ਪੰਜਾਬ ਸਰਕਾਰ, ਪਰਸੋਨਲ ਮਹਿਕਮਾ ਅਤੇ ਰਵਨੀਤ ਬਿੱਟੂ ਦੇ ਫੂਕੇ ਜਾਣਗੇ ਪੁਤਲੇ

06/20/2021 6:39:23 PM

ਰੂਪਨਗਰ (ਵਿਜੇ ਸ਼ਰਮਾ)-ਐੱਸ. ਸੀ./ਬੀ. ਸੀ. ਅਧਿਆਪਕ ਜਥੇਬੰਦੀ ਦੇ ਰੂਪਨਗਰ ਇਕਾਈ ਦੇ ਪ੍ਰਧਾਨ ਪਰਵਿੰਦਰ ਭਾਰਤੀ ਦੀ ਪ੍ਰਧਾਨਗੀ ਹੇਠ ਇਕ ਵਰਚੁਅਲ ਜ਼ੂਮ ਮੀਟਿੰਗ ਹੋਈ, ਜਿਸ ’ਚ ਪੰਜਾਬ ਸਰਕਾਰ ਅਤੇ ਪਰਸੋਨਲ ਵਿਭਾਗ ਪੰਜਾਬ ਦੀ ਐੱਸ. ਸੀ./ਬੀ. ਸੀ. ਮੁਲਾਜ਼ਮਾਂ ਅਤੇ ਵਿਦਿਆਰਥੀਆਂ ਪ੍ਰਤੀ ਵਿਰੋਧੀ ਮਾਨਸਿਕਤਾ ਅਤੇ ਫੈਸਲਿਆਂ ਦੀ ਸਖਤ ਨਿੰਦਾ ਕੀਤੀ ਗਈ। ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਪੰਜਾਬ ਸਰਕਾਰ ਵਿਰੁੱਧ 27 ਮਈ ਨੂੰ ਸਫ਼ਲ ਤਹਿਸੀਲ ਪੱਧਰੀ ਅਰਥੀ ਫੂਕ ਮੁਜ਼ਹਰਾ ਕੀਤਾ ਗਿਆ ਸੀ ਪਰ ਸਰਕਾਰ ਐੱਸ. ਸੀ./ਬੀ. ਸੀ. ਵਰਗ ਦੇ ਹੱਕਾਂ ਪ੍ਰਤੀ ਸੁਹਿਰਦ ਨਹੀਂ ਜਾਪਦੀ। \

ਇਹ ਵੀ ਪੜ੍ਹੋ:  ਜਲੰਧਰ ’ਚ ਵੱਡੀ ਵਾਰਦਾਤ, ਗੋਪਾਲ ਨਗਰ ਵਿਖੇ ਸ਼ਰੇਆਮ ਗੋਲ਼ੀਆਂ ਨਾਲ ਭੁੰਨਿਆ ਸਿੱਖ ਨੌਜਵਾਨ

ਇਸ ਲਈ ਸੰਘਰਸ਼ ਦੇ ਅਗਲੇ ਕਦਮ ਤਹਿਤ ਜਥੇਬੰਦੀ ਵੱਲੋਂ 85ਵੀਂ ਸੰਵਿਧਾਨਕ ਸੋਧ ਲਾਗੂ ਕਰਵਾਉਣ, 10-10-2014 ਦਾ ਗੈਰ-ਸੰਵਿਧਾਨਕ ਪੱਤਰ ਰੱਦ ਕਰਵਾਉਣ, ਸਰਕਾਰੀ ਨੌਕਰੀਆਂ ’ਚ ਆਬਾਦੀ ਅਨੁਸਾਰ ਰਾਖਵਾਂਕਰਨ ਦੀ ਦਰ ਵਧਾਉਣ, ਵਿਦਿਆਰਥੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਜਿਵੇਂ ਵਜ਼ੀਫਾ, ਵਰਦੀਆਂ, ਕਿਤਾਬਾਂ ਆਦਿ ਸਮੇਂ ਸਿਰ ਦਿਵਾਉਣ, ਬੈਕਲਾਗ ਜਲਦ ਪੂਰਾ ਕਰਵਾਉਣ, ਪ੍ਰਾਈਵੇਟ ਸੰਸਥਾਵਾਂ ਵੱਲੋਂ ਐੱਸ. ਸੀ. ਵਿਦਿਆਰਥੀਆਂ ਦੇ ਰੋਕੇ ਹੋਏ ਸਰਟੀਫਿਕੇਟ ਦਿਵਾਉਣ ਅਤੇ ਹੋਰ ਭਖਦੀਆਂ ਮੰਗਾਂ ਪੂਰੀਆਂ ਕਰਵਾਉਣ ਲਈ 21 ਜੂਨ ਨੂੰ ਸਵੇਰੇ 10 ਵਜੇ ਜ਼ਿਲ੍ਹਾ ਹੈੱਡਕੁਆਰਟਰ ਅਧੀਨ ਮਹਾਰਾਜਾ ਰਣਜੀਤ ਸਿੰਘ ਪਾਰਕ ਰੂਪਨਗਰ ਤੋਂ ਕਾਫਲੇ ਦੇ ਰੂਪ ’ਚ ਰੋਸ ਮਾਰਚ ਕਰਦੇ ਹੋਏ ਬੇਲਾ ਚੌਕ ਪੰਜਾਬ ਸਰਕਾਰ ਅਤੇ ਪਰਸੋਨਲ ਮਹਿਕਮੇ ਦੇ ਪੁਤਲੇ ਫੂਕੇ ਜਾਣਗੇ।

