ਪੈਨਸ਼ਨਰਾਂ ਨੇ ਮੰਗਾਂ ਦਾ ਹੱਲ ਨਾ ਹੋਣ ਕਾਰਨ ਜਤਾਇਆ ਰੋਸ

10/18/2018 4:04:40 AM

 ਰੂਪਨਗਰ,   (ਕੈਲਾਸ਼)-  ਪੈਨਸ਼ਨਰ ਐਸੋਸੀਏਸ਼ਨ (ਪਾਵਰਕਾਮ) ਵੱਲੋਂ ਅੱਜ ਮੰਗਾਂ ਨੂੰ ਲੈ ਕੇ ਰੋਸ ਜਤਾਇਆ ਗਿਆ। ਇਸ ਮੌਕੇ ’ਤੇ ਸਮੂਹ ਬੁਲਾਰਿਆਂ ਨੇ ਪੰਜਾਬ ਸਰਕਾਰ ਤੇ ਪਾਵਰਕਾਮ ਦੇ ਮਨੇਜਮੈਂਟ ਖਿਲਾਫ ਰੋਸ ਪ੍ਰਗਟ ਕਰਦੇ ਕਿਹਾ ਕਿ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ। ਉਨਾਂ ਕਿਹਾ ਕਿ ਪਾਵਰਕਾਮ ਦੀ ਮਨੇਜਮੈਂਟ ਵੱਲੋਂ ਜੋ 23 ਸਾਲਾ ਲਾਭ ਸਰਕੂਲਰ ਰਾਂਹੀ ਜਾਰੀ ਕੀਤਾ ਹੈ ਉਸ ’ਚ ਸੇਵਾ ਮੁਕਤ ਕਰਮਚਾਰੀ ਨੂੰ ਲਾਭ ਨਹੀ ਦਿੱਤਾ ਗਿਆ। ਇਸ ਤੋਂ ਇਲਾਵਾ ਕੇਸ਼ ਲੈÎਸ਼ ਮੈਡੀਕਲ ਸਕੀਮ ਲਾਗੂ ਕਰਨਾ, ਡੀਏ. ਦੇ ਬਕਾਏ ਦੀਆਂ ਕਿਸ਼ਤਾਂ ਦੀ ਅਦਾਇਗੀ, ਬਿਜਲੀ ਯੂਨਿਟਾਂ ’ਚ ਰਿਆਇਤ ਦੇਣਾ ਆਦਿ ਮੰਗਾਂ ਸ਼ਾਮਲ ਹਨ। ਉਨਾਂ ਕਿਹਾ ਕਿ ਮੰਗਾਂ ਦਾ ਹੱਲ ਨਾ ਹੋਣ ਕਾਰਨ ਸੰਘਰਸ਼ ਤਹਿਤ ਮੰਡਲ ਯੂਨਿਟ ਰੋਸ ਰੈਲੀਆਂ ਕਰਕੇ ਐੱਸ.ਡੀ.ਐੱਮ. ਨੂੰ ਮੰਗ ਪੱਤਰ ਦੇਣਗੇ ਅਤੇ ਇਸ ਤੋਂ ਬਾਅਦ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਸਾਥੀ ਹਰੀ ਚੰਦ, ਰਾਧੇ ਸ਼ਿਆਮ, ਚਰਨ ਦਾਸ, ਕਰਮ ਚੰਦ, ਰਣਜੀਤ ਸਿੰਘ, ਮੁਰਲੀ ਮਨੋਹਰ, ਕਰਨੈਲ ਸਿੰਘ ਤੇ ਰਾਮ ਕੁਮਾਰ ਮੁੱਖ ਰੂਪ ’ਚ ਮੌਜੂਦ ਸਨ।