ਆਖਿਰ ਕਿਸ ਦੀ ਸ਼ਹਿ ’ਤੇ ਮਕਸੂਦਾਂ ਸਬਜ਼ੀ ਮੰਡੀ ’ਚ ਪਾਰਕਿੰਗ ਠੇਕੇਦਾਰ ਵਸੂਲ ਰਿਹਾ ਡਬਲ ਪਰਚੀ ਦੇ ਰੇਟ

11/16/2023 4:08:55 PM

ਜਲੰਧਰ (ਵਰੁਣ)– ਮਕਸੂਦਾਂ ਸਬਜ਼ੀ ਮੰਡੀ ਵਿਚ ਐਂਟਰੀ ਫੀਸ ਦੇ ਨਾਂ ’ਤੇ ਵਸੂਲੀ ਜਾ ਰਹੀ ਡਬਲ ਫ਼ੀਸ ਦਾ ਸਿਲਸਿਲਾ ਲੰਮੇ ਸਮੇਂ ਤੋਂ ਜਾਰੀ ਹੈ। ਇਸ ਨਾਜਾਇਜ਼ ਵਸੂਲੀ ਵੱਲ ਪ੍ਰਸ਼ਾਸਨ ਦਾ ਧਿਆਨ ਨਾ ਹੋਣਾ ਇਸ਼ਾਰਾ ਕਰਦਾ ਹੈ ਕਿ ਪਾਰਕਿੰਗ ਠੇਕੇਦਾਰ ’ਤੇ ਕਿਸੇ ਰਾਜਨੇਤਾ ਜਾਂ ਫਿਰ ਉੱਚ ਅਧਿਕਾਰੀ ਦਾ ਹੱਥ ਹੈ।

ਹੈਰਾਨੀ ਦੀ ਗੱਲ ਹੈ ਕਿ ਕਈ ਵਾਰ ਨਾਜਾਇਜ਼ ਵਸੂਲੀ ਦੀ ਖਿਲਾਫ਼ਤ ਕਰਦਿਆਂ ਆੜ੍ਹਤੀ ਐਸੋਸੀਏਸ਼ਨ ਅਤੇ ਵਾਹਨ ਚਾਲਕ ਪ੍ਰਦਰਸ਼ਨ ਕਰ ਚੁੱਕੇ ਹਨ ਪਰ ਇਸ ਦੇ ਬਾਵਜੂਦ ਨਾਜਾਇਜ਼ ਵਸੂਲੀ ਬੰਦ ਨਹੀਂ ਹੋਈ। ਦੋਪਹੀਆ ਵਾਹਨਾਂ ਤੋਂ ਵੀ ਮੰਡੀ ਦੇ ਗੇਟਾਂ ’ਤੇ ਬਿਨਾਂ ਪਰਚੀ ਦਿੱਤੇ 20-20 ਰੁਪਏ ਲਏ ਜਾ ਰਹੇ ਹਨ। ਸੂਤਰਾਂ ਦੀ ਮੰਨੀਏ ਤਾਂ ਵਿਰੋਧ ਕਰ ਚੁੱਕੇ ਲੋਕਾਂ ਨੂੰ ਵੀ ਪਤਾ ਹੈ ਕਿ ਇਸ ਠੇਕੇਦਾਰ ’ਤੇ ਰਾਜਨੇਤਾ ਦਾ ਹੱਥ ਹੈ ਅਤੇ ਉਸੇ ਦੇ ਡਰ ਨਾਲ ਪਾਰਕਿੰਗ ਠੇਕੇਦਾਰ ਦੀ ਮਨਮਰਜ਼ੀ ਦਾ ਵਿਰੋਧ ਨਹੀਂ ਜਤਾਇਆ ਜਾ ਰਿਹਾ ਹੈ। ਠੇਕੇਦਾਰ ਦੀ ਮਨਮਰਜ਼ੀ ਬੰਦ ਕਰਨ ਲਈ ਜੇਕਰ ਮਕਸੂਦਾਂ ਮੰਡੀ ਦੇ ਆੜ੍ਹਤੀ ਇਕਜੁੱਟ ਹੋਣ ਤਾਂ ਬੜੀ ਆਸਾਨੀ ਨਾਲ ਨਾਜਾਇਜ਼ ਵਸੂਲੀ ਬੰਦ ਹੋ ਸਕਦੀ ਹੈ ਅਤੇ ਮੰਡੀ ਵਿਚ ਫਲ-ਸਬਜ਼ੀਆਂ ਲੈ ਕੇ ਆਉਣ ਵਾਲੇ ਵਾਹਨ ਚਾਲਕਾਂ ਨੂੰ ਵੱਡੀ ਰਾਹਤ ਮਿਲੇਗੀ।

ਇਹ ਵੀ ਪੜ੍ਹੋ:  ਬਰਨਾਲਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 3 ਵਿਦਿਆਰਥੀਆਂ ਦੀ ਦਰਦਨਾਕ ਮੌਤ

ਠੇਕੇਦਾਰ ਇੰਨਾ ਚਲਾਕ ਹੈ ਕਿ ਉਸ ਨੇ ਨਿਯਮਾਂ ਦੇ ਉਲਟ ਜਾ ਕੇ ਪਰਚੀ ਪ੍ਰਿੰਟ ਕਰਵਾਈ ਅਤੇ ਉਸੇ ਰਾਹੀਂ ਆਪਣੀ ਮਨਮਰਜ਼ੀ ਨਾਲ ਡਬਲ ਪੈਸੇ ਵਸੂਲ ਰਿਹਾ ਹੈ। ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਵੀ ਇਸ ਨਾਜਾਇਜ਼ ਵਸੂਲੀ ਨੂੰ ਲੈ ਕੇ ਅੱਖਾਂ ਬੰਦ ਕੀਤੀਆਂ ਹੋਈਆਂ ਹਨ। ਇਕ ਪਾਸੇ ਆਮ ਆਦਮੀ ਪਾਰਟੀ ਦੇ ਨੇਤਾ ਪੰਜਾਬ ਵਿਚ ਸੁਧਾਰ ਲਿਆਉਣ ਲਈ ਵੱਡੇ-ਵੱਡੇ ਦਾਅਵੇ ਕਰ ਚੁੱਕੇ ਹਨ ਪਰ ਹਕੀਕਤ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਰਾਜ ਵਿਚ ਸ਼ਰੇਆਮ ਠੇਕੇ ਦੇ ਨਾਂ ’ਤੇ ਲੋਕਾਂ ਤੋਂ ਨਾਜਾਇਜ਼ ਵਸੂਲੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:  ਟਰੇਨ 'ਚ ਸਫਰ ਕਰਨ ਵਾਲਿਆਂ ਲਈ ਅਹਿਮ ਖ਼ਬਰ, 62 ਟਰੇਨਾਂ 3 ਮਹੀਨਿਆਂ ਲਈ ਰੱਦ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

shivani attri

This news is Content Editor shivani attri