ਪਟਵਾਰ ਤੇ ਕਾਨੂੰਨਗੋ ਯੂਨੀਅਨ 2 ਦਿਨ ਕੰਮਕਾਰ ਰੱਖੇਗੀ ਠੱਪ

12/14/2018 1:29:59 AM

ਨਵਾਂਸ਼ਹਿਰ,   (ਤ੍ਰਿਪਾਠੀ, ਮਨੋਰੰਜਨ)-  ਡੀ.ਸੀ. ਬਠਿੰਡਾ ਦੇ ਖਿਲਾਫ਼ ਅੱਜ ਤੋਂ ਪੰਜਾਬ ਭਰ ਦੇ ਪਟਵਾਰੀਆਂ  ਵਲੋਂ ਐਲਾਨੇ   ਸੰਘਰਸ਼ ਤਹਿਤ ਪਟਵਾਰੀ ਅਤੇ ਕਾਨੂੰਨਗੋ ਯੂਨੀਅਨ ਨੇ  ਤਹਿਸੀਲਦਾਰ ਨਵਾਂਸ਼ਹਿਰ ਨੂੰ 2 ਦਿਨ ਦੀ  ਛੁੱਟੀ ਦਾ ਪੱਤਰ ਸੌਂਪਿਆ।
  ਤਹਿਸੀਲ ਪ੍ਰਧਾਨ ਪਲਵਿੰਦਰ ਸਿੰਘ ਸੂਦ, ਜ਼ਿਲਾ ਪ੍ਰਧਾਨ ਕੁਲਵਿੰਦਰ ਸਿੰਘ ਗੁੱਲਪੁਰ, ਗੁਰਨੇਕ ਸਿੰਘ ਸ਼ੇਰ  ਅਤੇ ਸੂਬਾ ਕਮੇਟੀ ਮੈਂਬਰ ਓਂਕਾਰ ਸਿੰਘ ਨੇ  ਕਿਹਾ ਕਿ ਦਿ ਰੈਵੇਨਿਊ ਪਟਵਾਰ ਯੂਨੀਅਨ ਪੰਜਾਬ ਵਲੋਂ ਸੂਬੇ ਭਰ  ’ਚ ਡੀ.ਸੀ. ਬਠਿੰਡਾ ਦੇ ਖਿਲਾਫ਼ ਸੰਘਰਸ਼ ਦਾ ਐਲਾਨ  ਕੀਤਾ  ਗਿਆ  ਹੈ। ਜਿਸ ਦੇ ਤਹਿਤ ਸੂਬੇ  ਭਰ ਦੇ  ਪਟਵਾਰੀ 13-14 ਦਸੰਬਰ ਨੂੰ ਛੁੱਟੀ ਲੈ ਕੇ ਪੂਰੀ ਤਰ੍ਹਾਂ ਨਾਲ ਕੰਮਕਾਜ ਨੂੰ ਠੱਪ ਰੱਖਣਗੇ। ਜ਼ਿਲਾ ਬਠਿੰਡਾ ’ਚ ਪਟਵਾਰੀਆਂ ਦੀਆਂ ਜ਼ਿਲਾ ਪੱਧਰੀ ਮੰਗਾਂ ਨੂੰ ਹੱਲ ਕਰਨ ਦੀ ਥਾਂ ’ਤੇ  ਡਿਪਟੀ ਕਮਿਸ਼ਨਰ ਵਲੋਂ ਪਟਵਾਰੀਆਂ ਨਾਲ  ਬਦਲਾਲਊ ਭਾਵਨਾ ਨਾਲ ਕਾਰਵਾਈ ਅਤੇ  ਗਲਤ ਵਰਤਾਅ ਕੀਤਾ ਜਾ ਰਿਹਾ ਹੈ ਜਿਸ ਕਾਰਨ  ਸਮੂਹ ਪਟਵਾਰੀਆਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡੀ.ਸੀ. ਬਠਿੰਡਾ ਦੀ ਧੱਕੇਸ਼ਾਹੀ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜਦੋਂ ਤੱਕ ਸਰਕਾਰ ਪਟਵਾਰੀਅਾਂ ਦੀਆਂ ਮੰਗਾਂ ਨੂੰ ਮਨਜ਼ੂਰ ਨਹੀਂ ਕਰਦੀ, ਡੀ.ਸੀ. ਦੇ ਵਿਰੋਧ ਨੂੰ ਜਾਰੀ ਰੱਖਿਆ ਜਾਵੇਗਾ।  ਦਿ ਰੈਵੇਨਿਊ ਪਟਵਾਰ ਯੂਨੀਅਨ ਦੇ ਸੰਘਰਸ਼ ਨੂੰ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਕਾਨੂੰਨਗੋ ਯੂਨੀਅਨ ਵਲੋਂ ਵੀ ਸਮਰਥਨ ਦਿੱਤਾ ਗਿਆ ਹੈ।  ਸਮੂਹ ਪਟਵਾਰੀਆਂ ਅਤੇ ਕਾਨੂੰਨਗੋ ਨੇ ਤਹਿਸੀਲਦਾਰ ਨਵਾਂਸ਼ਹਿਰ ਨੂੰ ਅਾਪਣੀਅਾਂ-ਅਪਣੀਅਾਂ ਛੁੱਟੀਅਾਂ ਸੌਂਪੀਆਂ।  
