ਮੁੱਖ ਮੰਤਰੀ ਵੱਲੋਂ ਨੰਬਰ ਜਾਰੀ ਹੁੰਦੇ ਹੀ ਐਕਸ਼ਨ ’ਚ ਆਮ ਲੋਕ, ਵੀਡੀਓ ਬਣਾ ਕੇ ਖੋਲ੍ਹੀ ਸਰਕਾਰੀ ਮੁਲਾਜ਼ਮਾਂ ਦੀ ‘ਪੋਲ’

03/24/2022 3:34:31 PM

ਜਲੰਧਰ (ਮਜ਼ਹਰ)– ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਂਟੀ-ਕੁਰੱਪਸ਼ਨ ਹੈਲਪਲਾਈਨ ਨੰਬਰ ਜਾਰੀ ਕਰਨ ਤੋਂ ਬਾਅਦ ਲੋਕ ਐਕਸ਼ਨ ਵਿਚ ਆ ਗਏ ਹਨ। ਬੁੱਧਵਾਰ ਨੂੰ ਜਲੰਧਰ ਦੇ ਥਾਣਾ ਮਕਸੂਦਾਂ ਅਧੀਨ ਪੈਂਦੇ ਸੁਵਿਧਾ ਸੈਂਟਰ ਦੇ ਮੁਲਾਜ਼ਮਾਂ ਅਤੇ ਉਥੇ ਕੰਮ ਕਰਵਾਉਣ ਆਏ ਲੋਕਾਂ ਵਿਚ ਬਹਿਸਬਾਜ਼ੀ ਸ਼ੁਰੂ ਹੋ ਗਈ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਰਿਕਾਰਡਿੰਗ ਕਰ ਰਹੇ ਸ਼ਖ਼ਸ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਦਾ ਹੁਕਮ ਹੈ ਕਿ ਜੇਕਰ ਕੰਮ ਨਹੀਂ ਹੋ ਰਿਹਾ ਤਾਂ ਵੀਡੀਓ ਬਣਾ ਕੇ ਭੇਜੀ ਜਾਵੇ।

ਦਰਅਸਲ ਬਾਵਾ ਖੇਲ ਦੇ ਅਧੀਨ ਪੈਂਦੇ ਸੁਵਿਧਾ ਸੈਂਟਰ ਵਿਚ ਸ਼ਿਵ ਨਗਰ ਨਾਗਰਾ ਵਾਸੀ ਮੁਸਲਿਮ ਭਾਈਚਾਰੇ ਦੇ ਇਕ ਪਰਿਵਾਰ ਨੂੰ ਉਸ ਸਮੇਂ ਭੇਦਭਾਵ ਦਾ ਸਾਹਮਣਾ ਕਰਨਾ ਪਿਆ, ਜਦੋਂ ਉਹ ਆਪਣੇ ਬੱਚਿਆਂ ਦੇ ਆਧਾਰ ਕਾਰਡ ਬਣਾਉਣ ਲਈ ਸੁਵਿਧਾ ਸੈਂਟਰ ਪਹੁੰਚੇ। ਉਥੇ ਉਨ੍ਹਾਂ ਨੇ ਮਦਰੱਸਿਆਂ ਵਿਚ ਪੜ੍ਹਨ ਵਾਲੇ 12 ਸਾਲ ਦੇ ਬੱਚਿਆਂ ਦੀ ਪਾਸਪੋਰਟ ਸਾਈਜ਼ ਫੋਟੋ ਨੂੰ ਰਿਜੈਕਟ ਕਰ ਦਿੱਤਾ, ਸਿਰਫ਼ ਇਸ ਲਈ ਕਿ ਆਪਣੀ ਮਜ਼੍ਹਬੀ ਰਵਾਇਤ ਨੂੰ ਕਾਇਮ ਰੱਖਦੇ ਹੋਏ ਬੱਚਾ ਟੋਪੀ ਅਤੇ ਬੱਚੀ ਸਕਾਰਫ਼ (ਦੁਪੱਟਾ) ਪਹਿਨੀ ਹੋਈ ਸੀ। ਇਸ ਸਿਲਸਿਲੇ ਵਿਚ ਸ਼ਿਵ ਨਗਰ ਨਾਗਰਾ ਦੇ ਪ੍ਰਧਾਨ ਮੁਹੰਮਦ ਨੌਸ਼ਾਦ ਆਲਮ ਨੇ ਮੌਕੇ ’ਤੇ ਪਹੁੰਚ ਕੇ ਜਦੋਂ ਸੁਵਿਧਾ ਸੈਂਟਰ ਦੇ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਤਾਂ ਉਹ ਬਹਿਸ ਕਰਨ ਲੱਗੇ ਅਤੇ ਲੜਾਈ-ਝਗੜੇ ’ਤੇ ਉਤਾਰੂ ਹੋ ਗਏ।

ਇਹ ਵੀ ਪੜ੍ਹੋ: ਪੰਜਾਬ ਕਾਂਗਰਸ ਨੂੰ ਜਲਦ ਮਿਲੇਗਾ ਨਵਾਂ ਪ੍ਰਧਾਨ, ਦਾਅਵੇਦਾਰੀ ਦੀ ਦੌੜ 'ਚ ਨੇ ਇਹ ਚਿਹਰੇ

PunjabKesari

ਪ੍ਰਧਾਨ ਨੌਸ਼ਾਦ ਆਲਮ ਨੇ ਇਸ ਸਬੰਧੀ ਮਕਸੂਦਾਂ ਪੁਲਸ ਸਟੇਸ਼ਨ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਜਿਹੇ ਲੋਕਾਂ ’ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਥੇ ਹੀ, ਥਾਣਾ ਮਕਸੂਦਾਂ ਦੇ ਐੱਸ. ਐੱਚ. ਓ. ਕਮਲਜੀਤ ਸਿੰਘ ਬੱਲ ਨੇ ਕਿਹਾ ਕਿ ਨੌਸ਼ਾਦ ਆਲਮ ਵੱਲੋਂ ਸੁਵਿਧਾ ਸੈਂਟਰ ਦੇ ਅਧਿਕਾਰੀਆਂ ਖ਼ਿਲਾਫ਼ ਕੰਪਲੇਂਟ ਦਰਜ ਕੀਤੀ ਗਈ ਹੈ। ਪੁਲਸ ਇਸ ਬਾਰੇ ਛਾਣਬੀਣ ਕਰ ਰਹੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਸੰਦੀਪ ਨੰਗਲ ਅੰਬੀਆਂ ਦੇ ਨਾਂ ’ਤੇ ਪਿੰਡ ’ਚ ਸੰਤੋਖ ਚੌਧਰੀ ਵੱਲੋਂ ਖੇਡ ਸਟੇਡੀਅਮ ਬਣਾਉਣ ਦਾ ਐਲਾਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News