ਤਾਲਾਬੰਦੀ ਦੇ ਵਿਰੋਧ ’ਚ ਕਿਸਾਨ ਜਥੇਬੰਦੀਆਂ 8 ਮਈ ਨੂੰ ਖੁੱਲ੍ਹਵਾਉਣਗੀਆਂ ਬਾਜ਼ਾਰ

05/07/2021 4:31:05 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ)-ਸੰਯੁਕਤ ਕਿਸਾਨ ਮੋਰਚਾ ਅਤੇ ਦੋਆਬਾ ਕਿਸਾਨ ਕਮੇਟੀ ਪੰਜਾਬ ਤਾਲਾਬੰਦੀ ਦੀਆਂ ਪਾਬੰਦੀਆਂ ਦਾ ਵਿਰੋਧ ਕਰਦਿਆਂ 8 ਮਈ ਨੂੰ ਟਾਂਡਾ, ਉੜਮੁੜ, ਦਸੂਹਾ, ਮਿਆਣੀ ਦੇ ਬਾਜ਼ਾਰ ਖੁੱਲ੍ਹਵਾਏਗੀ । ਇਹ ਜਾਣਕਾਰੀ ਹਾਈਵੇ ਚੌਲਾਂਗ ਟੋਲ ਪਲਾਜ਼ਾ ’ਤੇ ਖੇਤੀ ਕਾਨੂੰਨਾਂ ਖਿਲਾਫ ਦੋਆਬਾ ਕਿਸਾਨ ਕਮੇਟੀ ਵੱਲੋਂ ਲਾਏ ਗਏ ਧਰਨੇ ਦੇ 215ਵੇਂ ਦਿਨ ਕਿਸਾਨ ਆਗੂਆਂ ਨੇ ਦਿੱਤੀ । ਪ੍ਰਧਾਨ ਜੰਗਵੀਰ ਸਿੰਘ ਰਸੂਲਪੁਰ ਦੀ ਅਗਵਾਈ ’ਚ ਲਾਏ ਗਏ।

ਇਸ ਧਰਨੇ ’ਚ ਕਿਸਾਨ ਆਗੂਆਂ ਮੀਤ ਪ੍ਰਧਾਨ ਰਣਜੀਤ ਸਿੰਘ ਬਾਜਵਾ, ਸਤਪਾਲ ਸਿੰਘ ਮਿਰਜ਼ਾਪੁਰ, ਬਲਬੀਰ ਸਿੰਘ ਸੋਹੀਆ, ਅਮਰਜੀਤ ਸਿੰਘ ਕੁਰਾਲਾ, ਪ੍ਰਿਥਪਾਲ ਸਿੰਘ ਗੁਰਾਇਆ, ਗੁਰਮਿੰਦਰ ਸਿੰਘ, ਹਰਪ੍ਰੀਤ ਸਿੰਘ ਸੰਧੂ, ਰਤਨ ਸਿੰਘ ਖੋਖਰ, ਹਰਭਜਨ ਸਿੰਘ ਰਾਪੁਰ ਨੇ ਆਖਿਆ ਕਿ ਦੁਕਾਨਾਂ ਖੁੱਲ੍ਹਵਾਉਣ ਲਈ ਜਥੇਬੰਦੀ ਦੇ ਕਾਰਕੁਨ ਇਸ ਸ਼ਨੀਵਾਰ ਸਵੇਰੇ 9 ਵਜੇ ਦਾਣਾ ਮੰਡੀ ਟਾਂਡਾ ’ਚ ਇਕੱਠੇ ਹੋਣਗੇ ਅਤੇ ਬਾਅਦ ’ਚ ਬਾਜ਼ਾਰ ’ਚ ਜਾ ਕੇ ਜਿੱਥੇ ਦੁਕਾਨਾਂ ਖੁੱਲਵਾਈਆਂ ਜਾਣਗੀਆਂ,  ਉੱਥੇ ਹੀ ਦੁਕਾਨਦਾਰਾਂ ਨੂੰ ਕੋਵਿਡ ਸਬੰਧੀ ਸਿਹਤ ਸਲਾਹਕਾਰਾਂ ਦੀ ਪਾਲਣ ਕਰਨ ਲਈ ਪ੍ਰੇਰਿਤ ਵੀ ਕੀਤਾ ਜਾਵੇਗਾ।

ਇਸ ਦੌਰਾਨ ਕਿਸਾਨਾਂ ਨੇ ਖੇਤੀ ਕਾਨੂੰਨਾਂ ਖਿਲਾਫ ਆਵਾਜ਼ ਬੁਲੰਦ ਕਰਦਿਆਂ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜਗਤਾਰ ਸਿੰਘ ਬੱਸੀ, ਗੁਰਪ੍ਰੀਤ ਸਿੰਘ ਗੋਪੀ, ਬਲਬੀਰ ਸਿੰਘ ਬਾਜਵਾ, ਗੁਰਪ੍ਰਤਾਪ ਸਿੰਘ, ਪ੍ਰਗਨ ਸਿੰਘ ਮੂਨਕ, ਸ਼ਿਵ ਪੂਰਨ ਸਿੰਘ, ਰਜਿੰਦਰ ਸਿੰਘ, ਦਰਸ਼ਨ ਸਿੰਘ, ਸੁਖਚੈਨ ਸਿੰਘ, ਚਰਨ ਸਿੰਘ ਆਦਿ ਮੌਜੂਦ ਸਨ।

Manoj

This news is Content Editor Manoj