ਇਸ ਮੌਕੇ ਰਵਿੰਦਰ ਸਿੰਘ ਘੁੰਮਣ, ਪਰਗਣ ਸਿੰਘ, ਭਿੰਟੂ ਲਾਲ, ਮਨਦੀਪ ਕੁਮਾਰ, ਹਰੀ ਕ੍ਰਿਸ਼ਨ, ਅਸ਼ੋਕ ਕੁਮਾਰ, ਪ੍ਰੇਮ ਕੁਮਾਰ, ਰਣਜੀਤ ਸਿੰਘ, ਪੂਨਮ ਕੁਮਾਰੀ, ਮਨਜੀਤ ਕੌਰ, ਚਰਨਜੀਤ ਸਿੰਘ, ਮਾਨਵਦੀਪ, ਕੁਲਦੀਪ ਸਿੰਘ ਅਤੇ ਮਦਨ ਲਾਲ ਆਦਿ ਮੌਜੂਦ ਸਨ।
 ਬੰਗਾ, (ਪੂਜਾ, ਮੂੰਗਾ, ਭਾਰਤੀ, ਚਮਨ ਲਾਲ, ਰਾਕੇਸ਼) – ਰੈਵਨਿਊ ਪਟਵਾਰ ਯੂਨੀਅਨ ਪੰਜਾਬ ਦੇ ਫੈਸਲੇ ਤੇ ਬਠਿੰਡਾ ਦੇ ਡਿਪਟੀ ਕਮੀਸ਼ਨਰ ਵਲੋਂ ਬਠਿੰਡਾ ਦੇ ਇਕ ਪਟਵਾਰੀ/ਕਾਨੂੰਗੋ ਦੁਆਰਾ ਕੀਤੇ ਮਾਡ਼ੇ ਵਤੀਰੇ ਦੀ ਨਿੰਦਾ ਕਰਦੇ ਹੋਏ ਅੱਜ ਤਹਿਸੀਲ ਬੰਗਾ ਦੇ ਸਮੂਹ ਪਟਵਾਰੀ 13 ਤੇ 14 ਦਸੰਬਰ ਦੀ ਸਮੂਹਿਕ ਛੁੱਟੀ ’ਤੇ ਚਲੇ ਗਏ। ਇਸ ਸਬੰਧੀ ਤਹਿਸੀਲ ਬੰਗਾ ਦੇ ਸਮੂਹ ਪਟਵਾਰੀਆ ਦੀ ਇਕ ਅਹਿਮ ਮੀਟਿੰਗ ਤਹਿਸੀਲ ਪ੍ਰਧਾਨ ਰਜਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸਮੂਹ ਪਟਵਾਰੀਆ ਨੇ ਸਰਕਾਰ ਕੋਲੋ ਮੰਗ ਕਰਦੇ ਕਿਹਾ ਕਿ ਜੇਕਰ ਟ੍ਰੇਨੀ ਪਟਵਾਰੀ ਆਪਣੇ ਆਪਣੇ ਜ਼ਿਲੇ ਵਿਚ ਜਾ ਸਕਦੇ ਹਨ ਤਾਂ ਨਿਯੁਕਤੀ ਤੋ ਬਾਅਦ ਵੀ ਉਨ੍ਹਾਂ ਨੂੰ ਆਪਣੇ-ਆਪਣੇ ਜ਼ਿਲੇ ਵਿਚ ਹੀ ਲਿਆਦਾ ਜਾਵੇ।ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਮੰਗ ਅਨੁਸਾਰ ਸਰਕਾਰ ਨੇ ਕਦਮ ਨਾ ਚੁੱਕੇ ਤਾਂ ਉਹ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਤੇ ਇਸਦੇ ਨਾਲ ਨਾਲ ਵਾਧੂ ਸਰਕਲਾ ਦਾ ਕੰਮ ਵੀ ਬੰਦ ਕਰ ਦੇਣਗੇ। ਇਸ ਮੋਕੇ ਤੇ ਹਾਜ਼ਰ ਸਮੂਹ ਵਿਚ ਵਿਸ਼ੇਸ਼ ਕਰਕੇ ਅਮਰਦੀਪ ਸਿੰਘ ਪੂੰਨੀ ਤਹਿਸੀਲ ਜਨਰਲ ਸੱਕਤਰ, ਦਵਿੰਦਰ ਬੇਗਮਪੁਰੀ ਜ਼ਿਲਾ ਜਨਰਲ ਸੱਕਤਰ ,ਗੁਰਦੇਵ ਦਾਸ , ਜਸਪਾਲ ਚੰਦ, ਮਨਜੀਤ ਰਾਏ, ਭਜਨ ਰਾਮ , ਰਾਮ ਲੁਭਾਇਆ,ਰਵੀ ਕੁਮਾਰ, ਮਨਜੀਤ ਸਿੰਘ ਪਟਵਾਰੀ, ਕਸ਼ਮੀਰ ਸਿੰਘ ਕਾਨੂੰਗੋ, ਪਿਆਰਾ ਰਾਮ ਕਾਨੂੰਗੋ , ਚਮਨ ਲਾਲ ,ਚਰਨਜੀਤ ਕਾਨੂੰਗੋ ਤੇ ਹੋਰ ਹਾਜ਼ਰ ਸਨ। ਇਸ ਉਪੰਰਤ ਸਮੂਹ ਪਟਵਾਰੀਆ ਨੇ ਆਪਣੀ ਸਮੂਹਿਕ ਛੁੱਟੀ ਲਈ ਤਹਿਸੀਲ ਦਾਰ ਬੰਗਾ ਨੂੰ ਜਾਣੂ ਕਰਵਾਇਆ।