ਹਲਕਾ ਭੁਲੱਥ ਵਿਖੇ ਭਦਾਸ ਤੋਂ ਵੱਡੀ ਗਿਣਤੀ ''ਚ ਨੌਜਵਾਨ ''ਆਪ'' ''ਚ ਸ਼ਾਮਲ

08/20/2020 2:15:15 PM

ਬੇਗੋਵਾਲ (ਬੱਬਲਾ)— ਹਲਕਾ ਭੁਲੱਥ 'ਚ ਆਮ ਆਦਮੀ ਪਾਰਟੀ ਦਾ ਕਾਫਲਾ ਵੱਧ ਰਿਹਾ ਹੈ। ਪਾਰਟੀ ਆਗੂ ਸਰਬਜੀਤ ਸਿੰਘ ਲੁਬਾਣਾ ਦਿਨ-ਰਾਤ ਇਕ ਕਰਕੇ ਲੋਕਾਂ ਨੂੰ ਪਾਰਟੀ ਨਾਲ ਜੋੜ ਰਹੇ ਹਨ। ਇਸ ਸਬੰਧੀ ਪਿੰਡ ਭਦਾਸ 'ਚ ਪਾਰਟੀ ਦੀ ਇਕ ਪ੍ਰਭਾਵਸ਼ਾਲੀ ਮੀਟਿੰਗ ਸਰਬਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਆਪਣੇ ਸੰਬੋਧਨ 'ਚ ਉਨ੍ਹਾਂ ਆਖਿਆ ਕਿ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ 'ਚ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮਾਂ ਦੀ ਲੋਕਾਂ ਵੱਲੋਂ ਸ਼ਲਾਘਾ ਹੋ ਰਹੀ ਹੈ। ਕੇਜਰੀਵਾਲ ਲੋਕਾਂ ਨੂੰ ਅਖੌਤੀ ਲੀਡਰਾਂ ਵਾਂਗ ਸਬਜ਼ਬਾਗ ਨਹੀਂ ਵਿਖਾਉਂਦੇ ਸਗੋਂ ਜੋ ਵੀ ਕਰਦੇ ਹਨ, ਹਕੀਕਤ 'ਚ ਕਰਕੇ ਵਿਖਾਉਂਦੇ ਹਨ, ਜਿਸ ਤੋਂ ਪ੍ਰਭਾਵਿਤ ਹੋ ਕੇ ਪਿੰਡ ਭਦਾਸ ਦੇ ਨੌਜਵਾਨਾਂ ਨੇ ਆਮ ਆਦਮੀ ਪਾਰਟੀ ਦਾ ਝਾੜੂ ਚੁੱਕ ਲਿਆ।

ਇਨ੍ਹਾਂ ਵਰਕਰਾਂ ਸੁਖਦੇਵ ਸਿੰਘ, ਬਲਵਿੰਦਰ ਸਿੰਘ, ਅਕਾਸ਼ਦੀਪ ਸਿੰਘ, ਵਿਜੈ ਕੁਮਾਰ, ਗੁਰਮੀਤ ਸਿੰਘ, ਮਨਪ੍ਰੀਤ ਸਿੰਘ, ਨੰਬਰਦਾਰ ਜਸਵੀਰ ਸਿੰਘ, ਗੁਰਪ੍ਰੀਤ ਸਿੰਘ, ਮਨਿੰਦਰ ਸਿੰਘ, ਇੰਦਰਜੀਤ ਸਿੰਘ, ਰਾਜੀਵ ਆਸੂ, ਬਲਦੇਵ ਸਿੰਘ, ਜਿੰਦਰਪਾਲ, ਸੂਰਤ ਸਿੰਘ ਆਦਿ ਦਾ ਪਾਰਟੀ 'ਚ ਆਉਣ 'ਤੇ ਜ਼ੋਰਦਾਰ ਸਵਾਗਤ ਕਰਦਿਆਂ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਕੁਲਵੰਤ ਸਿੰਘ ਸੰਧੂ, ਸੰਦੀਪ ਸਿੰਘ ਬਾਮੂਵਾਲ, ਜੋਗਿੰਦਰ ਸਿੰਘ ਬਿੱਲਪੁਰ ਅਤੇ ਹੋਰ ਹਾਜ਼ਰ ਸਨ।

shivani attri

This news is Content Editor shivani attri