ਪ੍ਰਿਅੰਕਾ ਗਾਂਧੀ ਦੀ ਰਿਹਾਈ ਦੀ ਮੰਗ ਸਬੰਧੀ ਕਾਂਗਰਸੀਆਂ ਨੇ ਰੋਸ ਮਾਰਚ ਕੱਢਿਆ

07/21/2019 1:55:25 PM

ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ)— ਉੱਤਰ ਪ੍ਰਦੇਸ਼ ਦੇ ਸੋਨਭਦਰ 'ਚ ਹੋਏ ਸਮੂਹਿਕ ਹੱਤਿਆਕਾਂਡ ਦੇ ਪੀੜਤਾਂ ਨੂੰ ਮਿਲਣ ਜਾ ਰਹੀ ਆਲ ਇੰਡੀਆ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਉੱਤਰ ਪ੍ਰਦੇਸ਼ ਦੀ ਪੁਲਸ ਵੱਲੋਂ ਹਿਰਾਸਤ 'ਚ ਲੈਣ ਦੇ ਵਿਰੋਧ 'ਚ ਬੀਤੇ ਦਿਨ ਜ਼ਿਲਾ ਕਾਂਗਰਸ ਕਮੇਟੀ ਵੱਲੋਂ ਨਵਾਂਸ਼ਹਿਰ 'ਚ ਜ਼ਿਲਾ ਪੱਧਰੀ ਰੋਸ ਧਰਨਾ ਦੇ ਕੇ ਰੋਸ ਮਾਰਚ ਕੱਢਿਆ ਗਿਆ। ਪ੍ਰਦਰਸ਼ਨਕਾਰੀ ਕਾਂਗਰਸੀਆਂ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਨ ਦੇ ਉਪਰੰਤ ਜ਼ਿਲਾ ਪ੍ਰਸ਼ਾਸਨ ਦੀ ਮਾਰਫਤ ਕੇਂਦਰ ਦੇ ਗ੍ਰਹਿ ਮੰਤਰੀ ਨੂੰ ਇਕ ਮੰਗ-ਪੱਤਰ ਵੀ ਭੇਜਿਆ। ਇਸ ਤੋਂ ਪਹਿਲਾਂ ਚੰਡੀਗੜ੍ਹ ਰੋਡ 'ਤੇ ਸਥਿਤ ਮਿੰਨੀ ਸਕੱਤਰੇਤ ਦੇ ਬਾਹਰ ਕਾਂਗਰਸੀ ਵਰਕਰਾਂ ਨੇ ਰੋਸ ਧਰਨਾ ਦਿੱਤਾ।

ਸਾਬਕਾ ਵਿਧਾਇਕਾ ਗੁਰਇਕਬਾਲ ਕੌਰ ਨਵਾਂਸ਼ਹਿਰ, ਸਾਬਕਾ ਵਿਧਾਇਕ ਤਰਲੋਚਨ ਸਿੰਘ ਬੰਗਾ ਅਤੇ ਜ਼ਿਲਾ ਕਾਂਗਰਸ ਦੇ ਪ੍ਰਧਾਨ ਪ੍ਰੇਮ ਚੰਦ ਭੀਮਾ ਨੇ ਕਿਹਾ ਕਿ ਆਲ ਇੰਡੀਆ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਹੱਤਿਆਕਾਂਡ ਦੇ ਸ਼ਿਕਾਰ ਹੋਏ ਪਰਿਵਾਰ ਦੇ ਲੋਕਾਂ ਨੂੰ ਦਿਲਾਸਾ ਦੇਣ ਲਈ ਜਾ ਰਹੀ ਸੀ ਅਤੇ ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਧਾਰਾ 144 ਦੀ ਉਲੰਘਣਾ ਨਹੀਂ ਸੀ ਕੀਤੀ। ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਉਨ੍ਹਾਂ ਨੂੰ ਰੋਕ ਕੇ ਨਾਜਾਇਜ਼ ਹਿਰਾਸਤ 'ਚ ਲੈਣਾ ਪੂਰਨ ਤੌਰ 'ਤੇ ਅਣਉਚਿਤ ਹੈ। ਸੀਨੀਅਰ ਕਾਂਗਰਸੀ ਆਗੂ ਕੁਲਦੀਪ ਸਿੰਘ ਰਾਣਾ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਦੀ ਸਰਕਾਰ ਦੇਸ਼ 'ਚ ਹਿੰਦੂਵਾਦੀ ਏਜੰਡਾ ਲਾਗੂ ਕਰਨ 'ਚ ਲੱਗੀ ਹੋਈ ਹੈ। ਰੋਸ ਧਰਨੇ ਦੇ ਉਪਰੰਤ ਪ੍ਰਦਰਸ਼ਨਕਾਰੀਆਂ ਨੇ ਚੰਡੀਗੜ੍ਹ ਚੌਕ ਤੋਂ ਹੁੰਦੇ ਹੋਏ ਡੀ.ਸੀ. ਕੰਪਲੈਕਸ ਤÎੱਕ ਰੋਸ ਮਾਰਚ ਕਰਕੇ ਜ਼ਿਲਾ ਪ੍ਰਸ਼ਾਸਨ ਦੀ ਮਾਰਫਤ ਕੇਂਦਰ ਸਰਕਾਰ ਦੇ ਗ੍ਰਹਿ ਮੰਤਰੀ ਨੂੰ ਮੰਗ-ਪੱਤਰ ਭੇਜਿਆ।

ਇਸ ਮੌਕੇ ਜ਼ਿਲਾ ਪ੍ਰਧਾਨ ਪ੍ਰੇਮ ਚੰਦ ਭੀਮਾ, ਸਾਬਕਾ ਵਿਧਾਇਕਾ ਗੁਰਇਕਬਾਲ ਕੌਰ ਤੇ ਤਰਲੋਚਨ ਸਿੰਘ ਸੂੰਢ, ਰਜਿੰਦਰ ਸ਼ਰਮਾ, ਸੌਰਵ ਸਰੀਨ, ਕੌਂਸਲਰ ਬਲਵੀਰ ਸਿੰਘ ਉਸਮਾਨਪੁਰ, ਸੋਨੂ ਭਾਟੀਆ, ਠੇਕੇਦਾਰ ਰਜਿੰਦਰ ਸਿੰਘ, ਚਮਨ ਸਿੰਘ ਭਾਨ ਮਜਾਰਾ, ਰਜਿੰਦਰ ਚੋਪੜਾ ਸਾਬਕਾ ਨਗਰ ਕੌਂਸਲ ਪ੍ਰਧਾਨ, ਅਸ਼ਵਨੀ ਜੋਸ਼ੀ, ਤਿਲਕਰਾਜ ਸੂਦ, ਵਿÎੱਕੀ ਚੱਢਾ, ਵਿੱਕੀ, ਮਾ. ਹੇਮਰਾਜ, ਮਾ. ਲਲਿਤ ਸ਼ਰਮਾ ਆਦਿ ਹਾਜ਼ਰ ਸਨ।

shivani attri

This news is Content Editor shivani attri