ਨਾਬਾਲਗ ਨਾਲ ਬਦਫੈਲੀ ਦਾ ਮਾਮਲਾ: ਰਿਮਾਂਡ ਖ਼ਤਮ ਹੋਣ ’ਤੇ ਜਿਮ ਮਾਲਕ ਗਿਰੀਸ਼ ਅਗਰਵਾਲ ਨੂੰ ਭੇਜਿਆ ਜੇਲ੍ਹ

06/25/2023 12:30:51 PM

ਜਲੰਧਰ (ਜ. ਬ.)–ਸੋਢਲ ਰੋਡ ’ਤੇ ਸਥਿਤ ਹੋਟਲ ਡੇਜ਼ ਇਨ ਵਿਚ ਨਾਬਾਲਗ ਲੜਕੇ ਨਾਲ ਬਦਫੈਲੀ ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਹੈਮਰ ਜਿਮ ਦੇ ਮਾਲਕ ਗਿਰੀਸ਼ ਅਗਰਵਾਲ ਨੂੰ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਗਿਆ ਹੈ। ਪੁਲਸ ਨੇ ਹੋਰ ਮੁਲਜ਼ਮਾਂ ਦੀ ਭਾਲ ਵਿਚ ਕਰਤਾਰਪੁਰ ਵਿਚ ਦੋਬਾਰਾ ਰੇਡ ਕੀਤੀ, ਜਦਕਿ ਇਹ ਵੀ ਚਰਚਾ ਰਹੀ ਕਿ ਨਾਮਜ਼ਦ ਮੁਲਜ਼ਮ ਅਤੇ ਵੀਡੀਓ ਬਣਾਉਣ ਵਾਲੇ ਯੋਗੇਸ਼ ਬੱਸੀ ਨੂੰ ਪੁਲਸ ਨੇ ਲੁਧਿਆਣਾ ਤੋਂ ਗ੍ਰਿਫ਼ਤਾਰ ਕਰ ਲਿਆ ਹੈ ਪਰ ਪੁਲਸ ਨੇ ਇਸ ਨੂੰ ਸਿਰੇ ਤੋਂ ਨਕਾਰ ਦਿੱਤਾ।

ਮੁਲਜ਼ਮ ਗਿਰੀਸ਼ ਅਗਰਵਾਲ ਪੁੱਛਗਿੱਛ ਦੌਰਾਨ ਪੁਲਸ ਦੀ ਜਾਂਚ ਨੂੰ ਭਟਕਾਉਣ ਦੀ ਕੋਸ਼ਿਸ਼ ਕਰਦਾ ਰਿਹਾ। ਉਸ ਕੋਲੋਂ ਹੋਰ ਪੁੱਛਿਆ ਗਿਆ ਕਿ ਉਸ ਨੇ ਨਾਬਾਲਗ ਨੂੰ ਕਿਹੜਾ ਨਸ਼ੇ ਵਾਲਾ ਪਦਾਰਥ ਦਿੱਤਾ ਸੀ ਤਾਂ ਉਸ ਨੇ ਕਿਹਾ ਕਿ ਉਸ ਦੇ ਦੋਸਤਾਂ ਨੇ ਨਾਬਾਲਗ ਨੂੰ ਨਸ਼ੇ ਵਾਲਾ ਪਦਾਰਥ ਪਿਆਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਉਸ (ਗਿਰੀਸ਼) ਨੂੰ ਵੀ ਨਸ਼ੇ ਵਾਲਾ ਪਦਾਰਥ ਪਿਆ ਦਿੱਤਾ। ਹਾਲਾਂਕਿ ਪੁਲਸ ਦਾ ਮੰਨਣਾ ਹੈ ਕਿ ਗਿਰੀਸ਼ ਅਗਰਵਾਲ ਝੂਠ ਬੋਲ ਰਿਹਾ ਹੈ ਅਤੇ ਜਾਂਚ ਨੂੰ ਭਟਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਦੂਜੇ ਪਾਸੇ ਨਾਮਜ਼ਦ ਮੁਲਜ਼ਮ ਨਿਤਿਨ ਅਗਰਵਾਲ (ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਕਰਤਾਰਪੁਰ), ਹਨੀ, ਅਨਿਲ ਸਿੰਗਲਾ ਅਤੇ ਯੋਗੇਸ਼ ਬੱਸੀ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ। ਦੱਸਿਆ ਜਾ ਰਿਹਾ ਹੈ ਕਿ ਨਿਤਿਨ ਅਤੇ ਅਨਿਲ ਦੇ ਪੱਖ ਵਿਚ ਕੁਝ ਲੋਕ ਪੁਲਸ ਅਧਿਕਾਰੀਆਂ ਨੂੰ ਵੀ ਮਿਲ ਰਹੇ ਹਨ।

