ਪੈਡਲਰਸ ਬਾਰ ਸਣੇ ਕਈ ਨਾਈਟ ਕਲੱਬਾਂ ''ਚ ਰੇਡ

12/16/2018 10:29:49 AM

ਜਲੰਧਰ (ਵਰੁਣ)— ਸ਼ਨੀਵਾਰ ਰਾਤ 11 ਵਜੇ ਤੋਂ ਬਾਅਦ ਪੁਲਸ ਨੇ ਵਿਵਾਦਿਤ ਪੈਡਲਰਸ ਬਾਰ ਸਣੇ ਮਾਡਲ ਟਾਊਨ ਸਥਿਤ ਥ੍ਰੋਬੈਕ, ਪਾਪਾ ਵ੍ਹਿਸਕੀ ਸਣੇ ਕਈ ਨਾਈਟ ਕਲੱਬਾਂ 'ਚ ਰੇਡ ਕਰਕੇ ਚੈਕਿੰਗ ਕੀਤੀ। ਹਾਲਾਂਕਿ ਇਹ ਨਾਈਟ ਕਲੱਬ ਰਾਤ 11 ਵਜੇ ਤੋਂ ਬਾਅਦ ਬੰਦ ਦਿਸੇ ਪਰ ਨਾਈਟ ਕਲੱਬਾਂ ਦੇ ਬਾਹਰ ਖੜ੍ਹੀਆਂ ਗੱਡੀਆਂ ਨੂੰ ਪੁਲਸ ਨੇ ਜ਼ਬਤ ਕਰ ਲਿਆ।
ਥਾਣਾ ਨੰ. 6 ਦੇ ਮੁਖੀ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਸ਼ਨੀਵਾਰ ਰਾਤ 11 ਵਜੇ ਨਾਈਟ ਕਲੱਬਾਂ, ਹੋਟਲਾਂ 'ਚ ਡੀ. ਜੇ. ਚਲਾਉਣ 'ਤੇ ਪਾਬੰਦੀ ਹੈ, ਜਦਕਿ ਰਾਤ 11 ਵਜੇ ਤੋਂ ਬਾਅਦ ਨਾਈਟ ਕਲੱਬਾਂ, ਹੋਟਲਾਂ ਵਾਲੇ ਕਿਸੇ ਗਾਹਕ ਦਾ ਆਰਡਰ ਵੀ ਨਹੀਂ ਲੈ ਸਕਦੇ। ਨਾਈਟ ਕਲੱਬ ਪੁਲਸ ਦੀ ਜਾਂਚ ਵਿਚ ਬੰਦ ਪਾਏ ਗਏ ਪਰ ਪੁਲਸ ਨੇ ਪੈਡਲਰਸ ਬਾਰ ਸਣੇ ਕਈ ਨਾਈਟ ਕਲੱਬਾਂ ਦੇ ਬਾਹਰ ਗਲਤ ਢੰਗ ਨਾਲ ਖੜ੍ਹੀਆਂ ਗੱਡੀਆਂ ਨੂੰ ਜ਼ਬਤ ਕਰ ਲਿਆ ਹੈ। ਇੰਸਪੈਕਟਰ ਬਰਾੜ ਦਾ ਕਹਿਣਾ ਹੈ ਕਿ ਰਾਤ 11 ਵਜੇ ਤੋਂ ਬਾਅਦ ਕਿਸੇ ਵੀ ਨਾਈਟ ਕਲੱਬ ਨੂੰ ਖੁੱਲ੍ਹਣ ਨਹੀਂ ਦਿੱਤਾ ਜਾਵੇਗਾ।

ਪੈਡਲਰਸ ਬਾਰ ਨਹੀਂ ਮੰਨਦਾ ਪੁਲਸ ਦੇ ਰੂਲ
ਪੈਡਲਰਸ ਬਾਰ ਪੁਲਸ ਦੇ ਆਦੇਸ਼ਾਂ ਨੂੰ ਅਣਦੇਖਿਆ ਕਰ ਰਿਹਾ ਹੈ। ਬਾਰ ਦੇ ਪ੍ਰਬੰਧਕ ਪੁਲਸ ਅਧਿਕਾਰੀਆਂ ਨੂੰ ਗੁੰਮਰਾਹ ਕਰ ਕੇ ਸ਼ਨੀਵਾਰ ਛੱਡ ਕੇ ਬਾਕੀ ਦਿਨਾਂ ਵਿਚ ਦੇਰ ਰਾਤ ਤੱਕ ਡੀ. ਜੇ. ਸਣੇ ਸ਼ਰਾਬ ਪਰੋਸ ਰਹੇ ਹਨ। ਮਾਡਲ ਟਾਊਨ 'ਚ ਵੀ ਇਸ ਤਰ੍ਹਾਂ ਦੇ ਕਈ ਬਾਰ ਅਤੇ ਨਾਈਟ ਕਲੱਬ ਹਨ ਜੋ ਪੈਡਲਰਸ ਦੇ ਰਾਹ 'ਤੇ ਚੱਲ ਰਹੇ ਹਨ। ਇਹ ਉਹੀ ਪੈਡਲਰਸ ਬਾਰ ਹੈ, ਜਿੱਥੇ ਕੁਝ ਸਮਾਂ ਪਹਿਲਾਂ ਝਗੜਾ ਹੋਇਆ ਸੀ ਅਤੇ ਉਸ ਦੀ ਵੀਡੀਓ ਵੀ ਵਾਇਰਲ ਹੋ ਚੁੱਕੀ ਹੈ।

shivani attri

This news is Content Editor shivani attri