NHM ਸਿਹਤ ਕਾਮਿਆਂ ਤੋਂ ਬਾਅਦ ਹੁਣ ਪਟਵਾਰੀਆਂ ਨੇ ਵਧਾਈ ਪੰਜਾਬ ਸਰਕਾਰ ਦੀ ਸਮੱਸਿਆ

05/12/2021 4:36:04 PM

ਰੂਪਨਗਰ (ਸੱਜਣ ਸੈਣੀ)- ਪੰਜਾਬ ਸਰਕਾਰ ਵੱਲੋਂ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਨਾ ਹੋਣ ਦੇ ਰੋਸ ਵੱਜੋਂ , ਦੀ ਰੈਵੀਨਿਊ ਪਟਵਾਰ ਯੂਨੀਅਨ ਤਹਿਸੀਲ, ਰੂਪਨਗਰ ਵੱਲੋਂ ਦੋ ਦਿਨ ਦੀ ਸਮੂਹਿਕ ਛੁੱਟੀ ਅਤੇ 16 ਮਈ  ਤੱਕ ਕੰਮ ਬੰਦ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ।

ਹੱਕੀ ਮੰਗਾਂ ਵਿਚ ਪੇਅ-ਅਨਾਮਲੀ ਦੂਰ ਕਰਨ,18 ਮਹੀਨਿਆਂ ਦੀ ਟ੍ਰੇਨਿੰਗ ਨੂੰ ਸੇਵਾ ਕਾਲ ਵਿਚ ਸ਼ਾਮਲ ਕਰਕੇ ਟ੍ਰੇਨਿੰਗ ਦੌਰਾਨ ਬੇਸਿਕ-ਪੇਅ ਦੇਣ, 2015 ਦੀ ਭਰਤੀ ਪ੍ਰਕਿਰਿਆਂ ਦੌਰਾਨ ਭਰਤੀ ਪਟਵਾਰੀਆਂ ਦਾ ਪਰਖ ਕਾਲ ਸਮਾਂ 3 ਸਾਲ ਦੀ ਬਜਾਏ 2 ਸਾਲ ਕਰਨ, ਪਟਵਾਰੀਆਂ ਨੂੰ ਟੈਕਨੀਕਲ ਗਰੇਡ ਦੇਣ, ਡਾਟਾ ਐਂਟਰੀ ਦਾ ਕੰਮ ਪਟਵਾਰੀਆਂ ਦੇ ਸਪੁਰਦ ਕਰਨ, ਦਫ਼ਤਰ, ਸਟੇਸ਼ਨਰੀ ਅਤੇ ਬਸਤਾ ਭੱਤਾ ਵਧਾਉਣ, 2004 ਤੋਂ ਬਾਅਦ ਭਰਤੀ ਪਟਵਾਰੀਆਂ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, 7 ਪਟਵਾਰ ਸਰਕਲਾਂ ਪਿੱਛੋਂ 1 ਫੀਲਡ ਕਾਨੂੰਗੋ ਦੀ ਆਸਾਮੀ ਦੀ ਰਚਨਾ ਕਰਨ ਪਟਵਾਰੀਆਂ ਨੂੰ ਵਰਕ ਸਟੇਸ਼ਨ,ਬਿਜਲੀ,ਪਾਣੀ ਅਤੇ ਚੌਂਕੀਦਾਰ ਦੀ ਸਹੂਲਤ ਦੇਣ, ਟੋਲ ਟੈਕਸ ਵਿੱਚ ਛੋਟ, ਮਹਿੰਗਾਈ ਭੱਤੇ ਦੀ ਅਦਾਇਗੀ ਅਤੇ, ਨਾਇਬ ਤਹਿਸੀਲਦਾਰ ਦੀ ਪ੍ਰੋਮਸ਼ਨ 100% ਕਾਨੂੰਨਗੋਆਂ ਵਿਚੋਂ ਕਰਨ ਦੀ ਅਤੇ ਤਰੱਕੀ ਕੋਟਾ 50% ਤੋਂ ਵਧਾ ਕੇ 100% ਕਰਨ,ਡੀ.ਸੀ.ਦਫਤਰਾਂ ਵਿੱਚ ਡੀ,ਆਰ.ਏ(ਆਰ ਐਂਡ ਟੀ ) ਦੀਆਂ ਪੋਸਟਾਂ ਉਪਰ ਸੀਨੀਅਰ ਕਾਨੂੰਨਗੋ ਨੂੰ ਲਾਉਣ,ਪੁਲਿਸ ਕੇਸਾਂ ਵਿੱਚ ਪਟਵਾਰੀਆਂ ਵਿਰੁੱਧ ਬਿਨਾਂ ਵਿਭਾਗੀ ਪੜਤਾਲ ਤੋਂ ਕੋਈ ਕਾਰਵਾਈ ਨਾ ਕਰਨ ਅਤੇ ਕਾਰਵਾਈ ਸਬੰਧੀ ਗ੍ਰਹਿ ਤੇ ਨਿਆਂ ਵਿਭਾਗ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਆਦਿ ਸ਼ਾਮਲ ਹਨ। 

