ਗੜ੍ਹਸ਼ੰਕਰ ''ਚ ਧਾਰਮਿਕ ਤੇ ਸਮਾਜਿਕ ਸੰਗਠਨਾਂ ਨਾਲ ਜੁੜੇ ਲੋਕਾਂ ਦਾ ਪਦਮ ਸ਼੍ਰੀ ਵਿਜੇ ਚੋਪੜਾ ਨੇ ਕੀਤਾ ਸਨਮਾਨ

01/02/2020 9:37:12 PM

ਗੜ੍ਹਸ਼ੰਕਰ, (ਸ਼ੋਰੀ)- ਪਦਮ ਸ਼੍ਰੀ ਵਿਜੇ ਚੋਪੜਾ ਜੀ, ਮੁੱਖ ਸੰਪਾਦਕ ਜਗ ਬਾਣੀ ਗਰੁੱਪ ਨੇ ਅੱਜ ਇੱਥੋ ਦੇ ਮੰਦਿਰ ਮਾਤਾ ਚਿੰਤਪੂਰਨੀ ਵਿਚ ਰੱਖੇ ਇਕ ਪ੍ਰੋਗਰਾਮ ਦੌਰਾਨ ਸ਼ਹਿਰ ਦੇ ਅਲੱਗ ਅਲੱਗ ਧਾਰਮਿਕ ਸੰਗਠਨਾਂ, ਸਮਾਜਿਕ ਵਰਕਰਾਂ ਅਤੇ ਖ਼ਾਸ ਤੌਰ ਤੇ ਖੂਨਦਾਨ ਕਰਨ ਵਾਲੇ ਨੌਜਵਾਨਾਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ । ਪ੍ਰੋਗਰਾਮ ਦੌਰਾਨ ਸ਼੍ਰੀ ਵਿਜੇ  ਚੋਪੜਾ ਜੀ ਨੇ ਸਪਨਾ ਮਿਸ਼ਨ ਦੇ ਮੈਂਬਰਾਂ ਵੱਲੋਂ ਗੜ੍ਹਸ਼ੰਕਰ ਇਲਾਕੇ ਵਿਚ 75 ਜ਼ਰੂਰਤਮੰਦ ਪਰਿਵਾਰਾਂ ਨੂੰ ਹਰ ਮਹੀਨੇ ਦਿੱਤੇ ਜਾਣ ਵਾਲੇ ਰਾਸ਼ਨ ਸਮੱਗਰੀ ਅਤੇ ਮਿਸ਼ਨ ਵੱਲੋਂ ਹੁਣ ਤੱਕ 38 ਲੜਕੀਆਂ ਦੀ ਸ਼ਾਦੀ ਵਿਚ ਕੀਤੇ ਵੱਡੇ ਸਹਿਯੋਗ ਤੇ ਪ੍ਰਸੰਸਾ ਕਰਦੇ ਕਿਹਾ ਕਿ ਇਹ ਨੇਕ ਕੰਮ ਕਰਕੇ ਸਪਨਾ ਮਿਸ਼ਨ ਮਾਨਵਤਾ ਦੀ ਸੇਵਾ ਕਰ ਰਿਹਾ ਹੈ ।
ਬ੍ਰਾਹਮਣ ਸਭਾ ਗੜ੍ਹਸ਼ੰਕਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿਚ ਲਗਾਏ ਜਾ ਰਹੇ 13 ਮੈਡੀਕਲ ਕੈਂਪਾ ਵਿਚ ਵੱਡੀ ਗਿਣਤੀ ਵਿਚ ਯੋਗਦਾਨ ਪਾਉਣ ਵਾਲੇ ਗੁਰੂ ਨਾਨਕ ਮਿਸ਼ਨ ਹਸਪਤਾਲ ਕੁਕੱੜ ਮਜਾਰਾ ਦੀ ਪ੍ਰਬੰਧਕੀ ਕਮੇਟੀ ਤੋਂ ਬੀਬੀ ਸੁਸ਼ੀਲ ਕੌਰ ਅਤੇ ਰਘੁਬੀਰ ਸਿੰਘ ਨੇ ਵੀ ਇਸ ਸਮਾਗਮ ਵਿਚ ਖ਼ਾਸ ਤੌਰ ਤੇ ਹਾਜ਼ਰੀ ਦਰਜ ਕਰਵਾਈ ।

