ਪੰਚਾਇਤੀ ਚੋਣਾਂ ਸਬੰਧੀ ਆਬਜ਼ਰਵਰ ਜਲੰਧਰ ਪਹੁੰਚੇ

12/20/2018 1:11:08 PM

ਜਲੰਧਰ (ਜ. ਬ.)— ਪੰਚਾਇਤੀ ਚੋਣਾਂ ਸਬੰਧੀ ਆਬਜ਼ਰਵਰ ਜਲੰਧਰ ਪਹੁੰਚ ਗਏ ਹਨ। 30 ਦਸੰਬਰ ਨੂੰ ਪੰਚਾਇਤੀ ਚੋਣਾਂ ਲਈ ਵੋਟਾਂ ਪੈਣਗੀਆਂ। ਸਰਕਾਰੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਪੰਜਾਬ ਸੂਬਾ ਚੋਣ ਕਮਿਸ਼ਨ ਦੇ ਨਿਰਦੇਸ਼ਾਂ 'ਤੇ ਖੇਤੀ ਵਿਭਾਗ ਦੇ ਜੁਆਇੰਟ ਸੈਕਟਰੀ ਅਤੇ ਮਾਰਕਫੈੱਡ ਦੇ ਏ. ਐੱਮ. ਡੀ. ਰਾਹੁਲ ਗੁਪਤਾ ਜਲੰਧਰ ਪਹੁੰਚ ਚੁੱਕੇ ਹਨ ਅਤੇ ਉਹ 21 ਦਸੰਬਰ ਤੱਕ ਜਲੰਧਰ ਰਹਿਣਗੇ। ਉਨ੍ਹਾਂ ਨੂੰ ਫਿਲੌਰ, ਸ਼ਾਹਕੋਟ, ਜਲੰਧਰ ਈਸਟ ਅਤੇ ਨਕੋਦਰ ਦੇ ਕੁੱਲ 18 ਬਲਾਕਾਂ ਦਾ ਆਬਜ਼ਰਵਰ ਬਣਾਇਆ ਗਿਆ ਹੈ।
ਰਾਹੁਲ ਗੁਪਤਾ ਦੁਬਾਰਾ 28 ਤੋਂ 31 ਦਸੰਬਰ ਤੱਕ ਜਲੰਧਰ ਵਿਚ ਰਹਿਣਗੇ। ਵੋਟਾਂ ਦੀ ਗਿਣਤੀ ਦਾ ਕੰਮ ਪੂਰਾ ਹੋਣ ਤੱਕ ਉਹ ਜਲੰਧਰ ਵਿਚ ਹੀ ਰਹਿਣਗੇ। ਸਰਕਾਰੀ ਹਲਕਿਆਂ ਨੇ ਦੱਸਿਆ ਕਿ ਆਬਜ਼ਰਵਰਾਂ ਨੂੰ ਪੰਚਾਇਤੀ ਚੋਣਾਂ ਨਿਰਪੱਖ ਅਤੇ ਸੁਤੰਤਰ ਢੰਗ ਨਾਲ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਜ਼ਿਲੇ 'ਚ ਕੁਲ ਮਿਲਾ ਕੇ ਚੋਣਾਂ ਨੂੰ ਜ਼ਿਲਾ ਚੋਣ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਦੀ ਦੇਖ-ਰੇਖ ਵਿਚ ਕਰਵਾਇਆ ਜਾ ਰਿਹਾ ਹੈ। ਇਹ ਵੀ ਦੱਸਿਆ  ਗਿਆ ਹੈ ਕਿ ਇਸੇ ਤਰ੍ਹਾਂ ਚੋਣ ਕਮਿਸ਼ਨ ਨੇ ਹੋਰ ਬਲਾਕਾਂ 'ਚ ਵੀ ਆਬਜ਼ਰਵਰਾਂ ਨੂੰ ਨਿਯੁਕਤ ਕੀਤਾ ਹੈ, ਜਿਨ੍ਹਾਂ ਨੂੰ ਜਲੰਧਰ ਭੇਜਿਆ ਗਿਆ ਹੈ।

ਹੋਰ ਜ਼ਿਲਿਆਂ 'ਚ ਵੀ ਆਬਜ਼ਰਵਰਾਂ ਦੀਆਂ ਤਾਇਨਾਤੀਆਂ ਚੋਣ ਕਮਿਸ਼ਨਰ ਵਲੋਂ ਕਰ ਦਿੱਤੀਆਂ ਗਈਆਂ ਹਨ। ਇਸ ਵਾਰ ਪੰਚਾਇਤੀ ਚੋਣਾਂ ਸਿਆਸੀ ਪਾਰਟੀਆਂ ਵੱਲੋਂ ਆਪਣੇ ਚੋਣ ਨਿਸ਼ਾਨ 'ਤੇ ਨਹੀਂ ਲੜੀਆਂ ਜਾ ਰਹੀਆਂ। ਪੰਜਾਬ ਸਰਕਾਰ ਨੇ ਇਸ ਵਾਰ ਇਹ ਐਲਾਨ ਕੀਤਾ ਸੀ ਕਿ ਜੋ ਪੰਚਾਇਤਾਂ ਬਿਨਾਂ ਕਿਸੇ ਵਿਰੋਧ ਚੁਣੀਆਂ ਜਾਣਗੀਆਂ, ਉਨ੍ਹਾਂ ਨੂੰ 5-5 ਲੱਖ ਰੁਪਏ ਦਿੱਤੇ ਜਾਣਗੇ। ਇਸ ਨਾਲ ਅਨੇਕਾਂ ਬਲਾਕਾਂ 'ਚ ਪੰਚਾਇਤਾਂ ਨੂੰ ਬਿਨਾਂ ਕਿਸੇ ਵਿਰੋਧ ਆਪਸੀ ਸਹਿਮਤੀ ਨਾਲ ਚੁਣਨ ਦਾ ਸਿਲਸਿਲਾ ਵੀ ਸ਼ੁਰੂ ਹੋ ਚੁੱਕਾ ਹੈ। ਸ਼ਾਹਕੋਟ ਬਲਾਕ 'ਚ ਅਨੇਕਾਂ ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਹਨ।

shivani attri

This news is Content Editor shivani attri