ਭੇਦਭਰੇ ਹਲਾਤਾਂ ''ਚ ਪਾਦਰੀ ਨੇ ਨਿਗਲਿਆ ਜ਼ਹਿਰ, ਮੌਤ

11/26/2019 8:11:23 PM

ਭੋਗਪੁਰ, (ਸੂਰੀ)— ਥਾਣਾ ਭੋਗਪੁਰ ਦੇ ਪਿੰਡ ਬੁੱਟਰਾਂ 'ਚ ਇਕ ਪਾਦਰੀ ਵੱਲੋਂ ਭੇਦਭਰੇ ਹਲਾਤਾਂ 'ਚ ਜ਼ਹਿਰ ਨਿਗਲਣ ਤੋਂ ਬਾਅਦ ਇਲਾਜ ਦੌਰਾਨ ਪਾਦਰੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਭੋਗਪੁਰ ਪੁਲਸ ਵੱਲੋਂ ਮ੍ਰਿਤਕ ਜੋਗਿੰਦਰ ਪਾਲ ਦੀ ਪਤਨੀ ਸੋਨੀਆ ਦੇ ਬਿਆਨਾਂ ਹੇਠ ਕਾਰਵਾਈ ਕੀਤੀ ਹੈ। ਸੋਨੀਆ ਅਨੁਸਾਰ ਉਸ ਦੇ ਪਤੀ ਦੇ ਪਿੰਡ ਦੇ ਇਕ ਆਦਮੀ ਤੇ ਪਿੰਡ ਡੱਡੀਆਂ ਦੀ ਇਕ ਔਰਤ ਨਾਲ ਉਨ੍ਹਾਂ ਦੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਜੋਗਿੰਦਰ ਪਾਲ ਵੱਲੋਂ ਲਏ ਗਏ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਝਗੜਾ ਚਲਦਾ ਸੀ। ਇਸੇ ਪ੍ਰੇਸ਼ਾਨੀ ਦੇ ਚਲਦਿਆਂ ਜੋਗਿੰਦਰ ਪਾਲ ਨੇ ਮੰਗਲਵਾਰ ਸਵੇਰ 10 ਵਜੇ ਦੇ ਕਰੀਬ ਘਰ ਦੀ ਛੱਤ 'ਤੇ ਜਾ ਸਲਫਾਸ ਖਾ ਲਈ। ਜਦੋਂ ਜੋਗਿੰਦਰ ਦੀ ਹਾਲਤ ਖਰਾਬ ਹੋਈ ਤਾਂ ਉਸ ਦੇ ਪਰਿਵਾਰ ਵਾਲੇ ਉਸ ਨੂੰ ਕਾਲਾ ਬੱਕਰਾ ਸਥਿਤ ਸਰਕਾਰੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਜੋਗਿੰਦਰ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ। ਸਿਵਲ ਹਸਪਤਾਲ 'ਚ ਇਲਾਜ ਦੌਰਾਨ ਜੋਗਿੰਦਰ ਪਾਲ ਦੀ ਮੌਤ ਹੋ ਗਈ। ਪੁਲਸ ਵੱਲੋਂ ਲਾਸ਼ ਨੂੰ ਸਿਵਲ ਹਸਪਤਾਲ 'ਚ ਪੋਸਟਮਾਰਟਮ ਲਈ ਰਖਵਾ ਦਿੱਤਾ ਗਿਆ ਹੈ।

KamalJeet Singh

This news is Content Editor KamalJeet Singh