ਪਦਮ ਸ਼੍ਰੀ ਵਿਜੇ ਚੋਪੜਾ ਜੀ ਨੇ ਸਾਬਕਾ ਸੈਨਿਕ ਕੈਪਟਨ ਰਾਘੋ ਸਿੰਘ (87 ਸਾਲ ) ਦਾ ਵਿਸ਼ੇਸ਼ ਸਨਮਾਨ ਕਰਦੇ ਕਿਹਾ ਕੀ ਲੰਬੀ ਉਮਰ ਦੇ ਰਾਜ ਇਸ ਤਰ੍ਹਾਂ ਦੇ ਸੀਨੀਅਰ ਸਿਟੀਜ਼ਨਾਂ ਤੋਂ ਲਏ ਜਾ ਸਕਦੇ ਹਨ ਅਤੇ ਸਮਾਜ ਨੂੰ ਉਨ੍ਹਾਂ ਦੇ ਤਜੁਰਬਿਆ ਦਾ ਲਾਭ ਲੈਣਾ ਚਾਹੀਦਾ ਹੈ । ਸਪਨਾ ਮਿਸ਼ਨ ਦੇ ਪੰਡਿਤ ਰਵਿੰਦਰ ਗੋਤਮ, ਜਗਜੀਤ ਸੈਣੀ, ਕਬੀਰ ਅਰੋੜਾ, ਲਾਡੀ ਪਾਹਲੇਵਾਲ,  ਲਲਿਤ ਸੋਨੀ, ਸੁਦੇਸ਼ ਖੰਨਾ, ਰਜਨੀਸ਼ ਜੋਸ਼ੀ ਨੂੰ ਸਨਮਾਨਿਤ ਕਰਦੇ ਸ਼੍ਰੀ ਚੋਪੜਾ ਨੇ ਉਨ੍ਹਾਂ ਦੇ ਕੰਮ ਦੀ ਪ੍ਰਸੰਸਾ ਕੀਤੀ, ਸਨਾਤਨ ਧਰਮ ਮੰਦਿਰ ਤੋਂ ਸੋਮਨਾਥ ਅੋਹਰੀ, ਜਤਿੰਦਰ ਬੱਬੂ, ਰਾਜ ਕੁਮਾਰ ਨਇਅਰ, ਕੁਲਵੀਰ ਸਿੰਘ ਜੇ. ਈ, ਅਤੇ ਉਨ੍ਹਾਂ ਦੀ ਟੀਮ ਵਲੋਂ ਪਿਛਲੇ ਪੰਜ ਦਹਾਕਿਆ ਤੋਂ ਸ਼੍ਰੀ ਰਾਮ ਨੋਵੀ ਅਤੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸੰਬੰਧ ਵਿਚ ਨਿਰਅੰਤਰ ਸ਼ੋਭਾ ਯਾਤਰਾਵਾਂ ਆਯੋਜਿਤ ਕਰਨ ਦੇ ਲਈ ਪਦਮ ਸ਼੍ਰੀ ਵਿਜੇ ਚੋਪੜਾ ਨੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੱਤੀ ।

ਸ਼੍ਰੀ ਕ੍ਰਿਸ਼ਨ ਗੁਊਸ਼ਾਲਾ ਤੋਂ ਰਾਣਾ ਚੰਦਰ ਭਾਨ, ਅਸ਼ੋਕ ਪਰਾਸ਼ਰ, ਪ੍ਰਿੰਸੀਪਲ ਬੀ.ਐਨ.ਸੰਘਾ, ਸੰਜੀਵ ਰਾਣਾ, ਉਂਕਾਰ ਸਿੰਘ ਚਾਹਿਲਪੁਰ, ਡਾ. ਕਰਮਜੀਤ ਹਸਤੀਰ, ਗੋਰਵ ਸ਼ਰਮਾਂ, ਕੁਲਵੀਰ ਸਿੰਘ ਜੇ.ਈ., ਨੂੰ ਬੇਸਹਾਰਾ ਗਊਆਂ ਦੀ ਨਿਸ਼ਕਾਮ ਸੇਵਾ ਨੂੰ ਮੁੱਖ ਰੱਖਦੇ ਸ਼੍ਰੀ ਚੋਪੜਾ ਜੀ ਨੇ ਸਨਮਾਨਿਤ ਕੀਤਾ । ਸ਼੍ਰੀ ਵਿਜੇ ਚੋਪੜਾ ਜੀ ਨੇ ਰਾਧੇ ਰਾਧੇ ਸੰਕੀਰਤਨ ਮੰਡਲੀ ਤੋਂ ਚੇਤਨ ਕੁਮਾਰ ਅਤੇ ਪਵਨ ਚਾਵਲਾ ਨੂੰ ਉਨ੍ਹਾਂ ਦੀ ਪੂਰੀ ਟੀਮ ਸਹਿਤ, ਮੰਦਿਰ ਬਾਬਾ ਸਮਾਧੀ ਵਾਲਾ ਤੋਂ ਸ਼੍ਰੀ ਮਤੀ ਸਵਿਤਰੀ ਦੇਵੀ ਅਤੇ ਉਨ੍ਹਾਂ ਦੇ ਸਾਰੇ ਸਹਿਯੋਗੀ  ਮੈਂਬਰਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ । ਨਗਰ ਕੌਂਸਲ ਗੜ੍ਹਸ਼ੰਕਰ ਤੋਂ ਪ੍ਰਧਾਨ ਰਜਿੰਦਰ ਸਿੰਘ ਸ਼ੂਕਾ ਨੇ ਜਗ ਬਾਣੀ ਗਰੁੱਪ ਵੱਲੋਂ ਚਲਾਏ ਜਾ ਰਹੇ ਸ਼ਹੀਦ ਪਰਿਵਾਰ ਫੰਡ ਦੇ ਲਈ 11 ਹਜਾਰ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਸ਼੍ਰੀ ਵਿਜੇ ਚੋਪੜਾ ਜੀ ਨੂੰ ਭੇਂਟ ਕੀਤਾ ਅਤੇ ਸ਼ਹਿਰ ਨਿਵਾਸੀਆਂ ਦੇ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ।