ਇਹ ਵੀ ਪੜ੍ਹੋ:  ਜਲੰਧਰ ’ਚੋਂ ਸਾਹਮਣੇ ਆਇਆ ਹੈਰਾਨ ਕਰਦਾ ਮਾਮਲਾ, ਪਤੀ ’ਤੇ ਸਮਲਿੰਗੀ ਹੋਣ ਦੇ ਦੋਸ਼ ਲਗਾ ਥਾਣੇ ਪੁੱਜੀ ਪਤਨੀ

ਇਸ ਸਬੰਧੀ ਸਮੂਹ ਪਟਵਾਰੀ ਅਤੇ ਕਾਨੂੰਗੋ ਯੂਨੀਅਨ ਨੇ ਡਿਪਟੀ ਕਮਿਸ਼ਨਰ, ਰੂਪਨਗਰ ਨੂੰ ਲਿਖਤੀ ਤੌਰ ਉਤੇ ਅਪਣਾ ਐਲਾਨ-ਨਾਮਾ ਸੌਂਪਿਆ। ਇਸ ਪੱਤਰ ਰਾਂਹੀ ਉਹਨਾ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਜਾਇਜ਼ ਮੰਗਾ ਨਾ ਮੰਨੀਆ ਤਾਂ ਸੂਬਾ ਪੱਧਰ ਤੇ ਪੱਕੇ ਤੌਰ ਉਤੇ ਅਣਮਿੱਥੇ ਸਮੇਂ ਲਈ ਰੈਵੀਨਊ ਦਾ ਕੰਮ ਠੱਪ ਕਰ ਦਿੱਤਾ ਜਾਵੇਗਾ। ਇਸ ਮੰਗ ਪੱਤਰ ਦੇਣ ਸਮੇਂ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ , ਕਾਨੂੰਗੋ ਗੁਰਮੇਲ ਸਿੰਘ, ਗੁਰਦੀਪ ਸਿੰਘ,ਮਿਥਲੇਸ਼ ਕੁਮਾਰ,ਗੁਰਮੁੱਖ ਸਿੰਘ ਅਤੇ ਪਟਵਾਰੀ, ਸੁਰਿੰਦਰਪਾਲ ਤਹਿਸੀਲ ਪ੍ਰਧਾਨ, ਹਰਨੇਕ ਸਿੰਘ ਜਰਨਲ ਸਕੱਤਰ, ਗੁਰਮੀਤ ਸਿੰਘ, ਪ੍ਰਵੀਨ ਕੁਮਾਰ, ਗੱਜਣ ਸਿੰਘ, ਹਰਵਿੰਦਰ ਸਿੰਘ, ਦੀਦਾਰ ਸਿੰਘ, ਨਿਸ਼ਾਂਤ ਅਗਰਵਾਲ,ਸੰਦੀਪ ਸਿੰਘ,ਦਵਿੰਦਰਪਾਲ,ਬਲਵਿੰਦਰ ਸਿੰਘ, ਪ੍ਰਿਤਪਾਲ ਆਦਿ ਹਾਜ਼ਰ ਸਨ ।

ਇਹ ਵੀ ਪੜ੍ਹੋ: ਜਲੰਧਰ: ਲਾਕਡਾਊਨ ਦੌਰਾਨ ਬੱਸਾਂ 'ਚ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਲਈ ਪੰਜਾਬ ਰੋਡਵੇਜ਼ ਨੇ ਦਿੱਤੀ ਵੱਡੀ ਸਹੂਲਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News