਾਸਨ ਨੂੰ ਚੈਲੇਂਜ, ਖਰੂਦ ਮਚਾ ਕੇ ਭੰਨੇ ਗੱਡੀਆਂ ਦੇ ਸ਼ੀਸ਼ੇ

ਇਸ ਮੌਕੇ ਮੈਡਮ ਸੁਮਨ ਖੋਸਲਾ ਨੇ ਕਿਹਾ ਕਿ ਪਹਿਲਾਂ ਤੋਂ ਕੋਰੋਨਾ ਕਾਰਨ ਆਰਥਿਕ ਤੰਗੀ ਸਹਿ ਰਹੀ ਦੇਸ਼ ਦੀ ਜਨਤਾ ਦਾ ਲੱਕ ਤੋੜਨ ਲਈ ਮੋਦੀ ਸਰਕਾਰ ਨੇ ਆਪਣੀਆਂ ਨਕਾਰਾ ਆਰਥਿਕ ਨੀਤੀਆਂ ਦੇ ਚਲਦੇ ਪਿਛਲੇ ਦਿਨਾਂ 'ਚ ਪੈਟਰੋਲ ਡੀਜ਼ਲ 'ਚ ਬੇਤਹਾਸ਼ਾ ਵਾਧਾ ਕਰ ਦਿੱਤਾ ਹੈ, ਜਿਸ ਨਾਲ ਦੇਸ਼ ਦੀ ਜਨਤਾ 'ਚ ਕੇਂਦਰ ਦੀ ਜੁਮਲੇਬਾਜ਼ੀ ਵਾਲੀ ਮੋਦੀ ਸਰਕਾਰ ਖ਼ਿਲਾਫ਼ ਜ਼ਬਰਦਸਤ ਰੋਸ ਹੈ। ਉਨ੍ਹਾਂ ਕਿਹਾ ਕਿ ਤੇਲ ਦੀਆਂ ਕੀਮਤਾਂ 'ਚ ਹੋਏ ਭਾਰੀ ਵਾਧੇ ਨਾਲ ਹਰੇਕ ਕਿੱਤਾ ਅਤੇ ਵਰਗ ਬੁਰੀ ਤਰਾਂ ਪ੍ਰਭਾਵਿਤ ਹੋਵੇਗਾ ਅਤੇ ਦੇਸ਼ 'ਚ ਮਹਿਗਾਈ ਵਧੇਗੀ।
ਇਹ ਵੀ ਪੜ੍ਹੋ: ਰੂਪਨਗਰ ਦੀ ਦਲੇਰ ਡੀ.ਸੀ. : ਕੋਰੋਨਾ ਪਾਜ਼ੇਟਿਵ ਹੋਣ ਦੇ ਬਾਵਜੂਦ ਇੰਝ ਵਧਾ ਰਹੀ ਹੈ ਯੋਧਿਆਂ ਦਾ ਹੌਂਸਲਾ 

ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਵਾਧੇ ਨੂੰ ਵਾਪਸ ਲੈਣ ਲਈ ਕੋਈ ਕਦਮ ਨਾ ਚੁੱਕਿਆ ਤਾਂ ਦੇਸ਼ 'ਚ ਲੋਕ ਸੜਕਾਂ 'ਤੇ ਉਤਰਨ ਲਈ ਮਜ਼ਬੂਰ ਹੋਣਗੇ। ਇਸ ਮੌਕੇ ਪ੍ਰਥਮ ਖੋਸਲਾ, ਰਣਜੀਤ ਕੌਰ, ਗੁਰਬਖਸ਼ ਕੌਰ, ਵਿਜੇ ਲਕਸ਼ਮੀ, ਆਸ਼ਾ ਰਾਣੀ, ਕ੍ਰਿਸ਼ਨਾ ਦੇਵੀ, ਰਿਬਿਕਾ ਰਾਣੀ, ਜਸਵਿੰਦਰ ਕੌਰ, ਪਰਮਜੀਤ ਕੌਰ, ਹਰੀਸ਼ ਕੁਮਾਰ, ਨੀਲਮ, ਸੂਰਜ ਕੁਮਾਰ, ਗੁਰਜੀਤ ਕੁਮਾਰ, ਪਵਨਦੀਪ ਸਿੰਘ, ਯਾਕੂਬ, ਰਾਹਿਲ, ਰਿਸ਼ਵ, ਅਜੇ ਕੁਮਾਰ ਆਦਿ ਸ਼ਾਮਲ ਸਨ।
ਇਹ ਵੀ ਪੜ੍ਹੋ:  ਅਜਬ-ਗਜ਼ਬ: ...ਜਦੋਂ ਸਰਪੰਚ ਨੇ ਕਿਹਾ ਕਿ ਵਿਆਹ 'ਚ ਨਹੀਂ ਸੱਦਿਆ ਤਾਂ ਕਿਉਂ ਕਰਾਂ ਦਸਤਖ਼ਤ


shivani attri

Content Editor

Related News