ਇਹ ਵੀ ਪੜ੍ਹੋ: ਜਲੰਧਰ: ਨਕੋਦਰ 'ਚ ਵੱਡੀ ਵਾਰਦਾਤ, ਗੁਆਂਢੀਆਂ ਨੇ ਧੋਖੇ ਨਾਲ ਨੌਜਵਾਨ ਨੂੰ ਘਰ ਬੁਲਾ ਕੇ ਦਿੱਤੀ ਰੂਹ ਕੰਬਾਊ ਮੌਤ

ਇਸ ਦੌਰਾਨ ਹੀ ਐੱਸ. ਸੀ. ਭਾਈਚਾਰੇ ਪ੍ਰਤੀ ਸੌਡ਼ੀ ਸੋਚ ਰੱਖਣ ਵਾਲੇ ਰਵਨੀਤ ਬਿੱਟੂ, ਮੈਂਬਰ ਪਾਰਲੀਮੈਂਟ ਲੁਧਿਆਣਾ ਦਾ ਪੁਤਲਾ ਵੀ ਫੂਕਿਆ ਜਾਵੇਗਾ। ਪਰਵਿੰਦਰ ਭਾਰਤੀ ਨੇ ਸਮੂਹ ਐੱਸ. ਸੀ./ਬੀ. ਸੀ. ਮੁਲਾਜ਼ਮ ਅਤੇ ਵਿਦਿਆਰਥੀ ਜਥੇਬੰਦੀਆਂ ਨੂੰ ਇਸ ਸੰਘਰਸ਼ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ।ਇਸ ਮੌਕੇ ਹਰਮੀਤ ਬਾਗਵਾਲੀ, ਜਤਿੰਦਰ ਮੋਰਿੰਡਾ, ਕੁਲਵਿੰਦਰ ਝੱਲੀਆਂ, ਕੁਲਵਿੰਦਰ ਬਿੱਟੂ, ਹਰਜਿੰਦਰ ਅਰਜ, ਸੰਦੀਪ ਕਟਾਰੀਆ, ਗੁਰਪ੍ਰੀਤ ਮੋਰਿੰਡਾ, ਦੇਵਰਾਜ ਨੰਗਲ, ਅਜੇ ਅਨੰਦਪੁਰ ਸਾਹਿਬ, ਕੁਲਵੰਤ ਕੀਰਤਪੁਰ ਸਾਹਿਬ, ਇੰਦਰਜੀਤ ਜੱਸਡ਼ਾਂ, ਅਜਮੇਰ ਫਿਰੋਜ਼ਪੁਰੀ, ਹਰਮਿੰਦਰ ਲਵਲੀ, ਬਲਜੀਤ ਬੈਂਸ, ਮੈਡਮ ਸੰਦੀਪ ਕੌਰ ਆਦਿ ਅਤੇ ਹੋਰ ਸਾਥੀ ਸ਼ਾਮਲ ਹੋਏ।

ਇਹ ਵੀ ਪੜ੍ਹੋ- ਜਲੰਧਰ 'ਚ ਦਰਦਨਾਕ ਹਾਦਸਾ, ਪਲਾਂ 'ਚ ਉਜੜਿਆ ਪਰਿਵਾਰ, ਕਰੰਟ ਲੱਗਣ ਨਾਲ ਮਾਂ-ਧੀ ਦੀ ਮੌਤ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

shivani attri

This news is Content Editor shivani attri