ਇਹ ਵੀ ਪੜ੍ਹੋ- ਬੋਇੰਗ ਜਹਾਜ਼ ਕਨਿਸ਼ਕ ਬੰਬ ਧਮਾਕੇ ਦੇ ਮਾਮਲੇ 'ਚ ਕੈਨੇਡਾ ਦੇ ਸਿਹਤ ਮੰਤਰੀ ਦਾ ਵੱਡਾ ਖ਼ੁਲਾਸਾ

ਦੱਸਿਆ ਜਾ ਰਿਹਾ ਹੈ ਕਿ ਕੁਝ ਸਮੇਂ ਪਹਿਲਾਂ ਨਿਤਿਨ ਅਗਰਵਾਲ, ਗਿਰੀਸ਼ ਅਗਰਵਾਲ ਅਤੇ ਹਨੀ ਦਾ ਝਗੜਾ ਵੀ ਹੋਇਆ ਸੀ, ਹਾਲਾਂਕਿ ਇਸ ਮਾਮਲੇ ਦੀ ਸੱਚਾਈ ਉਦੋਂ ਹੀ ਸਾਹਮਣੇ ਆਵੇਗੀ, ਜਦੋਂ ਹੋਰ ਮੁਲਜ਼ਮ ਗ੍ਰਿਫ਼ਤਾਰ ਹੋਣਗੇ। ਜ਼ਿਕਰਯੋਗ ਹੈ ਕਿ ਕਰਤਾਰਪੁਰ ਸਥਿਤ ਹੈਮਰ ਜਿਮ ਦੇ ਮਾਲਕ ਗਿਰੀਸ਼ ਅਗਰਵਾਲ ਨੇ ਜਿਮ ਵਿਚ ਹੀ ਕੰਮ ’ਤੇ ਰੱਖੇ ਨਾਬਾਲਗ ਨੌਜਵਾਨ ਨੂੰ ਘੁਮਾਉਣ ਦਾ ਝਾਂਸਾ ਦੇ ਕੇ ਡੇਜ਼ ਇਨ ਹੋਟਲ ਵਿਚ ਕਮਰਾ ਬੁੱਕ ਕੀਤਾ ਸੀ, ਜਿਥੇ ਮੁਲਜ਼ਮ ਗਿਰੀਸ਼ ਅਤੇ ਉਸ ਦੇ ਸਾਥੀਆਂ ਨੇ ਸ਼ਰਾਬ ਪੀਤੀ ਅਤੇ ਫਿਰ ਨਾਬਾਲਗ ਨੂੰ ਨਸ਼ੇ ਵਾਲਾ ਪਦਾਰਥ ਪਿਆ ਕੇ ਉਸ ਨਾਲ ਬਦਫੈਲੀ ਕੀਤੀ ਗਈ, ਜਦੋਂ ਕਿ ਯੋਗੇਸ਼ ਬੱਸੀ ਨੇ ਉਸਦੀ ਵੀਡੀਓ ਵੀ ਬਣਾਈ ਸੀ। ਦੋਬਾਰਾ ਨਾਬਾਲਗ ਨਾਲ ਸਰੀਰਕ ਸਬੰਧ ਬਣਾਉਣ ਦੀ ਗੱਲ ਕਹਿਣ ’ਤੇ ਨਾਬਾਲਗ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸਾਰੀ ਗੱਲ ਦੱਸ ਦਿੱਤੀ, ਜਿਸ ਤੋਂ ਬਾਅਦ ਦਰਿੰਦੇ ਗਿਰੀਸ਼ ਨੇ ਉਸ ਦੀ ਵੀਡੀਓ ਵਾਇਰਲ ਕਰ ਦਿੱਤੀ। ਹਾਲਾਂਕਿ ਪਹਿਲਾਂ ਇਹ ਗੱਲ ਸਾਹਮਣੇ ਆਈ ਸੀ ਕਿ ਗਿਰੀਸ਼ ਵਿਆਹਿਆ ਹੋਇਆ ਹੈ ਪਰ ਉਹ ਅਜੇ ਕੁਆਰਾ ਹੀ ਹੈ।

ਇਹ ਵੀ ਪੜ੍ਹੋ- ਦਸੂਹਾ 'ਚ ਵੱਡੀ ਵਾਰਦਾਤ, ਏ. ਸੀ. ਨੂੰ ਲੈ ਕੇ ਹੋਏ ਮਾਮੂਲੀ ਝਗੜੇ ਮਗਰੋਂ ਕਲਯੁਗੀ ਪੁੱਤ ਨੇ ਪਿਓ ਨੂੰ ਮਾਰੀ ਗੋਲ਼ੀ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani

 

shivani attri

This news is Content Editor shivani attri