ਦੇਰ ਰਾਤ ਨਹਿਰ ਦੇ ਕਿਨਾਰੇ ਡਟੇ ਲੋਕ, ਠੀਕਰੀ ਪਹਿਰਾ ਦਿੱਤਾ, ਬਣਾਇਆ ਬੰਨ੍ਹ

07/11/2023 5:02:50 AM

ਜਲੰਧਰ (ਖੁਰਾਣਾ)-ਸੋਮਵਾਰ ਦੇਰ ਰਾਤ ਗੁਰੂ ਅਮਰਦਾਸ ਨਗਰ ਅਤੇ ਕਾਲੀਆ ਕਾਲੋਨੀ ਦੇ ਸੈਂਕੜੇ ਲੋਕ ਨਹਿਰ ਦੇ ਕਿਨਾਰਿਆਂ ’ਤੇ ਡਟੇ ਰਹੇ ਅਤੇ ਪੂਰੀ ਰਾਤ ਠੀਕਰੀ ਪਹਿਰਾ ਦਿੱਤਾ। ਜਿਉਂ ਹੀ ਨਹਿਰ ਦੇ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋਇਆ, ਲੋਕਾਂ ਦੇ ਦਿਲਾਂ ਦੀਆਂ ਧੜਕਣਾਂ ਵੀ ਤੇਜ਼ ਹੋ ਗਈਆਂ।

ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਆਂਗਣਵਾੜੀ ਕੇਂਦਰਾਂ ’ਚ ਵੀ 13 ਤੱਕ ਛੁੱਟੀਆਂ ਦਾ ਹੋਇਆ ਐਲਾਨ

ਜ਼ਿਕਰਯੋਗ ਹੈ ਕਿ ਕਾਲੀਆ ਕਾਲੋਨੀ ਅਤੇ ਗੁਰੂ ਅਮਰਦਾਸ ਨਗਰ ਦੇ ਲੋਕਾਂ ਨੇ ਨਹਿਰ ਦੇ ਕਿਨਾਰੇ ਬਣੇ ਬੰਨ੍ਹ ਨੂੰ ਖੁਦ ਮਿੱਟੀ ਨਾਲ ਭਰੀਆਂ ਬੋਰੀਆਂ ਨਾਲ ਪੱਕਾ ਕਰ ਦਿੱਤਾ, ਜਦਕਿ ਪ੍ਰਸ਼ਾਸਨਿਕ ਅਧਿਕਾਰੀ ਇਸ ਬੰਨ੍ਹ ਨੂੰ ਤੋੜ ਕੇ ਨਹਿਰ ਦਾ ਓਵਰਫਲੋਅ ਹੋਇਆ ਪਾਣੀ ਕਾਲਾ ਸੰਘਿਆਂ ਡਰੇਨ ’ਚ ਪਾਉਣਾ ਚਾਹੁੰਦੇ ਸਨ।

ਇਹ ਖ਼ਬਰ ਵੀ ਪੜ੍ਹੋ : ਰਾਹਤ ਭਰੀ ਖ਼ਬਰ : ਭਾਖੜਾ ਤੇ ਪੌਂਗ ਡੈਮ ਤੋਂ ਨਹੀਂ ਛੱਡਿਆ ਜਾਵੇਗਾ ਪਾਣੀ, ਸਮਰੱਥਾ ਤੋਂ ਬਹੁਤ ਹੇਠਾਂ ਹੈ ਪਾਣੀ ਦਾ ਪੱਧਰ

ਇਸ ਨੂੰ ਲੈ ਕੇ ਲੰਮੇ ਸਮੇਂ ਤਕ ਟਕਰਾਅ ਚੱਲਿਆ। ਲੋਕ ਰਾਤ ਨੂੰ ਪ੍ਰਸ਼ਾਸਨ ਨੂੰ ਨਿੰਦਦੇ ਨਜ਼ਰ ਆਏ, ਜਿਸ ਨੇ ਸਮਾਂ ਰਹਿੰਦੇ ਨਾ ਤਾਂ ਡਰੇਨ ਦੀ ਸਫਾਈ ਕਰਵਾਈ ਅਤੇ ਨਾ ਹੀ ਗੁਰੂ ਅਮਰਦਾਸ ਨਗਰ ਨੇੜੇ ਨਹਿਰ ਦੇ ਕਿਨਾਰਿਆਂ ਨੂੰ ਪੱਕਾ ਕੀਤਾ।

Manoj

This news is Content Editor Manoj