ਗੁੜ ਵਾਲੇ ਟਰੱਕ ਦੀ ਆੜ ''ਚ ਅਫੀਮ ਦੀ ਸਮੱਗਲਿੰਗ ਕਰਨ ਵਾਲੇ 2 ਕਾਬੂ

05/09/2020 10:37:50 AM

ਜਲੰਧਰ (ਸ਼ੋਰੀ)— ਦਿਹਾਤੀ ਦੇ ਸੀ. ਆਈ. ਏ. ਸਟਾਫ ਦੀ ਪੁਲਸ ਨੇ ਨਾਕੇਬੰਦੀ ਦੌਰਾਨ ਗੜ ਨਾਲ ਭਰੇ ਟਰੱਕ ਨੂੰ ਰੋਕ ਕੇ ਲਗਭਗ 18 ਕਿੱਲੋ ਅਫੀਮ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਕਰਫਿਊ ਦੌਰਾਨ ਸੀ. ਆਈ. ਏ. ਸਟਾਫ ਇੰਚਾਰਜ ਸ਼ਿਵ ਕੁਮਾਰ ਐੱਸ. ਆਈ. ਪੰਕਜ ਕੁਮਾਰ ਪੁਲਸ ਪਾਰਟੀ ਦੇ ਨਾਲ ਅੱਡਾ ਵਿਧੀਪੁਰ ਨੇੜੇ ਮੌਜੂਦ ਸਨ ਕਿ ਇਕ ਗੁੜ ਵਾਲਾ ਟਰੱਕ ਨੰਬਰ ਪੀ. ਬੀ. 06 ਬੀ 9692 ਨੂੰ ਸ਼ੱਕ ਹੋਣ 'ਤੇ ਰੋਕਿਆ ਤਾਂ ਟਰੱਕ ਚਾਲਕ ਨੇ ਆਪਣੀ ਪਛਾਣ ਲਖਬੀਰ ਸਿੰਘ ਪੁੱਤਰ ਜੀਤ ਸਿੰਘ ਨਿਵਾਸੀ ਪਿੰਡ ਆਦਿ ਜ਼ਿਲਾ ਗੁਰਦਾਸਪੁਰ ਅਤੇ ਨਾਲ ਬੈਠੇ ਵਿਅਕਤੀ ਨੇ ਆਪਣਾ ਨਾਂ ਅੰਗਰੇਜ਼ ਸਿੰਘ ਪੁੱਤਰ ਜਸਪਾਲ ਨਿਵਾਸੀ ਯੂ. ਪੀ. ਦੱਸਿਆ ਐੱਸ. ਐੱਸ. ਪੀ. ਨੇ ਦੱਸਿਆ ਕਿ ਮੌਕੇ 'ਤੇ ਡੀ. ਐੱਸ. ਪੀ. ਸਰਬਜੀਤ ਰਾਏ ਨੂੰ ਬੁਲਾਇਆ ਗਿਆ। ਪੁਲਸ ਨੇ ਤਲਾਸ਼ੀ ਦੌਰਾਨ ਲਖਬੀਰ ਸਿੰਘ ਅਤੇ ਅੰਗਰੇਜ਼ ਸਿੰਘ ਕੋਲੋਂ ਟਰੱਕ ਦੀ ਤਲਾਸ਼ੀ ਲੈਣ 'ਤੇ ਲੱਗਭੱਗ 18 ਕਿੱਲੋ ਅਫੀਮ ਬਰਾਮਦ ਹੋਈ। ਪੁਲਸ ਨੇ ਦੋਨਾਂ ਖਿਲਾਫ ਕੇਸ ਦਰਜ ਕਰ ਲਿਆ ਹੈ।


shivani attri

Content Editor

Related News