ਪ੍ਰੋਗਰਾਮ ਦੌਰਾਨ ਰਿਹਾਨ ਵੈਲਫੇਅਰ ਕਲੱਬ ( ਖੂਨਦਾਨ ਵਿਚ ਇਕ ਨਾਮੀ ਸੰਸਥਾ) ਦੇ ਦੀਪਾ ਗੜ੍ਹਸ਼ੰਕਰੀ ਅਤੇ ਸੁਮਿਤ ਪੁਰੀ, ਸ਼੍ਰੀ ਗੁਰੂ ਰਵਿਦਾਸ ਸੈਨਾ ਪੰਜਾਬ ਦੇ ਪ੍ਰਧਾਨ ਦਿਲਬਰ ਸਿੰਘ ਦੇ ਨਾਲ ਪਹੁੰਚੇ ਸਾਰੇ ਖੂਨਦਾਨੀਆ ਨੂੰ ਸ਼੍ਰੀ ਵਿਜੇ ਚੋਪੜਾ ਜੀ ਨੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ । ਪ੍ਰੋਗਰਾਮ ਦੌਰਾਨ ਰੋਟਰੀ ਕਲੱਬ ਦੇ ਸਾਬਕਾ ਪ੍ਰਧਾਨ ਰਣਜੀਤ ਸਿੰਘ ਖੱਖ, ਰਾਮ ਲੀਲਾ ਕਮੇਟੀ ਬੀਨੇਵਾਲ ਤੋਂ ਸ਼ਸ਼ੀ ਕਾਂਤ ਸ਼ਰਮਾ, ਵਿਵੇਕ ਸ਼ਰਮਾ, ਰਜਨੀਸ਼ ਜੋਸ਼ੀ, ਡਾ. ਮਨੋਜ ਸ਼ਰਮਾ ਅਤੇ ਸ਼੍ਰੀ ਅਮਰਨਾਥ ਮਾਤਾ ਚਿੰਤਪੂਰਨੀ ਲੰਗਰ ਕਮੇਟੀ ਤੋਂ ਪਵਨ ਹੈਪੀ ਅਰੋੜਾ, ਵਿਨੇ ਸ਼ਰਮਾ, ਪੰਡਿਤ ਰਾਕੇਸ਼ ਸ਼ਰਮਾ, ਹਰਪਾਲ ਸਿੰਘ ਪਾਲ, ਯੋਗਰਾਜ ਗੰਭੀਰ, ਸਮਾਜਿਕ ਵਰਕਰ ਕੀਮਤੀ ਲਾਲ, ਡਾ. ਕ੍ਰਿਸ਼ਨ ਗੋਪਾਲ ਨਾਰਦ, ਜੇ.ਪੀ. ਸਿੰਘ,  ਸਾਬਕਾ ਕੌਂਸਲਰ ਵਿਨੋਦ ਸੈਣੀ, ਪਰਮਜੀਤ ਸਿੰਘ, ਸ਼ਸ਼ੀ ਪਾਲ ਸ਼ਰਮਾ, ਰਾਣਾ ਜਗਮੋਹਨ ਸਿੰਘ ਦਾ ਵੀ ਸਨਮਾਨ ਕੀਤਾ ਗਿਆ । ਮੰਦਿਰ ਮਾਤਾ ਚਿੰਤਪੂਰਨੀ ਪ੍ਰਬੰਧਕੀ ਕਮੇਟੀ ਤੋਂ ਜਸਵੰਤ ਰਾਣਾ, ਅਜੇ ਅਗਨੀਹੋਤਰੀ, ਤਲਵਿੰਦਰ ਬਿੱਟਾ, ਅਤੁਲ ਅਗਨੀਹੋਤਰੀ, ਸੰਜੂ ਕੋਛੜ ਨੇ ਪਦਮ ਸ਼੍ਰੀ ਵਿਜੇ ਚੋਪੜਾ ਜੀ ਦਾ ਮੰਦਿਰ ਪਹੁੰਚਣ ਤੇ
ਉਨ੍ਹਾਂ ਦਾ ਧੰਨਵਾਦ ਕਰਦੇ ਉਨ੍ਹਾਂ ਦਾ ਮੰਦਿਰ ਕਮੇਟੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ।
 


Bharat Thapa

Content Editor

Related News