''ਮੇਰਾ ਕੂੜਾ, ਮੇਰੀ ਜ਼ਿੰਮੇਵਾਰੀ'' ਮੁਹਿੰਮ ਨਾਲ ਜੁੜੇ 42 ਹਜ਼ਾਰ ਤੋਂ ਜ਼ਿਆਦਾ ਲੋਕ

10/01/2020 12:26:37 PM

ਜਲੰਧਰ(ਸੋਮਨਾਥ)–ਨਗਰ ਨਿਗਮ ਵੱਲੋਂ ਆਰੰਭ ਕੀਤੀ ਗਈ 'ਮੇਰਾ ਕੂੜਾ, ਮੇਰੀ ਜ਼ਿੰੰਮੇਵਾਰੀ' ਮੁਹਿੰਮ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਸਰਾਹਿਆ ਜਾ ਰਿਹਾ ਹੈ। ਇਸ ਮੁਹਿੰਮ ਨਾਲ ਸ਼ਹਿਰ ਦੇ ਪ੍ਰਸਿੱਧ ਲੋਕਾਂ ਦੇ ਨਾਲ-ਨਾਲ ਭਾਰੀ ਗਿਣਤੀ 'ਚ ਵਿਦਿਆਰਥੀ ਜੁੜ ਰਹੇ ਹਨ ਅਤੇ ਫੇਸਬੁੱਕ ਤੇ ਇੰਸਟਾਗ੍ਰਾਮ 'ਤੇ ਨਗਰ ਨਿਗਮ ਜਲੰਧਰ ਨੂੰ ਟੈਗ ਕਰ ਕੇ ਆਪਣੀ ਪੋਸਟ ਸ਼ੇਅਰ ਕਰ ਰਹੇ ਹਨ। ਨਿਗਮ ਦੇ ਸਿਹਤ ਅਧਿਕਾਰੀ ਕ੍ਰਿਸ਼ਨ ਸ਼ਰਮਾ ਨੇ ਦੱਸਿਆ ਕਿ ਇਸ ਮੁਹਿੰਮ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵੱਡੀ ਗਿਣਤੀ 'ਚ ਪੋਸਟਾਂ ਸ਼ੇਅਰ ਹੋ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ 42 ਹਜ਼ਾਰ ਤੋਂ ਜ਼ਿਆਦਾ ਲੋਕ ਇਸ ਨਾਲ ਜੁੜੇ ਹਨ।
ਕੱਲ ਹੋਵੇਗਾ ਸਫਾਈ ਕਰਮਚਾਰੀਆਂ ਦਾ ਸਨਮਾਨ 2 ਅਕਤੂਬਰ ਦੇ ਵਿਸ਼ੇਸ਼ ਸਮਾਗਮਾਂ ਦੀਆਂ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਦੇ ਤਹਿਤ ਸਫਾਈ ਕਰਮਚਾਰੀਆਂ ਦਾ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਨੂੰ ਟਰੇਨਿੰਗ ਤੇ ਸਰਟੀਫਿਕੇਟ ਦਿੱਤੇ ਜਾਣਗੇ। ਇਸ ਸਨਮਾਨ ਤੇ ਟਰੇਨਿੰਗ ਲਈ ਨਿਗਮ ਦੇ ਹਰੇਕ ਵਾਰਡ 'ਚ ਕੰਮ ਕਰ ਰਹੇ ਰੈਗ ਪਿਕਰਸ ਦੀ ਸੂਚੀ ਤਿਆਰ ਕੀਤੀ ਗਈ ਹੈ।

Aarti dhillon

This news is Content Editor Aarti dhillon